26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੰਤ ਗਿਆਨ ਦਾਸ, ਸੰਤ ਚਰਨ ਦਾਸ ਵਿਛੋਹੀ ਵਾਲਿਆਂ ਦੀ ਯਾਦ 'ਚ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-06-2025
ਚੱਬੇਵਾਲ, 4 ਜੂਨ (ਪਰਮਜੀਤ ਨੋਰੰਗਾਬਾਦੀ)-ਸੰਤ ਗਿਆਨ ਦਾਸ ਦੀ 114ਵੀਂ ਬਰਸੀ ਅਤੇ ਸੰਤ ਚਰਨ ਦਾਸ ਵਿਛੋਹੀ ਵਾਲਿਆਂ ਦੀ ਯਾਦ 'ਚ ਵਿਸ਼ਾਲ ਧਾਰਮਿਕ ਸਮਾਗਮ ਡੇਰਾ ਸੱਚਖੰਡ ਚਰਨਪੁਰੀ ਵਿਛੋਹੀ ਵਿਖੇ ਮÏਜੂਦਾ ਗੱਦੀ ਨਸ਼ੀਨ ਸੰਤ ਸਤਨਾਮ ਦਾਸ, ਸ੍ਰੀਮਤੀ ਬੀਬੀ ਸੰਤੋਸ਼ ਰਾਣੀ, ਸੰਤ ਮਨਜੀਤ ਦਾਸ ਮੈਂਬਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਗੱਦੀ ਵਾਰਿਸ ਸੰਤ ਹਰਮਨ ਦਾਸ ਦੀ ਅਗਵਾਈ ਹੇਠ ਮਨਾਇਆ ਗਿਆ ¢ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਕੀਰਤਨ ਅਤੇ ਸੰਤ ਸਮਾਗਮ ਦੇ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ, ਢਾਡੀ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਵਲ਼ੋਂ ਕੀਰਤਨ, ਕਥਾ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ¢ ਇਸ ਮੌਕੇ ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚÏਰ, ਸੰਤ ਧਰਮਪਾਲ ਸ਼ੇਰਗੜ੍ਹ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪਵਨ ਦਾਸ ਤਾਜੇਵਾਲ, ਸੰਤ ਮਹਿੰਦਰ ਪਾਲ ਭੇਡੂਆਂ, ਸੰਤ ਚਮਨ ਦਾਸ ਭਵਿਆਣਾ, ਸੰਤ ਬਾਬਾ ਕਸ਼ਮੀਰ ਸਿੰਘ ਚਮਕੌਰ ਸਾਹਿਬ, ਗਿਆਨੀ ਜਰਨੈਲ ਸਿੰਘ ਲਲਬਾਣ, ਸੰਤ ਗੁਰਮੀਤ ਦਾਸ ਪਿੱਪਲਾਂਵਾਲਾ ਦੇ ਜਥਿਆਂ ਨੇ ਕਥਾ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ¢ ਸਟੇਜ ਸਕੱਤਰ ਦੀ ਸੇਵਾ ਪਿ੍ੰਸੀਪਲ ਜਸਵੰਤ ਸਿੰਘ ਸਾਬਕਾ ਸਰਪੰਚ ਨੇ ਨਿਭਾਈ ¢ ਇਸ ਮੌਕੇ ਡੇਰਾ ਸੰਚਾਲਕ ਸੰਤ ਸਤਨਾਮ ਦਾਸ, ਸੰਤ ਮਨਜੀਤ ਦਾਸ ਵਲੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾਂ ਦਾ ਧੰਨਬਾਦ ਕੀਤਾ¢ ਇਸ ਮੌਕੇ ਡੇਰੇ ਦੇ ਸ਼ਰਧਾਲੂ ਚਮਨ ਲਾਲ, ਕੁਲਦੀਪ ਮਾਣਕ, ਜਸਵਿੰਦਰ ਸਿੰਘ, ਹਰਨੇਕ ਸਿੰਘ ਲੁਧਿਆਣਾ, ਗੁਰਬਖ਼ਸ਼ ਸਿੰਘ ਸਹੋਤਾ ਪਰਿਵਾਰ ਤਲਵੰਡੀ, ਰਤਨ ਚੰਦ ਪੰਡੋਗਾ, ਜਸਵੀਰ ਕੁਮਾਰ, ਹਰਜਿੰਦਰ ਸਿੰਘ, ਨੀਲਮ, ਪਰਮਜੀਤ ਕÏਰ, ਨਿਰਮਲਾ ਦੇਵੀ, ਸੁਨੀਤਾ ਸਮੇਤ ਸੰਗਤਾਂ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਤੋਂ ਖਫਾ ਲੋਕ ਬਾਦਲ ਸਰਕਾਰ ਨੂੰ ਕਰ ਰਹੇ ਹਨ ਯਾਦ-ਗੇਰਾ, ਟਿੰਮੀ ਅਗਲੀ ਖ਼ਬਰ ਸਾਹਨੀ ਵਲੋਂ ਕੋਰਨੀਅਲ ਅੰਨ੍ਹੇਪਨ ਤੋਂ ਪੀੜਤ ਵਿਅਕਤੀ ਦੇ ਆਪ੍ਰੇਸ਼ਨ ਲਈ ਰਾਸ਼ੀ ਭੇਟ
Ad Position 24