ਤਲਵਾੜਾ, 4 ਜੂਨ (ਰਾਜੀਵ ਓਸ਼ੋ)-ਬਲਾਕ ਕਮਾਹੀ ਦੇਵੀ ਦੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਚਮਨ ਲਾਲ ਅਤੇ ਮੀਡੀਆ ਇੰਚਾਰਜ ਰਜਿੰਦਰ ਠਾਕੁਰ ਨੇ ਸਾਂਝੇ ਬਿਆਨ 'ਚ ਦੱਸਿਆ ਹੈ ਕਿ 12 ਜੂਨ ਨੂੰ ਹੋਣ ਵਾਲੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਜ਼ਿੰਮਨੀ ਚੋਣ ਵਿਚ ਸੂਬਾ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਝੰਡਾ ਮਾਰਚ ਵਿਚ ਬਲਾਕ ਕਮਾਹੀ ਦੇਵੀ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸਬੰਧਿਤ ਹਲਕੇ ਦੇ ਵੋਟਰਾਂ ਨੂੰ ਸਰਕਾਰ ਦੀ ਦੋਗਲੀ ਨੀਤੀ ਬਾਰੇ ਜਾਣੂੰ ਕਰਵਾਇਆ ਜਾਵੇਗਾ | ਇਹ ਵਿਸ਼ਾਲ ਝੰਡਾ ਮਾਰਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਹੋਵੇਗਾ | ਆਗੂਆਂ ਨੇ ਕਿਹਾ ਸਰਕਾਰ ਨੇ ਐਨ. ਪੀ. ਐੱਸ. ਮੁਲਾਜ਼ਮ ਨਾਲ ਪੁਰਾਣੀ ਪੈਨਸ਼ਨ ਬਹਾਲੀ ਦਾ ਜੋ ਵਾਅਦਾ ਕੀਤਾ ਸੀ ਉਸ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਕਰਨ ਉਪਰੰਤ ਐੱਸ.ਓ.ਪੀ. ਜਾਰੀ ਨਹੀਂ ਕੀਤਾ |