26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਜਵਾੜਾ ਕਲਾਂ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-06-2025
ਹੁਸ਼ਿਆਰਪੁਰ, 4 ਜੂਨ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ੍ਰੀ ਸਿੰਘ ਸਭਾ ਜੀ ਛਾਉਣੀ ਨਿਹੰਗ ਸਿੰਘਾਂ ਪਿੰਡ ਬਜਵਾੜਾ ਕਲਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ ਬਜਵਾੜਾ ਕਲਾਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ |
ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਬਾਬਾ ਗੁਰਦੇਵ ਸਿੰਘ, ਭਾਈ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਬਜਵਾੜਾ ਕਲਾਂ, ਬਾਬਾ ਪਿਆਰ ਦੀਪ ਸਿੰਘ ਰਾਣੀਪੁਰ, ਬੱਚੀ ਹਰਲੀਨ ਕੌਰ, ਬੱਚੀ ਗੁਰਲੀਨ ਕੌਰ, ਬੱਚੀ ਜਸਲੀਨ ਕੌਰ ਆਦਿ ਨੇ ਮਨੋਹਰ ਕੀਰਤਨ ਤੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਗੁਰਦੇਵ ਸਿੰਘ ਨੇ ਹਰਗੁਰਮਿੰਦਰ ਸਿੰਘ ਨੂੰ ਕਪੂਰਥਲਾ ਦਾ ਜਥੇਦਾਰ ਨਿਯੁਕਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਹਾਂਕਾਲ ਸਿੰਘ ਨੂੰ ਜਲੰਧਰ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਅਤੇ ਅਰਸਵੰਤ ਸਿੰਘ ਨੂੰ ਜਲੰਧਰ ਸ਼ਹਿਰ ਦਾ ਜਥੇਦਾਰ ਨਿਯੁਕਤ ਕੀਤਾ | ਇਸ ਮੌਕੇ ਸਮਾਗਮ ਦੌਰਾਨ ਰਾਜਵੀਰ ਸਿੰਘ ਹੁਸ਼ਿਆਰਪੁਰ, ਸਰਬਜੀਤ ਸਿੰਘ ਸਾਬਾ ਢੁਬਾਈ, ਮਾਨ ਸਿੰਘ ਬੱਬੀ, ਅਜਮੇਹਰ ਸਿੰਘ ਮੁੱਖਲਿਆਣਾ, ਬਲਵੀਰ ਸਿੰਘ ਹੇੜੀਆਂ, ਬਲਦੇਵ ਸਿੰਘ ਅਜੜਾਮ, ਹਰਜੀਤ ਸਿੰਘ ਲੁਧਿਆਣਾ, ਰੋਹਿਤ ਸਿੰਘ, ਅਰਸ਼ਵੀਰ ਸਿੰਘ ਡਾਨਸੀਵਾਲ, ਗੁਰਪਾਲ ਸਿੰਘ, ਮਨਜਿੰਦਰ ਸਿੰਘ ਲੰਗੇਰੀ, ਕਿਰਨਜੋਤ ਕੌਰ ਬਲਾ, ਬਲਵੀਰ ਸਿੰਘ ਮੇਘਾ, ਓਮ ਪ੍ਰਕਾਸ਼, ਮਨਜੀਤ ਸਿੰਘ, ਜਸਵਿੰਦਰ ਕੌਰ, ਜਸਵਿੰਦਰ ਸਿੰਘ ਹੀਰ, ਭੁਪਿੰਦਰ ਸਿੰਘ, ਰਾਜੂ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਝੋਨੇ ਦੇ ਰੇਟ ਦਾ ਵਾਧਾ ਇਕ ਕੋਝਾ ਮਜ਼ਾਕ-ਆਗੂ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ-ਚਮਨ ਤੇ ਰਜਿੰਦਰ
Ad Position 24