ਹੁਸ਼ਿਆਰਪੁਰ, 29 ਅਗਸਤ (ਬਲਜਿੰਦਰਪਾਲ ਸਿੰਘ)-ਅਰੋੜਾ ਵੰਸ਼ ਹੁਸ਼ਿਆਰਪੁਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਟਿੰਕੂ ਨਰੂਲਾ ਦੀ ਅਗਵਾਈ ਵਿਚ ਹੋਈ | ਮੀਟਿੰਗ 'ਚ ਆਉਣ ਵਾਲੇ ਪ੍ਰਾਜੈਕਟਾਂ 'ਤੇ ਵਿਚਾਰ-ਵਟਾਂਦਰਾ ਹੋਇਆ ਤੇ ਅਰੋੜਾ ਵੰਸ਼ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ | ਇਸ ਮੌਕੇ ਪ੍ਰਧਾਨ ਟਿੰਕੂ ਨਰੂਲਾ ਨੇ ਕਿਹਾ ਕਿ 865 ਉਪ-ਜਾਤੀਆਂ ਨਾਲ ਸੰਬੰਧਿਤ ਅਰੋੜਾ ਬਰਾਦਰੀ ਹਿੰਦੂ-ਸਿੱਖ ਏਕਤਾ ਦੀ ਪ੍ਰਤੀਕ ਹੈ | ਪੰਜਾਬ 'ਚ ਇਸ ਸਮੇਂ 20 ਫ਼ੀਸਦੀ ਤੋਂ ਵੱਧ ਅਰੋੜਾ ਬਰਾਦਰੀ ਦੇ ਲੋਕ ਵੱਸਦੇ ਹਨ | 95 ਫ਼ੀਸਦੀ ਲੋਕ ਵੰਡ ਦੇ ਦੌਰਾਨ ਸ਼ਰਨਾਰਥੀ ਬਣ ਕੇ ਭਾਰਤ ਆਏ ਸਨ ਅਤੇ ਬਾਰਡਰ ਨਾਲ ਲੱਗਦੇ ਹੋਣ ਕਰਕੇ ਜ਼ਿਆਦਾਤਰ ਲੋਕ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਆ ਬਸੇ | ਇਸ ਮੌਕੇ ਸੰਜੀਵ ਦੂਆ ਤੇ ਸਕੱਤਰ ਮਨੋਜ ਤਨੇਜਾ ਨੇ ਦੱਸਿਆ ਕਿ ਅਰੋੜਾ ਬਰਾਦਰੀ ਦੇ ਲੋਕ ਭਗਵਾਨ ਸ੍ਰੀ ਰਾਮ ਜੀ ਦੇ ਵੰਸ਼ਜ ਖੱਤਰੀ ਹਨ |