29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਜਦੋਂ ਤੱਕ ਬਾਦਲ ਦਲ ਵਾਲੇ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਕੋਈ ਗੱਲਬਾਤ ਨਹੀਂ-ਗਿਆਨੀ ਹਰਪ੍ਰੀਤ ਸਿੰਘ <br/>

Ad Position 21
No active advertisement
ਗੜ੍ਹਸ਼ੰਕਰ ਵਿਖੇ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨ ਕਰਨ ਸਮੇਂ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਨਾਲ ਹਾਜ਼ਰ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਸਤਵਿੰਦਰਪਾਲ ਸਿੰਘ ਢੱਟ ਤੇ ਹੋਰ | ਤਸਵੀਰ : ਧਾਲੀਵਾਲ <br/> 30-08-2025
ਗੜ੍ਹਸ਼ੰਕਰ, 29 ਅਗਸਤ (ਧਾਲੀਵਾਲ)- ਜਦੋਂ ਤੱਕ ਬਾਦਲ ਦਲ ਵਾਲੇ 2 ਦਸੰਬਰ ਦੇ ਫ਼ੈਸਲੇ ਤੋਂ ਬਾਅਦ ਹੋਈਆਂ ਗ਼ਲਤੀਆਂ ਲਈ ਪੰਥ ਤੇ ਪੰਜਾਬ ਤੋਂ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਕੋਈ ਵੀ ਗੱਲਬਾਤ ਨਹੀਂ ਹੋ ਸਕਦੀ | ਅਸੀਂ ਵੀ ਚਾਹੁੰਦੇ ਹਾਂ ਸਾਰੇ ਇਕ ਹੋਈਏ ਤੇ ਇਕੱਠ ਹੋ ਕੇ ਪੰਜਾਬ ਦੀ ਲੜਾਈ ਲੜੀਏ | ਇਹ ਪ੍ਰਗਟਾਵਾ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕੇਂਦਰ 'ਚ ਭਾਜਪਾ ਦੀ ਸਰਕਾਰ ਦੇ ਭਾਈਵਾਲ ਹੁੰਦਿਆਂ ਨਾ ਪੰਜਾਬ ਦਾ ਕੁੱਝ ਕੀਤਾ ਤੇ ਨਾ ਪੰਥ ਦਾ ਕੁੱਝ ਕੀਤਾ ਉਨ੍ਹਾਂ ਤੋਂ ਵਰਕਰਾਂ ਨੂੰ ਜਿਨ੍ਹੀ ਛੇਤੀ ਹੋ ਸਕੇ ਖਹਿੜਾ ਛੁਡਾ ਲੈਣਾ ਚਾਹੀਦਾ ਹੈ, ਤਾਂ ਹੀ ਅਸੀਂ ਮਜ਼ਬੂਤ ਹੋਵਾਂਗੇ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਦੇ ਕੁਝ ਵਿਧਾਇਕ ਅਤੇ ਬਾਦਲ ਦਲ ਦੇ ਕਈ ਆਗੂ ਸਾਡੇ ਨਾਲ ਸੰਪਰਕ ਵਿਚ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੱਦਿਆਂ 'ਤੇ ਆਧਾਰਿਤ ਲੜਾਈ ਲੜੇਗਾ | ਅਸੀਂ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਰੌਸ਼ਨੀ ਵਿਚ ਵਿਜ਼ਨ ਡਾਕੂਮੈਂਟ ਬਣਾ ਰਹੇ ਹਾਂ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਪੰਜਾਬ ਪੀਸਿਆ ਹੀ ਗਿਆ ਹੈ | ਪੰਜਾਬ ਆਰਥਿਕ ਤੌਰ 'ਤੇ ਬਰਬਾਦ ਹੋ ਗਿਆ, ਸਮਾਜਿਕ ਤੌਰ 'ਤੇ ਭਾਈਚਾਰਕ ਤਰੇੜਾਂ ਫ਼ਿਰਕਾਪ੍ਰਸਤ ਰਾਜਨੀਤੀ ਨਾਲ ਪੈ ਗਈਆਂ ਹਨ | ਪੰਜਾਬ ਧਾਰਮਿਕ ਤੌਰ 'ਤੇ ਵੀ ਅਵਾਜ਼ਾਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਬੜੀ ਦੁਖਦ ਗੱਲ ਹੈ ਕਿ ਇਕ ਪਾਸੇ ਪੰਜਾਬ ਹੜ੍ਹਾਂ ਨਾਲ ਜੂਝ ਰਹੇ ਤੇ ਦੂਜੇ ਪਾਸੇ ਭਾਖੜਾ ਮੈਨੇਜਮੈਂਟ ਬੋਰਡ ਅਤੇ ਨੰਗਲ ਡੈਮ ਦੀ ਸੁਰੱਖਿਆ ਦਾ ਜ਼ਿੰਮਾ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਵੇਲੇ ਪੰਜਾਬ ਨਾਲ ਵਿਤਕਰਾ ਹੁੰਦਾ ਹੈ ਤੇ ਹੁਣ ਹੜ੍ਹਾਂ ਦੀ ਮਾਰ ਵਿਚ ਪੰਜਾਬ ਹੀ ਝੱਲ ਰਿਹਾ ਹੈ | ਉਨ੍ਹਾਂ ਜਿੱਥੇ ਪਾਣੀਆਂ ਦੇ ਮੁੱਦੇ 'ਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ, ਉੱਥੇ ਅਕਾਲੀ ਦਲ ਦੇ 15 ਸਾਲ ਸੱਤਾ 'ਚ ਰਹਿਣ 'ਤੇ ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਬੋਲਦਿਆਂ ਇਲਾਕਿਆਂ 'ਤੇ ਹੱਕ ਜਤਾਉਣ 'ਚ ਨਾਕਾਮ ਰਹਿਣ ਦੀ ਗੱਲ ਆਖੀ | ਸੂਬੇ ਦੀ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਪਾਣੀਆਂ ਦੇ ਹੱਕਾਂ ਲਈ ਬਣਦੀ ਭੂਮਿਕਾ ਨਿਭਾਉਣ ਅਤੇ ਹੜ੍ਹਾਂ ਤੋਂ ਬਚਾਓ ਲਈ ਅਗਾਊਾ ਪ੍ਰਬੰਧ ਕਰਨ 'ਚ ਸਰਕਾਰ ਨਾਕਾਮ ਰਹੀ ਹੈ | ਇਸ ਮੌਕੇ ਅਕਾਲੀ ਆਗੂ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਰਾਜਿੰਦਰ ਸਿੰਘ ਸ਼ੂਕਾ, ਸਤਵਿੰਦਰਪਾਲ ਸਿੰਘ ਢੱਟ, ਇੰਜ. ਸੁਖਬੀਰ ਸਿੰਘ ਗੋਲਡੀ, ਅਮਰਜੀਤ ਸਿੰਘ ਪੁਰਖੋਵਾਲ, ਮੋਹਣ ਸਿੰਘ ਪਨਾਮ, ਗੁਰਪ੍ਰੀਤ ਸਿੰਘ ਗੋਲੀਆਂ, ਡਾ. ਕ੍ਰਿਸ਼ਨ ਬੱਧਣ ਤੇ ਹੋਰ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੇ ਵਿਧਾਇਕਾਂ ਵਲੋਂ ਆਪਣੀ ਇਕ ਮਹੀਨੇ ਦੀ ਤਨਖ਼ਾਹ ਰਾਹਤ ਫ਼ੰਡ 'ਚ ਦੇਣਾ ਸ਼ਲਾਘਾਯੋਗ-ਹਰਮਿੰਦਰ ਕੌਰ ਅਗਲੀ ਖ਼ਬਰ ਟਾਂਡਾ-ਹਰਸੀਪਿੰਡ ਸੜਕ 'ਤੇ ਢਿੱਲੀ ਰਫ਼ਤਾਰ ਸੀਵਰੇਜ ਦਾ ਕੰਮ ਹੋਣ ਕਾਰਨ ਲੋਕ ਹੋ ਰਹੇ ਹਨ ਖੱਜਲ ਖ਼ੁਆਰ <br/>
Ad Position 24