29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸ਼ਾਮਚੁਰਾਸੀ ਵਿਖੇ ਬਾਬਾ ਸ਼ਾਮੀ ਸ਼ਾਹ ਯਾਦਗਾਰੀ 300 ਸਾਲਾ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ 'ਤੇ <br/>

Ad Position 21
No active advertisement
ਪ੍ਰਧਾਨ ਬਾਬਾ ਪਿ੍ਥੀ ਸਿੰਘ ਬਾਲੀ, ਕੌਂਸਲਰ ਗੁਰਮੀਤ ਸਿੱਧੂ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ ਤੇ ਲਾਲ ਚੰਦ ਵਿਰਦੀ ਕੈਸ਼ੀਅਰ | <br/> 30-08-2025
ਸ਼ਾਮਚੁਰਾਸੀ, 29 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)-ਸ਼ਾਮਚੁਰਾਸੀ ਵਿਖੇ ਬਾਬਾ ਸ਼ਾਮੀ ਸ਼ਾਹ ਦੀ ਯਾਦ ਵਿਚ ਕਰਵਾਏ ਜਾ ਰਹੇ 300 ਸਾਲਾ ਵਿਸ਼ਾਲ ਚਾਰ ਰੋਜਾ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਸ ਦੇ ਪ੍ਰਬੰਧਾਂ ਸਬੰਧੀ ਕੀਤੀ ਗਈ ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਬਾਬਾ ਸ਼ਾਮੀ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੀਰ ਫਲਾਈਆ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਪਿ੍ਥੀ ਸਿੰਘ ਬਾਲੀ, ਕਮੇਟੀ ਦੇ ਕੈਸ਼ੀਅਰ ਲਾਲ ਚੰਦ ਵਿਰਦੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਵਿਸ਼ਵ ਪੰਜਾਬੀ ਸੱਭਿਆਚਾਰਕ ਸੱਥ ਦੇ ਸੂਬਾ ਪ੍ਰਧਾਨ ਕਮਲ ਖੋਸਲਾ, ਕਾਨੂੰਨੀ ਸਲਾਹਕਾਰ ਅਵਤਾਰ ਸਿੰਘ ਕੰਗ, ਉਪ ਪ੍ਰਧਾਨ ਗੁਰਮੀਤ ਸਿੱਧੂ, ਸੀਨੀਅਰ ਮੈਂਬਰ ਬਲਵਿੰਦਰ ਸੋਹਲ ਨੇ ਦੱਸਿਆ ਕਿ 9 ਸਤੰਬਰ ਤੋਂ 12 ਸਤੰਬਰ ਤੱਕ ਕਰਵਾਏ ਜਾ ਰਹੇ ਇਸ ਵਿਸ਼ਾਲ 300 ਸਾਲਾ ਪੁਰਾਤਨ ਮੇਲੇ ਦੌਰਾਨ 9 ਸਤੰਬਰ ਨੂੰ ਚਿਰਾਗ਼ ਦੀ ਰਸਮ ਤੇ ਕੱਵਾਲੀਆਂ, 10 ਸਤੰਬਰ ਨੂੰ ਚਾਦਰ ਚੜ੍ਹਾਉਣ ਦੀ ਰਸਮ, 11 ਸਤੰਬਰ ਨੂੰ ਕੱਵਾਲੀਆਂ, ਗ਼ਜ਼ਲਾਂ ਅਤੇ ਸ਼ਾਸਤਰੀ ਸੰਗੀਤ ਤੇ 12 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ | ਇਸ ਵਿਚਕਾਰ 11 ਸਤੰਬਰ ਨੂੰ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਆਪਣਾ ਵਿਲੱਖਣ ਯੋਗਦਾਨ ਦੇਣ ਵਾਲੀਆਂ 12 ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਦਰਸ਼ਕਾਂ ਦੇ ਬੈਠਣ, ਸੁਰੱਖਿਆ, ਲੰਗਰ, ਮੈਡੀਕਲ ਕੈਂਪ ਅਤੇ ਹੋਰ ਸਹੂਲਤਾਂ ਦੇ ਪ੍ਰਬੰਧ ਪੂਰੀ ਤਰਾਂ ਸੁਨਿਸ਼ਚਿਤ ਕੀਤੇ ਜਾ ਰਹੇ ਹਨ ਅਤੇ ਸਥਾਨਿਕ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਲਗਭਗ 200 ਤੋਂ ਵੱਧ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਣਗੀਆਂ | ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਧਾਨ ਡਾ. ਨਿਰਮਲ ਕੁਮਾਰ, ਸੀਨੀਅਰ ਮੈਂਬਰ ਬਲਵਿੰਦਰ ਸੋਹਲ, ਸਤਨਾਮ ਸਿੰਘ ਥਿੰਦ, ਬਲਵਿੰਦਰ ਸਿੰਘ ਬੱਗਾ ਨਗਰ ਕੌਂਸਲਰ, ਸਵੀਟੀ ਸੋਹਲ, ਐਡਵੋਕੇਟ ਤੀਰਥ ਰਾਮ, ਮਨਜੀਤ ਸਿੰਘ ਮਾਂਗਟ, ਦਵਿੰਦਰ ਰੋਜੀ ਦਸੂਹਾ, ਸਮਾਜ ਸੇਵਕ ਗੁਰਦੀਪ ਛਾਂਗਲਾ, ਜਗਦੀਸ ਸਿੰਘ ਮੰਝਪੁਰ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਹੜ੍ਹਾਂ ਦੇ ਖ਼ਤਰੇ ਦੇ ਚੱਲਦਿਆਂ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਚੌਕਸ-ਸਿਵਲ ਸਰਜਨ <br/> ਅਗਲੀ ਖ਼ਬਰ ਦੇਹਰਾ ਗ੍ਰਾਮ ਸਭਾ ਤੇ ਪੰਚਾਇਤ ਮੈਂਬਰਾਂ ਵਲੋਂ ਲੇਬਰ ਪਾਰਟੀ ਦੀ ਅਗਵਾਈ 'ਚ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ <br/>
Ad Position 24