21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੜ੍ਹਸ਼ੰਕਰ ਖੇਤਰ 'ਚ ਹੜ੍ਹਾਂ ਵਰਗੇ ਹਾਲਾਤ, ਬਿਜਲੀ ਘਰ ਵੀ ਪਾਣੀ ਦੀ ਲਪੇਟ 'ਚ ਆਇਆ

Ad Position 21
No active advertisement
ਅਜੀਤ ਡੈਸਕ 02-09-2025
ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਐਤਵਾਰ ਦੀ ਦੇਰ ਰਾਤ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਗੜ੍ਹਸ਼ੰਕਰ ਇਲਾਕੇ ਵਿਚ ਵੀ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ | ਸੋਮਵਾਰ ਨੂੰ ਸਵੇਰ ਤੋਂ ਹੀ ਇਲਾਕੇ ਦੇ ਕਈ ਬਾਹਰੀ ਇਲਾਕਿਆਂ ਤੋਂ ਪਿੰਡਾਂ 'ਚ ਪਾਣੀ ਆਉਣ ਤੋਂ ਬਾਅਦ ਇਕਦਮ ਹਾਲਾਤ ਵਿਗੜ ਗਏ ਤੇ ਕਈ ਥਾਈਾ ਮੀਂਹ ਦਾ ਪਾਣੀ ਘਰਾਂ 'ਚ ਦਾਖਲ ਹੋ ਗਿਆ | ਖ਼ਬਰ ਲਿਖੇ ਜਾਣ ਤੱਕ ਲਗਾਤਾਰ ਮੀਂਹ ਜਾਰੀ ਰਹਿਣ ਕਾਰਨ ਇਲਾਕੇ ਵਿਚ ਸਥਿਤੀ ਹੋਰ ਵੀ ਗੰਭੀਰ ਬਣਨ ਵੱਲ ਵੱਧ ਰਹੀ ਹੈ | ਦਿਨ ਚੜ੍ਹਨ ਵੇਲੇ ਪਿੰਡ ਚਾਂਦਪੁਰ ਰੁੜਕੀ ਸਾਈਡ ਤੋਂ ਆਇਆ ਪਾਣੀ ਪਿੰਡ ਰੋੜ ਮਜਾਰਾ ਤੋਂ ਕੂਨੈਲ ਨੂੰ ਜਾਣ ਵਾਲੀ ਨਵੀਂ ਬਣੀ ਸੜਕ ਨੂੰ ਤੋੜਦਾ ਹੋਇਆ ਅੱਗੇ ਵੱਧ ਗਿਆ | ਇਹ ਪਾਣੀ ਪਿੰਡ ਰੋੜ ਮਜਾਰਾ ਤੋਂ ਹੁੰਦਿਆ ਹੋਇਆ ਪਿੰਡ ਨੰਗਲਾਂ 'ਚ ਦਾਖਲ ਹੋਇਆ ਗਿਆ ਤੇ ਸ੍ਰੀ ਅਨੰਦਪੁਰ ਸਾਹਿਬ ਰੋਡ ਤੋਂ ਨੰਗਲਾਂ ਨੂੰ ਜੋੜਨ ਵਾਲੀਆਂ ਦੋਵੇਂ ਲਿੰਕ ਸੜਕਾਂ ਪਾਣੀ ਦੇ ਤੇਜ਼ ਵਹਾਅ ਨਾਲ ਟੁੱਟ ਗਈਆਂ ਤੇ ਮੀਂਹ ਦਾ ਪਾਣੀ ਪਿੰਡ ਬੋੜਾ ਅਤੇ ਪਿੰਡ ਘਾਗੋਂ ਰੋੜਾਂਵਾਲੀ ਸਾਈਡ ਨੂੰ ਵੱਧ ਰਿਹਾ ਸੀ | ਮੀਂਹ ਨਾ ਰੁਕਣ ਦੀ ਸੂਰਤ 'ਚ ਤੇਜ਼ ਰਫਤਾਰ ਵਿਚ ਆ ਰਹੇ ਇਸ ਪਾਣੀ ਦੀ ਮਾਰ ਗੜ੍ਹਸ਼ੰਕਰ ਸ਼ਹਿਰ ਨੂੰ ਪ੍ਰਭਾਵਿਤ ਕਰੇਗੀ | ਪਿੰਡ ਰੋੜ ਮਜਾਰਾ ਵਿਖੇ ਮੌਜੀਪੁਰ ਸਾਈਡ ਤੋਂ ਆਏ ਪਾਣੀ ਨੇ ਕਈ ਘਰਾਂ ਨੂੰ ਪ੍ਰਭਾਵਿਤ ਕੀਤਾ ਹੈ | ਇਸੇ ਦੌਰਾਨ ਪਿੰਡ ਡੁੱਗਰੀ, ਭੰਮੀਆਂ ਤੇ ਮਹਿਤਾਬਪੁਰ ਸਾਈਡ ਤੋਂ ਆ ਰਿਹਾ ਪਾਣੀ ਬਾਅਦ ਦੁਪਹਿਰ ਬਿਜਲੀ ਘਰ 'ਚ ਦਾਖਲ ਹੋ ਗਿਆ ਤੇ ਡਾ. ਅੰਬੇਡਕਰ ਨਗਰ ਤੇ ਖ਼ਾਲਸਾ ਕਾਲਜ ਨੂੰ ਵੀ ਮੀਂਹ ਦੇ ਪਾਣੀ ਵਲੋਂ ਪ੍ਰਭਾਵਿਤ ਕੀਤਾ ਜਾ ਰਿਹਾ ਸੀ | ਬਿਜਲੀ ਘਰ ਦੇ ਗਰਿੱਡ 'ਚ ਪਾਣੀ ਦਾਖ਼ਲ ਹੋਣ ਬਾਅਦ ਵਿਭਾਗ ਵਲੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਿਜਲੀ ਸਪਲਾਈ ਬੰਦ ਕੀਤੀ ਗਈ ਤੇ ਪਾਣੀ ਤੋਂ ਬਚਾਓ ਲਈ ਯਤਨ ਕੀਤੇ ਜਾ ਰਹੇ ਸੀ | ਇਥੇ ਖਾਲਸਾ ਕਾਲਜ ਕੋਲ ਸ੍ਰੀ ਅਨੰਦਪੁਰ ਸਾਹਿਬ ਸੜਕ 'ਤੇ ਚੱਲ ਰਿਹਾ ਪਾਣੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਸੀ | ਇਥੇ ਹੋਰ ਪਾਣੀ ਆਉਣ ਦੀ ਸੂਰਤ ਵਿਚ ਖ਼ਾਲਸਾ ਕਾਲਜ ਨੇੜਲਾ ਇਲਾਕਾ ਜ਼ਿਆਦਾ ਪ੍ਰਭਾਵਿਤ ਹੋਵੇਗਾ | ਇਸੇ ਤਰ੍ਹਾਂ ਕੰਢੀ ਨਹਿਰ ਨਾਲ ਲੱਗਦੇ ਪਿੰਡ ਰਾਮਪੁਰ ਬਿਲੜੋਂ ਤੇ ਖਾਨਪੁਰ ਵਿਖੇ ਵੀ ਸਵੇਰ ਸਮੇਂ ਹੀ ਵੱਡੀ ਮਾਤਰਾ 'ਚ ਮੀਂਹ ਦਾ ਪਾਣੀ ਆਉਣ ਨਾਲ ਹਾਲਾਤ ਹੜ੍ਹਾਂ ਵਰਗੇ ਬਣੇ ਹੋਏ ਹਨ | ਪਿੰਡ ਰਾਮਪੁਰ ਬਿਲੜੋਂ 'ਚ ਦਾਖਲ ਹੋਏ ਮੀਂਹ ਦੇ ਪਾਣੀ ਨਾਲ ਕਈ ਘਰਾਂ ਨੂੰ ਪ੍ਰਭਾਵਿਤ ਕੀਤਾ ਹੈ | ਅਜਿਹੀ ਹੀ ਹਾਲਤ ਪਿੰਡ ਖਾਨਪੁਰ ਵਿਖੇ ਬਣੀ ਹੋਈ | ਇਥੇ ਪਿੰਡ ਦੇ ਸਰਕਾਰੀ ਸਕੂਲ ਨੇੜਲੇ ਘਰ ਪਾਣੀ ਤੋਂ ਜ਼ਿਆਦਾ ਪ੍ਰਭਾਵਿਤ ਹਨ | ਇਸੇ ਤਰ੍ਹਾਂ ਬਲਾਕ ਦੇ ਪਿੰਡ ਇਬਰਾਹੀਮਪੁਰ, ਬਗਵਾਈਾ, ਸਿੰਬਲੀ ਵਿਖੇ ਵੀ ਹਾਲਾਤ ਪ੍ਰੇਸ਼ਾਨੀ ਵਾਲੇ ਬਣੇ ਹੋਏ ਹਨ | ਪੀ 24
Ad Position 22
No active advertisement
ਪਿਛਲੀ ਖ਼ਬਰ ਕਾਲੇਵਾਲ-ਬੀਤ ਦੀ ਸੰਗਤ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਦੀ ਟਰਾਲੀ ਭੇਜੀ ਅਗਲੀ ਖ਼ਬਰ ਨੇਤਰਦਾਨ ਐਸੋਸੀਏਸ਼ਨ ਵਲੋਂ ਤਗੜਾਂ ਸੀਕਰੀ 'ਚ ਜਾਗਰੂਕਤਾ ਕੈਂਪ
Ad Position 24