ਬੀਣੇਵਾਲ, 1 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਕਾਲੇਵਾਲ ਦੀ ਸੰਗਤ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਦੀ ਟਰਾਲੀ ਡੇਰਾ ਬਾਬਾ ਨਾਨਕ ਲਈ ਭੇਜੀ ਗਈ | ਇਸ ਮੌਕੇ ਸੰਦੀਪ ਰਾਣਾ ਸੋਨੂੰ ਨੇ ਦੱਸਿਆ ਕਿ ਹੜ ਪੀੜਤਾਂ ਲਈ ਸੁੱਕੀ ਰਾਸ਼ਨ ਸਮੱਗਰੀ ਸਮੂਹ ਨਗਰ ਨਿਵਾਸੀਆਂ ਵਲੋਂ ਭੇਜੀ ਗਈ, ਜਿਸ 'ਚ ਦਾਲਾਂ, ਆਟਾ, ਚਾਵਲ, ਚੀਨੀ, ਘਿਓ ਵਗ਼ੈਰਾ ਤੋਂ ਇਲਾਵਾ ਕੱਪੜੇ ਆਦਿ ਭੇਜੇ ਗਏ | ਇਸ ਮੌਕੇ ਸੰਦੀਪ ਰਾਣਾ ਸੋਨੂੰ, ਅਲੋਕ ਰਾਣਾ, ਡਾ: ਜਸਵੀਰ ਸਿੰਘ, ਪਰਮਜੀਤ ਸੋਨੂੰ ਸਰਪੰਚ, ਗੌਰਵ ਪੁਰੀ, ਬਲੂ ਦਿਆਲ, ਸੋਢੀ ਪੰਡਿਤ, ਫੁੰਮਣ ਸਿੰਘ, ਲਖਵੀਰ ਸਿੰਘ, ਪਵਨ ਦਿਆਲ, ਨਾਜ਼ਰ ਸਿੰਘ, ਨਿਰਮਲ ਸਿੰਘ, ਬਲਕਾਰ ਸਿੰਘ, ਜਸਵੰਤ ਸਿੰਘ, ਪੰਮਾ ਦਿਆਲ, ਡਾ. ਆਮੀਨ, ਜਸਵੀਰ ਦਿਆਲ, ਅਮਰੀਕ ਦਿਆਲ ਆਦਿ ਹਾਜ਼ਰ ਸਨ |