22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਨਾਲ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕੇ ਪੂਰੀ ਤਰ੍ਹਾਂ ਹੋਏ ਜਲ-ਥਲ

Ad Position 21
No active advertisement
ਅਜੀਤ ਡੈਸਕ 02-09-2025
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕੇ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਲੋਕਾਂ ਦਾ ਜੀਵਨ ਅਸਤ ਵਿਅਸਤ ਕਰ ਦਿੱਤਾ ਹੈ | ਮੀਂਹ ਦੌਰਾਨ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ | ਭਾਰੀ ਮੀਂਹ ਦੇ ਚੱਲਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਰੀਬ ਸਾਰੇ ਚੋਆਂ 'ਚ ਵੱਡੀ ਪੱਧਰ 'ਤੇ ਪਾਣੀ ਵਗ ਰਿਹਾ ਹੈ | ਇੱਥੋਂ ਤੱਕ ਕੇ ਅਨੇਕਾਂ ਨੀਵੇਂ ਪਿੰਡ ਵੀ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ ਅਤੇ ਬਹੁਤੀਆਂ ਿਲੰਕ ਸੜਕਾਂ ਦੇ ਟੁੱਟ ਜਾਣ ਕਾਰਨ ਪਿੰਡਾਂ ਦਾ ਸੰਪਰਕ ਸ਼ਹਿਰ ਨਾਲੋਂ ਟੁੱਟ ਚੁੱਕਾ ਹੈ | ਇੰਨਾ ਹੀ ਨਹੀਂ ਜਗ੍ਹਾ-ਜਗ੍ਹਾ ਸੜਕਾਂ 'ਤੇ ਵਗ ਰਹੇ ਪਾਣੀ ਕਾਰਨ ਰੋਜ਼ਾਨਾ ਕੰਮਾਂ 'ਤੇ ਆਉਣ ਵਾਲੇ ਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਨੇਕਾਂ ਜਗ੍ਹਾ 'ਤੇ ਦੋ-ਪਹੀਆ ਵਾਹਨ ਤੇ ਛੋਟੀਆਂ ਕਾਰਾਂ ਪਾਣੀ 'ਚ ਬੰਦ ਹੋ ਗਈਆਂ, ਜਿਸ ਕਾਰਨ ਲੋਕਾਂ ਦੀ ਭਾਰੀ ਖੱਜਲ-ਖੁਆਰੀ ਰਹੀ | ਮੀਂਹ ਦੇ ਚੱਲਦਿਆਂ ਨਾ ਸਿਰਫ਼ ਿਲੰਗ ਸੜਕਾਂ ਬਲਕਿ ਮੁੱਖ ਸੜਕਾਂ ਹੁਸ਼ਿਆਰਪੁਰ-ਚੰਡੀਗੜ੍ਹ, ਫਗਵਾੜਾ, ਦਸੂਹਾ, ਟਾਂਡਾ, ਊਨਾ ਤੇ ਹੋਰਨਾਂ ਸੜਕਾਂ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ | ਹੁਸ਼ਿਆਰਪੁਰ ਨਾਲ ਲਗਦੇ ਪਹਾੜ ਦੇ ਖਿਸਕਣ ਕਾਰਨ ਹੁਸ਼ਿਆਰਪੁਰ-ਊਨਾ ਮਾਰਗ ਲੰਬਾ ਸਮਾਂ ਬੰਦ ਰਿਹਾ, ਜਿਸ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਖੋਲਿ੍ਹਆ ਗਿਆ ਅਤੇ ਆਵਾਜਾਈ ਮੁੜ ਸ਼ੁਰੂ ਹੋਈ | ਜਿਥੇ ਹੁਣ ਲਗਾਤਾਰ ਪੈ ਰਹੇ ਮੀਂਹ ਕਾਰਨ ਖੇਤਾਂ 'ਚ ਭਰੇ ਪਾਣੀ ਦੇ ਚੱਲਦਿਆਂ ਕਿਸਾਨਾਂ ਨੂੰ ਵੀ ਚਿੰਤਾ 'ਚ ਪਾ ਦਿੱਤਾ ਹੈ | ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡਾਂ ਬਸੀ ਮਰੂਫ਼, ਕਾਂਟੀਆਂ, ਬਾਗਪੁਰ, ਸਤੌਰ, ਠੱਕਰਵਾਲ, ਭਾਮ, ਡਾਂਡੀਆਂ, ਹਾਰਟਾ ਬੱਡਲਾ, ਮੱਖਣਗੜ੍ਹ, ਰਾਜਪੁਰ ਭਾਈਆਂ, ਹੇੜੀਆਂ, ਮੁੱਖਲਿਆਣਾ, ਮੋਨਾ ਖੁਰਦ ਆਦਿ ਪਿੰਡ ਪਾਣੀ ਦੀ ਮਾਰ ਝੱਲ ਰਹੇ ਹਨ | ਇਸ ਸੰਬੰਧੀ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਜ਼ਮੀਨਾਂ ਪਾਣੀ ਨਾਲ ਰੱਜ ਚੁੱਕੀਆਂ ਹਨ ਤੇ ਹੋਰ ਮੀਂਹ ਪੈਣ ਨਾਲ ਫ਼ਸਲਾਂ ਵੀ ਹੋਰ ਪਾਣੀ ਦੇ ਵਹਾਅ 'ਚ ਵਹਿ ਜਾਣਗੀਆਂ | ਕਿਸਾਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਖੇਤਾਂ 'ਚ ਖੜ੍ਹੇ ਪਾਣੀ ਕਾਰਨ ਹਰੇ ਚਾਰੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਤੇ ਇਲਾਕੇ 'ਚ ਪਸ਼ੂਆਂ ਦੇ ਚਾਰੇ ਦੀ ਕਮੀ ਬਣ ਗਈ ਹੈ | ਬਹੁਤੇ ਨੀਵੇਂ ਅੱਡਿਆਂ ਤੇ ਘਰਾਂ 'ਚ ਪਾਣੀ ਵੜ ਜਾਣ ਕਾਰਨ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਅਨੇਕਾਂ ਦੁਕਾਨਦਾਰ ਦੁਕਾਨਾਂ 'ਚੋਂ ਪਾਣੀ ਬਾਹਰ ਕੱਢਦੇ ਵੀ ਦੇਖੇ ਗਏ | ਪਿੰਡ ਕੋਟਲਾ ਗੌਂਸਪੁਰ ਦੇ ਨੌਜਵਾਨਾਂ ਨੇ ਪਿੰਡ ਬਸੀ ਗ਼ੁਲਾਮ ਹੁਸੈਨ, ਥੱਥਲਾਂ, ਭੂਤਪੂਰ ਸਮੇਤ ਕਈ ਪਿੰਡਾਂ ਲਈ ਵਰਤੋਂ 'ਚ ਆਉਣ ਵਾਲੇ ਲਿੰਕ ਮਾਰਗ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਆਪਣੇ ਪੱਧਰ 'ਤੇ ਉੱਦਮ ਕਰਦਿਆਂ ਖੱਡਿਆਂ 'ਚ ਮਲਬਾ ਸੁੱਟ ਕੇ ਚਾਲੂ ਕਰਨ ਦੇ ਯਤਨ ਵੀ ਕੀਤੇ ਹਨ, ਜੋ ਸ਼ਲਾਘਾਯੋਗ ਹੈ |
Ad Position 22
No active advertisement
ਪਿਛਲੀ ਖ਼ਬਰ ਏਡਿਡ ਸਕੂਲ ਪਿਛਲੇ 5 ਮਹੀਨਿਆਂ ਤੋਂ ਗ੍ਰਾਂਟ ਨੂੰ ਤਰਸ ਰਹੇ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਸਾਈਕਲ ਰੈਲੀ ਕੱਢੀ
Ad Position 24