22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਏਡਿਡ ਸਕੂਲ ਪਿਛਲੇ 5 ਮਹੀਨਿਆਂ ਤੋਂ ਗ੍ਰਾਂਟ ਨੂੰ ਤਰਸ ਰਹੇ

Ad Position 21
No active advertisement
ਮੀਟਿੰਗ ਦੌਰਾਨ ਹਾਜ਼ਰ ਏਡਿਡ ਸਕੂਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਸਕੱਤਰ ਅਜੇ ਚੌਹਾਨ ਅਤੇ ਪਿ੍ੰ. ਵਿਕਾਸ ਪਰਾਸ਼ਰ | ਅਜੀਤ ਤਸਵੀਰ <br/> 02-09-2025
ਅੰਮਿ੍ਤਸਰ, 1 ਸਤੰਬਰ (ਗਗਨਦੀਪ ਸ਼ਰਮਾ)-ਏਡਿਡ ਸਕੂਲ ਪਿਛਲੇ ਪੰਜ ਮਹੀਨਿਆਂ ਤੋਂ ਗ੍ਰਾਂਟ ਨੂੰ ਤਰਸ ਰਹੇ ਹਨ, ਜਿਸ ਕਾਰਨ ਇਨ੍ਹਾਂ ਸਕੂਲਾਂ ਦੇ ਕਰਮਚਾਰੀਆਂ ਨੇ ਅਧਿਆਪਕ ਦਿਵਸ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਸਰਕਾਰ ਦਾ ਘਿਰਾਓ ਕਰਨ ਦੀ ਤਿਆਰੀ ਖਿੱਚ ਲਈ ਹੈ | ਏਡਿਡ ਸਕੂਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਸਕੱਤਰ ਅਜੇ ਚੌਹਾਨ ਨੇ ਮੀਟਿੰਗ ਦੌਰਾਨ ਉਕਤ ਅਹਿਮ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ 1967 ਤੋਂ ਸਰਕਾਰ ਨਾਲ ਕਮੇਟੀਆਂ ਦਾ ਸਮਝੌਤਾ ਸੀ ਕਿ ਸਰਕਾਰ 95% ਗ੍ਰਾਂਟ ਦਵੇਗੀ, 5% ਹਿੱਸਾ ਕਮੇਟੀਆਂ ਪਾਉਣਗੀਆਂ ਅਤੇ ਸਕੂਲ ਦਾ ਰੱਖ-ਰਖਾਵ ਕਮੇਟੀਆਂ ਦੇਖਣਗੀਆਂ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਬਿਜਲੀ ਦੇ ਬਿਲ, ਰੰਗ-ਰੋਗਨ, ਇਮਾਰਤਾਂ ਦਾ ਰੱਖ-ਰਖਾਵ, ਫਰਨੀਚਰ ਦੀ ਮੁਰੰਮਤ, ਟੁੱਟ-ਭੱਜ, ਬਿਲਡਿੰਗ ਸੇਫਟੀ ਤੇ ਫਾਇਰ ਸੇਫਟੀ ਸਰਟੀਫਿਕੇਟ, ਪਾਣੀ ਦੀਆਂ ਮਸ਼ੀਨਾਂ ਸਮੇਤ ਹੋਰ ਕਈ ਤਰ੍ਹਾਂ ਦੇ ਖਰਚੇ ਕਮੇਟੀਆਂ ਹੀ ਆਪਣੇ ਪੈਸਿਆਂ ਦੇ ਨਾਲ ਕਰ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕੋਈ ਮਦਦ ਕਰਨ ਦੀ ਜਗ੍ਹਾ ਉਲਟਾ ਇਨ੍ਹਾਂ ਸਕੂਲਾਂ ਤੋਂ ਪਿਛਲੇ ਤਿੰਨ ਸਾਲਾਂ ਦਾ ਆਮਦਨ ਖਰਚ ਦਾ ਹਿਸਾਬ-ਕਿਤਾਬ ਮੰਗ ਰਹੀ ਹੈ | ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ ਦੇ ਪਿ੍ੰਸੀਪਲ ਵਿਕਾਸ ਪਰਾਸ਼ਰ ਨੇ ਕਿਹਾ ਕਿ ਸਰਕਾਰ ਦੀ ਏਡਿਡ ਸਕੂਲਾਂ ਨੂੰ ਖ਼ਤਮ ਕਰਨ ਦੀ ਮਨਸ਼ਾ ਇਸ ਗੱਲ ਤੋਂ ਸਾਬਤ ਹੁੰਦੀ ਹੈ ਕਿ 9468 ਮਨਜ਼ੂਰਸ਼ੁਦਾ ਪੋਸਟਾਂ 'ਚੋਂ ਇਨ੍ਹਾਂ ਸਕੂਲਾਂ 'ਚ 8100 ਕਰਮਚਾਰੀ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਬਾਕੀ ਦੇ 1300 ਕਰਮਚਾਰੀਆਂ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ | ਇਨ੍ਹਾਂ ਕਰਮਚਾਰੀਆਂ ਨੂੰ ਪੰਜ-ਪੰਜ ਮਹੀਨੇ ਤਨਖਾਹ ਨਹੀਂ ਮਿਲ ਰਹੀ, ਜਿਸ ਕਾਰਨ ਉਹ ਮਹਿੰਗਾਈ ਦੇ ਦੌਰ 'ਚ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਯੂਨੀਅਨ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ ਵਜੋਂ 5 ਸਤੰਬਰ 2025 ਨੂੰ ਅਧਿਆਪਕ ਦਿਵਸ 'ਤੇ ਸਾਰੇ ਪੰਜਾਬ ਦੇ ਕਰਮਚਾਰੀ ਅਤੇ ਸੇਵਾ ਮੁਕਤ ਸਾਥੀ ਸਰਕਾਰ ਦੇ ਪ੍ਰੋਗਰਾਮ ਦਾ ਘਿਰਾਓ ਕਰਨਗੇ ਅਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਰੈਲੀ ਕਰਨਗੇ | ਜੇਕਰ ਸੂਬਾ ਸਰਕਾਰ ਫੇਰ ਵੀ ਏਡਿਡ ਸਕੂਲ ਕਰਮਚਾਰੀਆਂ ਦੀ ਕੋਈ ਬਾਤ ਨਹੀਂ ਪੁੱਛਦੀ ਅਤੇ ਗ੍ਰਾਂਟ ਜਾਰੀ ਨਹੀਂ ਹੁੰਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 3 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਭਾਰੀ ਮੀਂਹ ਨਾਲ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕੇ ਪੂਰੀ ਤਰ੍ਹਾਂ ਹੋਏ ਜਲ-ਥਲ
Ad Position 24