ਹੁਸ਼ਿਆਰਪੁਰ, 1 ਸਤੰਬਰ (ਹਰਪ੍ਰੀਤ ਕੌਰ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਸਦਰ ਪੁਲਿਸ ਨੇ ਮੁਹੱਲਾ ਸੁਖੀਆਬਾਦ ਤੋਂ ਰਾਜ ਕੁਮਾਰ ਨੂੰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦਿਆਂ ਕਾਬੂ ਕੀਤਾ | ਉਸ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ | ਇਸ ਦੌਰਾਨ ਮਾਡਲ ਟਾਊਨ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਦੀ ਪਛਾਣ ਮਨੀਸ਼ ਵਾਲੀਆ ਵਾਸੀ ਹਰਦੋਖਾਨਪੁਰ ਤੇ ਸਨੀ ਵਾਲੀਆ ਵਾਸੀ ਸੰਤ ਭਾਗ ਸਿੰਘ ਨਗਰ ਵਜੋਂ ਹੋਈ | ਪੁਲਿਸ ਵਲੋਂ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ |