28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਲਜਿੰਦਰ ਸਿੰਘ ਹੀਰਾਹਾਰ ਸਹਿਕਾਰ ਭਾਰਤੀ ਪੰਜਾਬ ਦੇ ਮਹਾਂ ਮੰਤਰੀ ਨਿਯੁਕਤ

Ad Position 21
No active advertisement
ਅਜੀਤ ਡੈਸਕ 03-09-2025
ਦਸੂਹਾ, 2 ਸਤੰਬਰ (ਭੁੱਲਰ)-ਸਹਿਕਾਰ ਭਾਰਤੀ ਪੰਜਾਬ ਵਲੋਂ ਬਲਜਿੰਦਰ ਸਿੰਘ ਹੀਰਾਹਾਰ ਸਹਿਕਾਰ ਭਾਰਤੀ ਪੰਜਾਬ ਦੇ ਮਹਾਂ ਮੰਤਰੀ ਨਿਯੁਕਤ ਕੀਤੇ ਗਏ | ਇਸ ਮੌਕੇ ਬਲਰਾਮ ਦਾਸ ਬਾਵਾ ਸੂਬਾ ਪ੍ਰਧਾਨ ਤੇ ਜੋਤੀ ਸ਼ਰਮਾ ਲੁਧਿਆਣਾ ਮਹਿਲਾ ਪ੍ਰਮੁੱਖ ਨਿਯੁਕਤ ਕੀਤੇ ਗਏ | ਇਸ ਮੌਕੇ ਸਹਿਕਾਰ ਭਾਰਤੀ ਪੰਜਾਬ ਦੇ ਨਵ ਨਿਯੁਕਤ ਮਹਾਂ ਮੰਤਰੀ ਬਲਜਿੰਦਰ ਸਿੰਘ ਹੀਰਾ ਹਾਰ ਨੇ ਸਹਿਕਾਰ ਭਾਰਤੀ ਦੀ ਹਾਈਕਮਾਨ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਉਹ ਸਹਿਕਾਰ ਭਾਰਤੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਨਗੇ | ਇਸ ਮੌਕੇ ਬਲਰਾਮ ਦਾਸ ਬਾਵਾ ਸੂਬਾ ਪ੍ਰਧਾਨ ਤੇ ਜੋਤੀ ਸ਼ਰਮਾ ਲੁਧਿਆਣਾ ਨੇ ਵੀ ਸਹਿਕਾਰ ਭਾਰਤੀ ਦੇ ਉੱਚ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪ੍ਰਸਤ ਆਲ ਇੰਡੀਆ ਸਹਿਕਾਰ ਭਾਰਤੀ ਦੀਨਾ ਨਾਥ ਠਾਕੁਰ, ਡਾ. ਉਦੇ ਜੋਸ਼ੀ ਕੌਮੀ ਪ੍ਰਧਾਨ ਸਹਿਕਾਰ ਭਾਰਤੀ, ਦੀਪਕ ਚੌਰਸੀਆ ਕੌਮੀ ਮਹਾਮੰਤਰੀ, ਸੰਜੇ ਪਾਚਪੋਰ ਕੌਮੀ ਸੰਗਠਨ ਮੰਤਰੀ, ਲਕਸ਼ਮਣ ਪਾਤਰਾ ਕੇਂਦਰੀ ਦਫ਼ਤਰ ਪ੍ਰਮੁੱਖ, ਐਸ. ਡੀ. ਤਿਵਾੜੀ ਕਸ਼ੇਤਰੀਆ ਸੰਗਠਨ ਪ੍ਰਮੁੱਖ, ਚੇਤਨ ਸੂਦ ਹੁਸ਼ਿਆਰਪੁਰ, ਅਨਿਲ ਸੂਦ ਸਹਿਕਾਰ ਭਾਰਤੀ, ਰਵਿੰਦਰ ਠਾਕੁਰ ਪਠਾਨਕੋਟ, ਜਸਬੀਰ ਟਿੱਕਾ ਰੋਪੜ, ਗੁਰਮੀਤ ਸੇਖੋ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸਹਿਕਾਰ ਭਾਰਤੀ ਦੇ ਹੋਰ ਵੀ ਅਹੁਦੇਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਹਿਰਵਾਲੀ 'ਚ ਭਾਰੀ ਮੀਂਹ ਕਾਰਨ ਡਿੱਗੇ ਸਫ਼ੈਦੇ ਨਾਲ ਹੋਇਆ ਵੱਡਾ ਨੁਕਸਾਨ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਹਰ ਸਮੇਂ ਖੜ੍ਹੀ ਹੈ ਭਾਜਪਾ ਸਰਕਾਰ-ਐਡ. ਸਿੱਧੂ
Ad Position 24