28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕਹਿਰਵਾਲੀ 'ਚ ਭਾਰੀ ਮੀਂਹ ਕਾਰਨ ਡਿੱਗੇ ਸਫ਼ੈਦੇ ਨਾਲ ਹੋਇਆ ਵੱਡਾ ਨੁਕਸਾਨ

Ad Position 21
No active advertisement
ਅਜੀਤ ਡੈਸਕ 03-09-2025
ਦਸੂਹਾ, 2 ਸਤੰਬਰ (ਕੌਸ਼ਲ)-ਹਲਕਾ ਦਸੂਹਾ ਦੇ ਇਲਾਕਾ ਕਹਿਰਵਾਲੀ 'ਚ ਭਾਰੀ ਮੀਂਹ ਨੇ ਲੋਕਾਂ ਲਈ ਕਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ | ਤਾਜ਼ਾ ਮੀਂਹ ਦੌਰਾਨ ਸੜਕ ਦੇ ਕਿਨਾਰਿਆਂ 'ਤੇ ਲੱਗੇ ਸਫ਼ੈਦੇ ਦੇ ਵੱਡੇ ਦਰੱਖ਼ਤ ਡਿਗ ਜਾਣ ਕਾਰਨ ਸਥਾਨਕ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਜਾਣਕਾਰੀ ਮੁਤਾਬਿਕ ਨਜ਼ਦੀਕ ਸਥਿਤ ਸੰਧੂ ਪਰਿਵਾਰ ਦੇ ਘਰ ਦੀ ਕੰਧ ਪੂਰੀ ਤਰ੍ਹਾਂ ਢਹਿ ਗਈ | ਇਸ ਘਰ ਦਾ ਲੈਂਟਰ ਵੀ ਹਿੱਲਣ ਕਾਰਨ ਖ਼ਤਰੇ ਦੇ ਹਾਲਾਤ ਬਣ ਗਏ ਹਨ | ਇਸੇ ਘਰ ਦੇ ਟਰੈਕਟਰ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ ਹੈ | ਪਿੰਡ ਵਾਸੀਆਂ ਮੁਤਾਬਿਕ ਮੀਂਹ ਕਾਰਨ ਡਿੱਗੇ ਸਫ਼ੈਦੇ ਨਾਲ ਹੋਰ ਘਰਾਂ ਤੇ ਜਾਇਦਾਦ ਨੂੰ ਵੀ ਨੁਕਸਾਨ ਹੋਇਆ ਹੈ | ਸਥਾਨਕ ਲੋਕਾਂ ਨੇ ਇਸ ਘਟਨਾ 'ਤੇ ਚਿੰਤਾ ਜਤਾਉਂਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਕਿਨਾਰਿਆਂ 'ਤੇ ਲੱਗੇ ਸਫ਼ੈਦੇ ਦੇ ਦਰਖ਼ਤਾਂ ਨੂੰ ਜਲਦੀ ਹਟਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਰਸਾਤ ਦੇ ਮੀਂਹ ਨਾਲ ਪਸ਼ੂਆਂ ਦੀ ਸ਼ੈੱਡ ਡਿੱਗੀ ਅਗਲੀ ਖ਼ਬਰ ਬਲਜਿੰਦਰ ਸਿੰਘ ਹੀਰਾਹਾਰ ਸਹਿਕਾਰ ਭਾਰਤੀ ਪੰਜਾਬ ਦੇ ਮਹਾਂ ਮੰਤਰੀ ਨਿਯੁਕਤ
Ad Position 24