ਹੈੱਡਮਾਸਟਰ ਜਤਿੰਦਰਪਾਲ ਸਿੰਘ ਵਲੋਂ ਵੇਟਲਿਫਟਿੰਗ ਸੈਂਟਰ ਲਈ ਵਿੱਤੀ ਮਦਦ ਭੇਟ
ਸਰਕਾਰੀ ਹਾਈ ਸਕੂਲ ਦੇ ਵੇਟਲਿਫਟਿੰਗ ਸੈਂਟਰ ਲਈ ਵਿੱਤੀ ਮਦਦ ਭੇਟ ਕਰਦੇ ਹੋਏ ਸੇਵਾਮੁਕਤ ਹੈੱਡਮਾਸਟਰ ਜਤਿੰਦਰਪਾਲ ਸਿੰਘ | ਅਜੀਤ ਤਸਵੀਰ
<br/>
03-09-2025
ਅੱਡਾ ਸਰਾਂ, 2 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ 'ਚ ਹੋਏ ਸਮਾਗਮ ਦੌਰਾਨ ਬੀਤੇ ਦਿਨੀਂ ਸੇਵਾਮੁਕਤ ਹੋਏ ਹੈੱਡਮਾਸਟਰ ਜਤਿੰਦਰਪਾਲ ਸਿੰਘ ਨੇ ਸਕੂਲ ਦੇ ਵੇਟਲਿਫਟਿੰਗ ਸੈਂਟਰ ਲਈ ਵਿੱਤੀ ਮਦਦ ਭੇਟ ਕੀਤੀ ਹੈ | ਕੋਚ ਬਲਜਿੰਦਰ ਸਿੰਘ ਭਿੰਡਰ ਨੂੰ ਵਿੱਤੀ ਮਦਦ ਭੇਟ ਕਰਦੇ ਹੋਏ ਉਨ੍ਹਾਂ ਆਖਿਆ ਕਿ ਉਹ ਲਗਾਤਾਰ ਸੈਂਟਰ ਨਾਲ ਜੁੜ ਕੇ ਖੇਡ ਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ | ਇਸ ਮੌਕੇ ਪੰਚਾਇਤ ਪਿੰਡ ਵਾਸੀਆਂ ਤੇ ਕੋਚ ਭਿੰਡਰ ਨੇ ਜਤਿੰਦਰਪਾਲ ਸਿੰਘ ਦਾ ਸਨਮਾਨ ਕਰਦੇ ਹੋਏ ਆਖਿਆ ਕਿ ਉਨ੍ਹਾਂ ਹਮੇਸ਼ਾ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਹੈ | ਇਸ ਮੌਕੇ ਸਰਪੰਚ ਅਵਤਾਰ ਸਿੰਘ ਸਾਬਕਾ ਸਰਪੰਚ ਹਰਦਿਆਲ ਸਿੰਘ, ਨੰਬਰਦਾਰ ਉਂਕਾਰ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਸ਼ਿੰਦਰ ਮੱਲ੍ਹੀ, ਕੁਲਵਿੰਦਰ ਸਿੰਘ, ਐੱਸ. ਪੀ. ਦੇਹਰੀਵਾਲ, ਸਤਨਾਮ ਸਿੰਘ, ਮਨਦੀਪ ਸਿੰਘ ਲਿੱਤਰ, ਸਰਬਜੋਤ ਸਿੰਘ ਸੰਧੂ, ਗੁਰਵਿੰਦਰ ਸਿੰਘ ਪੰਨੂ, ਬੰਟੂ ਦੇਹਰੀਵਾਲ, ਮਣੀ, ਲੱਬੀ, ਉਪਕਾਰ ਸਿੰਘ, ਸਨੀ, ਸੁਰਜੀਤ ਸਿੰਘ ਮੱਲ੍ਹੀ, ਲੱਕੀ, ਅੰਮਿ੍ਤਪਾਲ ਸਿੰਘ ਆਦਿ ਮੌਜੂਦ ਸਨ |