28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਿਜਲੀ ਘਰ ਅੰਦਰ ਬਰਸਾਤ ਦਾ ਪਾਣੀ ਭਰਿਆ

Ad Position 21
No active advertisement
ਅਜੀਤ ਡੈਸਕ 03-09-2025
ਕੋਟਫ਼ਤੂਹੀ, 2 ਸਤੰਬਰ (ਅਟਵਾਲ)-ਸਥਾਨਕ ਬਿਜਲੀ ਘਰ 'ਚ ਬੀਤੀ ਸ਼ਾਮ ਪਿੰਡ ਝੱਜ ਵਲੋਂ ਖੇਤਾਂ ਅਤੇ ਪਿੰਡ ਠੁਆਣਾ ਦੇ ਬਰਸਾਤੀ ਚੋਅ ਦਾ ਬੇਹਿਸਾਬਾ ਪਾਣੀ ਆ ਗਿਆ, ਜੋ ਬਿਜਲੀ ਘਰ ਦੇ ਅੰਦਰ ਬਿਜਲੀ ਸਪਲਾਈ ਲਈ 66 ਕੇ. ਵੀ. ਸਬ ਸਟੇਸ਼ਨ ਦੇ ਮਸ਼ੀਨਾਂ ਵਾਲੇ ਕਮਰੇ 'ਚ ਹੇਠਾਂ ਪਾਈਆ ਕੇਬਲਾਂ ਦੇ ਹੇਠਾਂ ਬਣਾਈਆਂ ਪੱਕੀਆਂ ਟਰਾਚਾ 'ਚ ਆ ਗਿਆ ਜਿਸ ਨੂੰ ਮੌਕੇ 'ਤੇ ਡਿਊਟੀ ਤੇ ਮੁਲਾਜ਼ਮਾਂ ਨੇ ਆਪਣੀ ਸੂਝ ਬੂਝ ਨਾਲ ਕੰਟਰੋਲ ਕਰਦੇ ਹੋਏ ਕਮਰੇ ਦੇ ਆਸ-ਪਾਸ ਮਿੱਟੀ ਨਾਲ ਬੋਰੇ ਭਰ ਕੇ ਲਗਾਏ ਤੇ ਇਕ ਪਾਣੀ ਵਾਲੀ ਮੋਟਰ ਲਗਾ ਕਿ ਸਾਰੀ ਰਾਤ ਪਿੱਛਿਓਾ ਆਉਣ ਵਾਲਾ ਪਾਣੀ ਬਾਹਰ ਕੱਢ ਕੇ ਬਿਜਲੀ ਦੀ ਸਪਲਾਈ ਨਿਰਵਿਘਨ ਚਾਲੂ ਰੱਖੀ | ਜਦ ਕਿ ਇਸ ਮਸ਼ੀਨਾਂ ਵਾਲਾ ਕਮਰਾ ਦੀ ਬਿਲਡਿੰਗ ਪੁਰਾਣੀ ਹੋਰ ਕਰ ਕੇ ਵੀ ਉੱਪਰੋਂ ਵੀ ਬੁਰੀ ਤਰ੍ਹਾਂ ਚੋਅ ਰਿਹਾ ਹੈ | ਜਿਸ ਦਾ ਪੱਕੇ ਤੌਰ 'ਤੇ ਹੱਲ ਕਰਨ ਦੀ ਥਾਂ ਮੌਕੇ 'ਤੇ ਡੰਗ ਟਪਾਓ ਕੰਮ ਕਰ ਰਹੇ ਹਨ, ਜਦ ਕਿ ਇਸ ਸਟੇਸ਼ਨ ਦੇ ਬਾਹਰ ਪੱਕੇ ਤੌਰ 'ਤੇ ਕੰਧ ਬਣਾ ਕੇ ਬਿਜਲੀ ਘਰ ਦੇ ਅੰਦਰ ਆਉਣ ਵਾਲਾ ਰੋਕਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਹੈੱਡਮਾਸਟਰ ਜਤਿੰਦਰਪਾਲ ਸਿੰਘ ਵਲੋਂ ਵੇਟਲਿਫਟਿੰਗ ਸੈਂਟਰ ਲਈ ਵਿੱਤੀ ਮਦਦ ਭੇਟ ਅਗਲੀ ਖ਼ਬਰ ਬਰਸਾਤ ਦੇ ਮੀਂਹ ਨਾਲ ਪਸ਼ੂਆਂ ਦੀ ਸ਼ੈੱਡ ਡਿੱਗੀ
Ad Position 24