ਤਲਵਾੜਾ, 3 ਸਤੰਬਰ (ਮਹਿਤਾ)- ਤਲਵਾੜਾ ਖੇਤਰ ਵਾਸੀਆਂ ਦੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਡਾ. ਰਬਜੋਤ ਸਿੰਘ ਨੇ ਫਾਇਰ ਸਟੇਸ਼ਨ ਲਈ 1 ਕਰੋੜ 90 ਲੱਖ ਮਨਜੂਰ ਕਰ ਦਿੱਤੇ ਹਨ | ਇਹ ਜਾਣਕਾਰੀ ਹਲਕਾ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਵਿਖੇ ਪੱਤਰਕਾਰਾਂ ਨੂੰ ਦਿੱਤੀ | ਐਡ. ਘੁੰਮਣ ਨੇ ਦੱਸਿਆ ਕਿ ਇਹ ਫਾਇਰ ਸਟੇਸ਼ਨ ਤਲਵਾੜਾ ਵਿਖੇ ਹੀ ਖੁਲੇਗਾ, ਜਿਸ ਦਾ ਫਾਇਦਾ ਸਮੂਹ ਤਲਵਾੜਾ ਖੇਤਰ ਵਾਸੀਆਂ ਨੂੰ ਹੋਵੇਗਾ | ਉਨ੍ਹਾਂ ਕਿਹਾ ਕਿ ਮੈਂ ਫਾਇਰ ਸਟੇਸ਼ਨ ਦੀ ਮਨਜੂਰੀ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਕੈਬਿਨੇਟ ਮੰਤਰੀ ਡਾ. ਰਬਜੋਤ ਸਿੰਘ ਦਾ ਕੋਟਿਨ ਕੋਟ ਧੰਨਵਾਦ ਕਰਦਾ ਹਾਂ | ਚੇਅਰਮੈਨ ਮਾਰਕੀਟ ਕਮੇਟੀ ਸ. ਕੇ.ਪੀ. ਸੰਧੂ (ਕੰਵਲਪ੍ਰੀਤ ਸੰਧੂ), ਸੀਨੀਅਰ ਐਮ. ਸੀ. ਜੋਗਿੰਦਰ ਪਾਲ ਛਿੰਦਾ, ਵਿਕਰਾਂਤ ਯੋਤੀ, ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ ਸੇਵਾਮੁਕਤ ਮੈਨੇਜਰ, ਬੋਬੀ ਕੌਸ਼ਲ ਆਦਿ ਫਾਇਰ ਸਟੇਸ਼ਨ ਲਈ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ |