07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਰਕਾਰ ਨੇ ਚੋਆਂ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਗੜ੍ਹਸ਼ੰਕਰ ਨੁਕਸਾਨ ਤੋਂ ਬਚ ਸਕਦਾ ਸੀ-ਨਿਮਿਸ਼ਾ ਮਹਿਤਾ

Ad Position 21
No active advertisement
ਅਜੀਤ ਡੈਸਕ 05-09-2025
ਗੜ੍ਹਸ਼ੰਕਰ, 4 ਸਤੰਬਰ (ਧਾਲੀਵਾਲ)-ਭਾਜਪਾ ਦੀ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੇ ਹੜ੍ਹ ਨਾਲ ਦੇ ਪਾਣੀ ਨਾਲ ਪ੍ਰਭਾਵਿਤ ਪਿੰਡ ਕੁਨੈਲ ਤੇ ਸਿੰਬਲੀ ਦਾ ਦੌਰਾ ਕਰਕੇ ਇਨ੍ਹਾਂ ਪਿੰਡਾਂ 'ਚ ਹੋਈ ਨੁਕਸਾਨ ਦਾ ਜਾਇਜ਼ਾ ਲਿਆ | ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਨ੍ਹਾਂ ਦੋਵੇਂ ਪਿੰਡਾਂ 'ਚ ਪਾਣੀ ਦੀ ਮਾਰ ਪੈਣ ਦਾ ਮੁੱਖ ਕਾਰਨ ਚੋਆਂ ਦੀ ਸਫ਼ਾਈ ਨਾ ਹੋਣਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਪਿੰਡ ਸਿੰਬਲੀ ਦੇ ਚੋਅ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਵਲੋਂ ਖੁਦ ਕੀਤਾ ਗਿਆ ਸੀ ਪਰ ਫਿਰ ਵੀ ਅਧਿਕਾਰੀਆਂ ਵਲੋਂ ਇਸ ਕੰਮ ਨੂੰ ਬੁਰੀ ਤਰ੍ਹਾਂ ਅਣਗੌਲਿਆ ਗਿਆ ਅਤੇ ਚੋਅ 'ਚੋਂ ਨੜੇ ਤੇ ਬੂਟੀ ਵੀ ਸਾਫ਼ ਨਹੀਂ ਕਰਵਾਈ ਗਈ | ਉਨ੍ਹਾਂ ਕਿਹਾ ਕਿ ਨਾਜ਼ਰਪੁਰ ਵਾਲੀ ਪੁਲੀ ਦੀ ਹਾਲਤ ਵਿਚ ਖਸਤਾ ਹੈ ਤੇ ਇਸ ਪੁਲੀ ਦਾ ਸੁਧਾਰ ਕਰਨ ਦੀ ਬਜਾਏ ਐੱਨ. ਆਰ. ਆਈਜ਼ ਵਲੋਂ ਇਸ ਪੁਲੀ 'ਤੇ ਲਗਾਏ ਜਾਣ ਵਾਲੇ ਪੈਸੇ ਰਾਹੀਂ ਸੱਤਾਧਾਰੀ ਧਿਰ ਵਲੋਂ ਐਲਾਨ ਕਰਕੇ ਹੀ ਸਾਰ ਦਿੱਤਾ ਜਿਸ 'ਚ ਸਰਕਾਰ ਦਾ ਵੀ ਕੋਈ ਯੋਗਦਾਨ ਨਹੀਂ ਹੈ | ਉਨ੍ਹਾਂ ਕੁਨੈਲ ਵਿਖੇ ਨੁਕਸਾਨੀ ਸੜਕ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਅਫਸਰਾਂ ਦੀ ਗਲਤ ਇੰਜੀਨੀਅਰਿੰਗ ਕਾਰਨ ਇਹ ਸੜਕ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ | ਕੁਨੈਲ ਖੱਡ ਦਾ ਪਾਣੀ ਹੀ ਸੜਕ ਨੂੰ ਹੜ੍ਹਾ ਕੇ ਅੱਗੇ ਖੇਤਾਂ ਨੂੰ ਬਰਬਾਦ ਕਰਦਿਆਂ ਹੋਇਆ ਅਨੰਦਪੁਰ ਸਾਹਿਬ ਰੋਡ ਤੱਕ ਚਲਾ ਗਿਆ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਾਰਤਾ ਸਰਕਾਰ ਨੇ ਪੰਜਾਬ ਨੂੰ ਸੜਕਾਂ ਲਈ ਪੈਸਾ ਭੇਜਿਆ ਅਤੇ ਉਸੇ ਤਹਿਤ ਸਦਰਪੁਰ ਕੁਨੈਲ 18 ਫੁੱਟੀ ਰੋਡ ਪ੍ਰਧਾਨ ਮੰਮਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੀ ਪਰ ਗਲਤ ਕਾਰਗੁਜ਼ਾਰੀ ਨਾਲ ਪ੍ਰਸ਼ਾਸਨ ਤੇ ਸਰਕਾਰ ਨੇ ਇਹ ਪੈਸਾ ਬਰਬਾਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪਿੰਡ ਕੁਨੈਲ 'ਚ ਚੋਅ ਦੀ ਸਫਾਈ ਨਾ ਹੋਣ ਕਰਕੇ ਅਤੇ ਬੀਤ ਇਲਾਕੇ ਵਿਚ ਅਤੇ ਕੁਨੈਲ ਪਿੰਡ 'ਚ ਚੱਲੀ ਅੰਨੇਵਾਹ ਮਾਈਨਿੰਗ ਤੇ ਜੰਗਲ ਦੀ ਕਟਾਈ ਕਰਕੇ ਪਾਣੀ ਨੇ ਤੇਜ਼ ਰਫਤਾਰ ਨਾਲ ਆ ਕੇ ਇਲਾਕੇ ਨੂੰ ਬੁਰੀ ਮਾਰ ਮਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਜਪਾਲ ਨੂੰ ਮੰਗ-ਪੱਤਰ ਸੌਂਪਿਆ ਅਗਲੀ ਖ਼ਬਰ ਹਲਕਾ ਸਾਹਨੇਵਾਲ ਦੇ ਸਸਰਾਲੀ ਬੰਨ੍ਹ ਦੇ ਰਾਹਤ ਕਾਰਜਾਂ 'ਚ ਜੁਟੀ ਭਾਜਪਾ ਟੀਮ
Ad Position 24