23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਡਾਕਟਰ ਬੇਰਸ਼ਾ ਦੀ ਮਾਤਾ ਕਰਮ ਕੌਰ ਨੂੰ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 07-09-2025
ਦਸੂਹਾ, 6 ਸਤੰਬਰ (ਭੁੱਲਰ)-ਸਮਾਜ ਸੇਵਕ ਡਾ. ਸਤਪਾਲ ਸਿੰਘ ਬੇਰਸ਼ਾ ਦੀ ਮਾਤਾ ਕਰਮ ਕੌਰ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਤਪ ਅਸਥਾਨ ਬਾਬਾ ਘੜੇ ਦਾਸ ਬੇਰਸ਼ਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲ 'ਚ ਦੀਵਾਨ ਸਜਾਏ ਗਏ | ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਬਾਬਾ ਸੁਖਵਿੰਦਰ ਸਿੰਘ ਓਡਰਾ, ਵਰਿੰਦਰ ਸਿੰਘ, ਭਾਈ ਸਤਪਾਲ ਸਿੰਘ ਅਰਗੋਵਾਲ ਦੇ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਗਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਸੰਤ ਬਾਬਾ ਜਸਪਾਲ ਸਿੰਘ ਡੇਰਾ ਬਾਬਾ ਬੰਨਾ ਰਾਮ ਉਡਰਾ, ਸੰਤ ਬਲਬੀਰ ਦਾਸ ਕਾਹਰੀ ਸਾਹਰੀ, ਐਡਵੋਕੇਟ ਲਖਬੀਰ ਸਿੰਘ ਬੇਰਸ਼ਾ, ਦਲਵਿੰਦਰ ਸਿੰਘ ਬੋਦਲ, ਗਿਰਧਾਰੀ ਲਾਲ, ਕਵੀ ਚੈਨ ਸਿੰਘ ਚੱਕਰਵਰਤੀ, ਸਤਨਾਮ ਸਿੰਘ ਦੇਵੀਦਾਸ, ਐਡਵੋਕੇਟ ਹਰਮਨਦੀਪ ਸਿੰਘ, ਕੁਲਵਿੰਦਰ ਸਿੰਘ ਬੋਦਲ ਸੂਬਾ ਪ੍ਰਧਾਨ ਗਜਟਿਡ ਐਂਡ ਨਾਨ ਗਜ਼ਟਿਡ ਐੱਸ. ਸੀ. ਬੀ. ਸੀ. ਇਮਪਲਾਈਜ ਵੈੱਲਫੇਅਰ ਫੈਡਰੇਸ਼ਨ, ਗੁਰਪ੍ਰੀਤ ਸਿੰਘ ਓਡਰਾ, ਸਤੀਸ਼ ਜੌੜਾ, ਮਹੰਤ ਸੁਦਾਗਰ ਸਿੰਘ, ਦੇਵਰਾਜ, ਥਾਣੇਦਾਰ ਗੁਰਜੀਤ ਸਿੰਘ, ਲਵਪ੍ਰੀਤ ਸਿੰਘ ਮਿੱਠੂ, ਸਰਪੰਚ ਅਮਰਜੀਤ ਕੌਰ, ਸਾਬਕਾ ਸਰਪੰਚ ਵੀਰ ਇੰਦਰ ਸਿੰਘ ਮਸ਼ਿਆਣਾ, ਹਰਪਾਲ ਸਿੰਘ ਬਿੱਟਾ ਪ੍ਰਧਾਨ, ਲੈਕਚਰਾਰ ਦਲਜੀਤ ਸਿੰਘ, ਲੈਕਚਰਾਰ ਕਰਨੈਲ ਸਿੰਘ ਕਲਸੀ, ਹਰਪਾਲ ਸਿੰਘ ਭੱਟੀ, ਮਨਦੀਪ ਸਿੰਘ ਬਬਲੂ, ਕੌਸਲਰ ਚੰਦਰਸ਼ੇਖਰ, ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ ਤੇ ਚੇਅਰਮੈਨ, ਸੰਤ ਬਲਬੀਰ ਗਿਰਜੀ, ਮਾਸਟਰ ਸ਼ਮਸ਼ੇਰ ਸਿੰਘ, ਰਘਵੀਰ ਸਿੰਘ, ਮਨਮੋਹਨ ਸਿੰਘ ਹੁਸ਼ਿਆਰਪੁਰ, ਕੈਪਟਨ ਜੋਗਿੰਦਰ ਸਿੰਘ, ਬਾਬੂ ਸੋਹਣ ਲਾਲ, ਜਸਵਿੰਦਰ ਸਿੰਘ ਗਾਂਧੀ, ਦਵਿੰਦਰ ਸਿੰਘ ਟੀਟੂ, ਕਮਲਜੀਤ ਐਰੀ, ਸਲਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜੈ ਮਿਲਾਪ ਐਸੋਸੀਏਸ਼ਨ, ਲਖਵਿੰਦਰ ਸਿੰਘ ਲੱਖੀ ਠੱਕਰ, ਸੰਤ ਨਰੇਸ਼ ਗਿਰਜੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਜਗਜੀਤ ਸਿੰਘ ਚੇਅਰਮੈਨ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਵਲੋਂ ਹੜ੍ਹ ਪੀੜਤਾਂ ਲਈ 1 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਹੜ੍ਹ ਪੀੜਤਾਂ ਦੀਆਂ ਜ਼ਰੂਰਤਾਂ ਨੂੰ ਜਾਣਨ ਸੰਬੰਧੀ ਮੀਟਿੰਗ
Ad Position 24