23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੈਣੀ ਬਾਰ ਪ੍ਰਬੰਧਕ ਕਮੇਟੀ ਵਲੋਂ 'ਅਧਿਆਪਕ ਦਿਵਸ' ਮੌਕੇ ਅਧਿਆਪਕਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 07-09-2025
ਬੁੱਲ੍ਹੋਵਾਲ, 6 ਸਤੰਬਰ (ਲੁਗਾਣਾ)-ਸੈਣੀ ਬਾਰ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਉਪਰਾਲੇ ਸਦਕਾ 'ਅਧਿਆਪਕ ਦਿਵਸ' ਮੌਕੇ ਕਮੇਟੀ ਦੇ ਪ੍ਰਬੰਧ ਅਧੀਨ ਚਲਾਈਆਂ ਜਾ ਰਹੀਆਂ ਸਮੂਹ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾ ਦੇ ਸਨਮਾਨ ਵਜੋਂ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ | ਇਸ ਮੌਕੇ ਕਮੇਟੀ ਮੈਂਬਰ ਸਾਹਿਬਾਨ ਵਲੋਂ 'ਅਧਿਆਪਕ ਦਿਵਸ' ਦੀ ਵਧਾਈ ਦਿੰਦਿਆਂ ਇਸ ਦਿਨ ਦੀ ਮਹੱਤਤਾ ਤੇ ਸਰਵਪੱਲੀ ਡਾ. ਰਾਧਾਕਿ੍ਸ਼ਨਨ ਦੇ ਜੀਵਨ ਸੰਬੰਧੀ ਵਿਚਾਰ ਪੇਸ਼ ਕੀਤੇ ਗਏ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸੀ. ਮੀਤ ਪ੍ਰਧਾਨ ਸੁਰਜੀਤ ਸਿੰਘ ਬਿੰਬ, ਕੈਸ਼ੀਅਰ ਹਰਮਿੰਦਰਜੀਤ ਸਿੰਘ, ਪ੍ਰੇਮ ਸੈਣੀ, ਸਿੱਖਿਆ ਮਾਹਿਰ ਮਾ. ਰਣਧੀਰ ਸਿੰਘ, ਪਿ੍ੰ. ਡਾ. ਸੁਖਵਿੰਦਰ ਕੌਰ, ਪਿ੍ੰ. ਕਮਲਜੀਤ ਸਿੰਘ, ਪਿ੍ੰ. ਹਰਜਿੰਦਰ ਸਿੰਘ, ਪਿ੍ੰ. ਸਤਵਿੰਦਰ ਸਿੰਘ, ਪ੍ਰੋ. ਯਸ਼ਪਾਲ ਸਿੰਘ, ਪ੍ਰੋ. ਜਸਕਮਲ ਕੌਰ, ਮੈਡਮ ਮਨਦੀਪ ਕੌਰ, ਮੈਡਮ ਨਿਤੇਸ਼ ਕੁਮਾਰੀ, ਮੈਡਮ ਨਿਸ਼ਾ ਗਿੱਲ, ਮੈਡਮ ਨੀਲਮ ਰਾਣੀ ਤੇ ਅਧਿਆਪਕਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ | ਉਪਰੰਤ ਪ੍ਰਬੰਧਕ ਕਮੇਟੀ ਵਲੋਂ 100 ਫ਼ੀਸਦੀ ਰਿਜ਼ਲਟ ਦੇਣ ਵਾਲੇ ਅਧਿਆਪਕਾਂ ਤੇ ਵੱਖ-ਵੱਖ ਜਮਾਤਾਂ 'ਚੋਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਵਿਸ਼ਾ ਟੀਚਰਾਂ ਦਾ ਲਗਪਗ ਇਕ ਲੱਖ ਰੁਪਏ ਨਕਦ ਰਾਸ਼ੀ, ਪ੍ਰਸੰਸਾ ਪੱਤਰਾਂ ਤੇ ਤਗਮੇ ਦੇ ਕੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਸੈਣੀ ਬਾਰ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਨੂੰ ਵਧੀਆ ਕਾਰਗੁਜ਼ਾਰੀ ਤੇ ਸ਼ਾਨਦਾਰ ਨਤੀਜਿਆਂ ਲਈ ਪ੍ਰਸ਼ੰਸਾ ਕਰਦੇ ਹੋਏ ਹੋਰ ਸਖ਼ਤ ਮਿਹਨਤ ਕਰਨ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਵਧੀਆ ਨਤੀਜਿਆਂ ਤੇ ਵਿੱਦਿਅਕ ਸੰਸਥਾਵਾਂ ਨੂੰ ਹੋਰ ਅੱਗੇ ਲਿਜਾਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੀ. ਮੀਤ ਪ੍ਰਧਾਨ ਸੁਰਜੀਤ ਸਿੰਘ ਬਿੰਬ, ਜੂਨੀ. ਮੀਤ ਪ੍ਰਧਾਨ ਮਨਜੀਤ ਸਿੰਘ, ਮੈਨੇਜਰ ਸੁਰਜੀਤ ਸਿੰਘ ਸੈਣੀ, ਸਕੱਤਰ ਗੁਰਪ੍ਰੀਤ ਸਿੰਘ ਫੱਤੋਵਾਲ, ਮੀਤ ਸਕੱਤਰ ਕਮਲਜੀਤ ਸਿੰਘ ਡੱਲੀ, ਕੈਸ਼ੀਅਰ ਹਰਮਿੰਦਰਜੀਤ ਸਿੰਘ, ਕਮਲਦੀਪ ਸਿੰਘ ਮੁਖਲਿਆਣਾ ਸਹਾਇਕ ਮੈਨੇਜਰ, ਸਾਬਕਾ ਸਕੱਤਰ ਡਾ. ਜਗਵੀਰ ਸਿੰਘ, ਕਮਲਜੀਤ ਸਿੰਘ ਭੂਪਾ, ਇੰਸ. ਪਰਮਜੀਤ ਸਿੰਘ, ਹਰਵਰਿੰਦਰ ਸਿੰਘ ਤੇ ਸਮੂਹ ਸੈਣੀ ਵਾਰ ਸਕੂਲ ਕਾਲਜ ਵਿੱਦਿਅਕ ਸੰਸਥਾਵਾਂ ਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਮੈਂਬਰਜ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀਆਂ ਵਲੋਂ ਸਿੱਖਾਂ ਤੇ ਪੰਜਾਬੀਆਂ ਨੂੰ ਗ਼ਲਤ ਸ਼ਬਦਾਵਲੀ ਬੋਲਣ 'ਤੇ ਕੀਤਾ ਹਾਈਵੇ ਜਾਮ ਅਗਲੀ ਖ਼ਬਰ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਵਲੋਂ ਹੜ੍ਹ ਪੀੜਤਾਂ ਲਈ 1 ਲੱਖ ਦਾ ਚੈੱਕ ਭੇਟ
Ad Position 24