ਬੁੱਲ੍ਹੋਵਾਲ, 21 ਸਤੰਬਰ (ਲੁਗਾਣਾ)-ਹੜ੍ਹ ਪੀੜਤਾਂ ਵਾਸਤੇ ਸਮੂਹ ਨਗਰ ਨਿਵਾਸੀ ਬੁੱਲ੍ਹੋਵਾਲ ਵਲੋਂ ਮੰਡਾਲਾ ਛੰਨਾ, ਮੂੰਡੀਆ ਚੌਹਲੀਆਂ ਤੇ ਬਾਊਪੁਰ ਵਜੀਦ ਨਜ਼ਦੀਕ ਸੁਲਤਾਨਪੁਰ ਲੋਧੀ, ਲੋਹੀਆਂ ਖ਼ਾਸ ਦੇ ਵਸਨੀਕਾਂ ਵਾਸਤੇ ਦਵਾਈਆਂ, ਰਾਸ਼ਨ, ਪਸ਼ੂਆਂ ਵਾਸਤੇ ਚੋਕਰ, ਪਾਣੀ ਅਤੇ ਡੀਜ਼ਲ ਵਾਸਤੇ ਮਾਇਆ ਦਾ ਯੋਗਦਾਨ ਉਥੋਂ ਦਾ ਪ੍ਰਬੰਧ ਦੇਖ ਰਹੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੂੰ ਦਿੱਤਾ ਗਿਆ | ਇਸ ਸੰਬੰਧੀ ਸਰਪੰਚ ਅਰਨਦੀਪ ਸਿੰਘ ਨੇ ਦੱਸਿਆ ਕਿ ਦਵਾਈਆਂ ਦੀ ਸੇਵਾ, ਰਾਸ਼ਨ ਤੇ ਡੀਜ਼ਲ ਦੀ ਸੇਵਾ ਸਮੂਹ ਨਗਰ ਨਿਵਾਸੀਆਂ ਵਲੋਂ ਕੀਤੀ ਗਈ ਹੈ |