28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭੋਗ 'ਤੇ ਵਿਸ਼ੇਸ਼-ਬੀਬੀ ਬਲਬੀਰ ਕੌਰ

Ad Position 21
No active advertisement
ਅਜੀਤ ਡੈਸਕ 22-09-2025
ਹਾਜੀਪੁਰ-ਬੀਬੀ ਬਲਬੀਰ ਕੌਰ ਸਾਬਕਾ ਸਰਪੰਚ ਬੇਲਾ ਸਰਿਆਣਾ ਤੇ ਸਰਕਲ ਪ੍ਰਧਾਨ ਇਸਤਰੀ ਅਕਾਲੀ ਦਲ ਹਾਜੀਪੁਰ ਦਾ ਜਨਮ ਸਰਦਾਰ ਸਿਰਤ ਸਿੰਘ ਤੇ ਬੀਬੀ ਸੁਰਜੀਤ ਕੌਰ ਦੇ ਘਰ ਪਿੰਡ ਝਾਵਾ ਵਿਖੇ 1969 'ਚ ਹੋਇਆ ਤੇ ਆਪ ਨੇ ਮੁੱਢਲੀ ਸਿੱਖਿਆ ਸਥਾਨਕ ਸਕੂਲ ਤੋਂ ਪ੍ਰਾਪਤ ਕੀਤੀ | ਆਪ ਦਾ ਵਿਆਹ ਪਿੰਡ ਬੇਲਾ ਸਰਿਆਣਾ (ਹਾਜੀਪੁਰ) 'ਚ ਸੁੱਖਾ ਸਿੰਘ ਨਾਲ ਹੋਇਆ ਤੇ ਆਪ ਦੇ ਘਰ ਇਕ ਬੇਟਾ ਗੁਰਬਿੰਦਰ ਸਿੰਘ ਬੱਬੂ ਤੇ ਬੇਟੀ ਗੁਰਪ੍ਰੀਤ ਕੌਰ ਨੇ ਜਨਮ ਲਿਆ | ਆਪ ਪਿੰਡ ਬੇਲਾ ਸਰਿਆਣਾ ਦੇ ਲਗਾਤਾਰ 10 ਸਾਲ ਸਰਪੰਚ ਰਹੇ ਤੇ ਇਸਤਰੀ ਅਕਾਲੀ ਦਲ ਸਰਕਲ ਹਾਜੀਪੁਰ ਦੇ ਪ੍ਰਧਾਨ ਰਹੇ | ਆਪ ਦਾ ਲੜਕਾ ਗੁਰਬਿੰਦਰ ਸਿੰਘ ਬੱਬੂ ਯੂਥ ਅਕਾਲੀ ਦਲ ਸੇਵਾਵਾਂ ਦੇ ਰਿਹਾ ਹੈ | ਆਪ ਦਾ ਸਾਰਾ ਜੀਵਨ ਸੰਘਰਸ਼ਮਈ ਰਿਹਾ ਤੇ ਆਪ ਨੇ ਆਪਣੇ ਪਿੰਡ ਦੀ ਖ਼ੁਸ਼ਹਾਲੀ ਤੇ ਤਰੱਕੀ ਲਈ ਵਿਸ਼ੇਸ਼ ਯੋਗਦਾਨ ਦਿੱਤਾ | ਆਪ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਵੀ ਵੱਖ-ਵੱਖ ਮੋਰਚਿਆਂ 'ਚ ਵਿਸ਼ੇਸ਼ ਯੋਗਦਾਨ ਦਿੱਤਾ ਤੇ ਸੇਵਾਵਾਂ ਨਿਭਾਈਆਂ | ਆਪ ਧਾਰਮਿਕ ਤੇ ਸਮਾਜਿਕ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ ਤੇ ਹਮੇਸ਼ਾ ਗ਼ਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਸਨ | ਆਪ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ 13 ਸਤੰਬਰ 2025 ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਬੀਬੀ ਬਲਬੀਰ ਕੌਰ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ 22 ਸਤੰਬਰ ਨੂੰ ਪਿੰਡ ਬੇਲਾ ਸਰਿਆਣਾ (ਹਾਜੀਪੁਰ) ਵਿਖੇ 12 ਤੋਂ 2 ਵਜੇ ਤੱਕ ਹੋਵੇਗੀ | -ਜੋਗਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਕੋਟਲਾ ਨੌਧ ਸਿੰਘ ਸਕੂਲ ਦੀ ਪਰੰਪਰਾਗਤ ਲੋਕ ਨਾਚ ਟੀਮ ਨੇ ਹਾਸਿਲ ਕੀਤਾ ਤੀਜਾ ਸਥਾਨ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਦਵਾਈਆਂ ਤੇ ਹੋਰ ਸਮੱਗਰੀ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਸੌਂਪੀ
Ad Position 24