ਹਰਿਆਣਾ, 21 ਸਤੰਬਰ (ਹਰਮੇਲ ਸਿੰਘ ਖੱਖ)-ਡੀ. ਜੀ. ਐਸ. ਈ. ਕਮ ਸਟੇਟ ਪ੍ਰੋਜੈਕਟ ਡਾਇਰੈਕਟਰ ਸਿੱਖਿਆ ਅਭਿਆਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਈ. ਐਸ. ਐਫ. ਕਾਲਜ ਮੋਗਾ ਵਿਖੇ ਜ਼ੋਨਲ ਪੱਧਰੀ ਕਲਾ ਉਤਸਵ 2025 ਦੇ ਪਰੰਪਰਾਗਤ ਲੋਕ ਨਾਚ ਮੁਕਾਬਲਿਆਂ 'ਚ ਗ਼ਦਰੀ ਬਾਬਾ ਹਰਨਾਮ ਸਿੰਘ ਟੰੁਡੀ ਲਾਟ ਸਰਕਾਰੀ ਸੀਨੀਅਰ ਸੈਕੰਡਰੀ ਕੋਟਲਾ ਨੌਧ ਸਿੰਘ ਦੀ ਟੀਮ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਨੁਮਾਇੰਦਗੀ ਕਰਦਿਆਂ ਇਨ੍ਹਾਂ ਮੁਕਾਬਲਿਆਂ 'ਚ ਤੀਜਾ ਸਥਾਨ ਹਾਸਿਲ ਕੀਤਾ ਹੈ | ਲਲਿਤਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹੁਸ਼ਿਆਰਪੁਰ ਦੀ ਅਗਵਾਈ ਅਤੇ ਅਮਨਦੀਪ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਰਾਜਨ ਅਰੋੜਾ ਦੀ ਦੇਖ-ਰੇਖ 'ਚ ਤੀਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਾਣ ਵਧਾਇਆ ਹੈ | ਇਸ ਸੰਬੰਧੀ ਟੀਮ ਦੇ ਇੰਚਾਰਜ ਇਕਬਾਲਪ੍ਰੀਤ ਸਿੰਘ ਤੇ ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਕਲਾ ਉਤਸਵ ਮੁਕਾਬਲਿਆਂ ਦੌਰਾਨ ਇਸ ਵਾਰੀ ਕੋਟਲਾ ਨੌਧ ਸਿੰਘ ਸਕੂਲ ਦੀ ਟੀਮ ਨੇ ਹੁਸ਼ਿਆਰਪੁਰ ਜ਼ਿਲੇ੍ਹ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਤੇ ਹੁਣ ਮੋਗਾ ਵਿਖੇ ਜ਼ੋਨਲ ਮੁਕਾਬਲਿਆਂ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ ਜੋ ਕਿ ਵਿਦਿਆਰਥੀਆਂ ਤੇ ਸਕੂਲ ਵਾਸਤੇ ਮਾਣ ਵਾਲੀ ਗੱਲ ਹੈ | ਸਕੂਲ ਇੰਚਾਰਜ ਲੈਕਚਰਾਰ ਜਸਵਿੰਦਰ ਕੌਰ ਤੇ ਪਿੰਡ ਦੇ ਸਰਪੰਚ ਨਰਿੰਦਰ ਕੌਰ, ਲੈਕਚਰਾਰ ਮੀਨਾ ਕੁਮਾਰੀ, ਲੈਕਚਰਾਰ ਮਨੀਸ਼ਾ, ਮਨਪ੍ਰੀਤ ਸਿੰਘ, ਨਰਿੰਦਰ ਪਾਲ ਸਿੰਘ, ਅਮਰਜੀਤ ਕੌਰ, ਆਰਤੀ ਸੈਣੀ, ਕੁਲਦੀਪ ਕੌਰ, ਅਨਾਮਿਕਾ ਸੁਬਰਾ, ਅੰਮਿ੍ਤ ਪਾਲ ਕੌਰ, ਤੇਜਬਿੰਦਰ ਸਿੰਘ, ਵਿਜੇ ਕੁਮਾਰ, ਬਲਵਿੰਦਰ ਕੌਰ, ਮਨਦੀਪ ਕੌਰ, ਐਸ. ਐਮ. ਸੀ. ਕਮੇਟੀ ਮੈਂਬਰ ਤੇ ਪਿੰਡ ਦੇ ਦਾਨੀ ਸੱਜਣਾਂ ਨੇ ਵੀ ਸਕੂਲ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |