ਤਲਵਾੜਾ, 21 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਭਟੇੜ ਵਿਖੇ 33 ਲੱਖ ਰੁਪਏ ਦੀ ਲਾਗਤ ਨਾਲ ਡਿਜੀਟਲ ਲਾਇਬ੍ਰੇਰੀ ਬਣਨ ਜਾ ਰਹੀ ਹੈ | ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਿੰਡ ਭਟੇੜ ਦੇ ਸਰਪੰਚ ਦੀਪਕ ਕੁਮਾਰ ਨੂੰ 11 ਲੱਖ ਰੁਪਏ ਦਾ ਚੈੱਕ ਸਮੂਹ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਦਿੱਤਾ | ਇਸ ਮੌਕੇ ਸਰਪੰਚ ਦੀਪਕ ਕੁਮਾਰ, ਅਜੈ ਕੁਮਾਰ ਸ਼ਰਮਾ, ਡਾ. ਸ਼ਿਵ ਦੱਤ, ਸਰਪੰਚ ਧਰਮਵੀਰ, ਸ਼ੰਭੂ ਦੱਤ, ਸਾਬਕਾ ਸਰਪੰਚ ਕੁਲਦੀਪ, ਚਾਨਣ ਭੂੰਬੋਤਾੜ, ਸਰਪੰਚ ਬਲਵਿੰਦਰ ਸਿੰਘ ਬੱਧਣ, ਸੁਨੀਤਾ ਪ੍ਰਧਾਨ ਇਸਤਰੀ ਵਿੰਗ, ਸੁਮਨ ਰਾਜਪੂਤ, ਸ਼ਿਵਾਨੀ ਟੋਹਲੂ, ਜੋਤੀ ਦੇਵੀ ਸਰਪੰਚ ਟੋਹਲੂ, ਵਿਨੋਦ ਕੁਮਾਰ ਸਰਪੰਚ ਬਰਿੰਗਲੀ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ |