26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੋਦਲ 'ਚ ਵਿਧਾਇਕ ਘੁੰਮਣ ਵਲੋਂ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 22-09-2025
ਦਸੂਹਾ, 21 ਸਤੰਬਰ (ਕੌਸ਼ਲ)–ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਲੋਂ ਪਿੰਡ ਬੋਦਲ ਵਿਚ ਨਵੀਂ ਡਿਸਪੈਂਸਰੀ ਦੇ ਨੀਂਹ ਪੱਥਰ ਰੱਖਿਆ | ਇਹ ਡਿਸਪੈਂਸਰੀ ਕਰੀਬ 34 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ | ਪਿੰਡ ਵਾਸੀਆਂ ਦੀ ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ ਜੋ ਹੁਣ ਪੂਰੀ ਹੋਣ ਜਾ ਰਹੀ ਹੈ | ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ, ਖੇਡਾਂ ਤੇ ਸਿਹਤ ਸਹੂਲਤਾਂ ਦੇ ਵਿਕਾਸ ਵੱਲ ਖਾਸ ਤਵੱਜੋ ਦੇ ਰਹੀ ਹੈ | ਲੋਕਾਂ ਨਾਲ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਬੋਦਲ ਲਈ ਹੁਣ ਤੱਕ ਇੱਕ ਕਰੋੜ ਤੋਂ ਵੱਧ ਦਾ ਫੰਡ ਜਾਰੀ ਹੋ ਚੁੱਕਿਆ ਹੈ, ਜਦ ਕਿ ਖੇਡ ਪਾਰਕ ਦਾ ਕੰਮ ਵੀ ਜਲਦੀ ਪੂਰਾ ਕਰਵਾ ਦਿੱਤਾ ਜਾਵੇਗਾ | ਸਮਾਗਮ ਦੌਰਾਨ ਐਸ. ਡੀ. ਓ. ਦੇਵੀ ਸ਼ਰਨ, ਬੋਦਲ ਦੇ ਸਰਪੰਚ ਹਰਜਿੰਦਰ ਸਿੰਘ, ਗੁਰਦੀਪ ਕੌਰ, ਪੰਚ ਦਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਪਰਮਿੰਦਰ ਸਿੰਘ, ਜਸਵੀਰ ਸਿੰਘ ਜੱਸਾ, ਹਰਪ੍ਰੀਤ ਸਿੰਘ ਹੈਪੀ, ਸਤਨਾਮ ਸਿੰਘ ਮਸ਼ੀਆਣਾ, ਸੌਦਾਗਰ ਸਿੰਘ, ਨਰਿੰਦਰ ਸਿੰਘ ਭਾਟੀਆ, ਡਿੰਪੀ ਬੋਦਲ, ਸੰਦੀਪ ਸਿੰਘ ਸਰਾਂ, ਤਜਿੰਦਰ ਸਿੰਘ ਸਾਬੀ, ਧਰਮਿੰਦਰ ਟੋਨੀ, ਸੰਦੀਪ ਢਿੱਲੋਂ, ਸੈਕਟਰੀ ਬਿਕਰਮ ਸਿੰਘ, ਸੈਕਟਰੀ ਜਸਕਰਨ ਸਿੰਘ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀਆਂ ਦੀ ਪਛਾਣ ਤੇ ਸ਼ਹਿਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸ਼ਹਿਰ 'ਚ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਭਟੇੜ ਨੂੰ ਲਾਇਬ੍ਰੇਰੀ ਲਈ 11 ਲੱਖ ਦਾ ਚੈੱਕ ਵਿਧਾਇਕ ਐਡ. ਘੁੰਮਣ ਨੇ ਸਰਪੰਚ ਨੂੰ ਕੀਤਾ ਭੇਟ
Ad Position 24