26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹਰਵੀਰ ਦਾ ਕੇਸ ਫਾਸਟ-ਟਰੈਕ ਅਦਾਲਤ 'ਚ ਚਲਾ ਕੇ ਦੋਸ਼ੀ ਨੂੰ ਤੁਰੰਤ ਫਾਂਸੀ ਦਿੱਤੀ ਜਾਵੇ-ਸ਼ੰਭੂ ਨਾਥ ਭਾਰਤੀ

Ad Position 21
No active advertisement
ਅਜੀਤ ਡੈਸਕ 22-09-2025
ਭੰਗਾਲਾ, 21 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਹੁਸ਼ਿਆਰਪੁਰ 'ਚ ਮਾਸੂਮ ਹਰਵੀਰ ਨੂੰ ਬੇਰਹਿਮੀ ਨਾਲ ਤਸੀਹੇ ਦੇਣ ਤੇ ਕਤਲ ਕਰਨ ਵਾਲੇ ਦੋਸ਼ੀ ਲਈ ਜਲਦੀ ਫਾਸਟ-ਟਰੈਕ ਅਦਾਲਤ ਸਥਾਪਤ ਕਰਕੇ ਦੋਸ਼ੀ ਨੂੰ ਫਾਂਸੀ ਦੇ ਕੇ ਇਕ ਜਿਊਾਦੀ-ਜਾਗਦੀ ਉਦਾਹਰਨ ਕਾਇਮ ਕੀਤੀ ਜਾਣੀ ਚਾਹੀਦੀ ਹੈ | ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਭਾਜਪਾ ਆਗੂ ਸ਼ੰਭੂ ਨਾਥ ਭਾਰਤੀ ਮੌਜੋਵਾਲ ਨੇ ਭੰਗਾਲਾ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਇਹ ਇਕ ਘਿਣਾਉਣਾ ਅਪਰਾਧ ਹੈ | ਉਨ੍ਹਾਂ ਕਿਹਾ ਕਿ ਇਸ ਕਤਲ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅਪਰਾਧਿਕ ਪ੍ਰਵਿਰਤੀਆਂ ਵਾਲੇ ਲੋਕਾਂ ਨੂੰ ਮੌਜੂਦਾ ਕਾਨੂੰਨੀ ਪ੍ਰਣਾਲੀ ਦਾ ਕੋਈ ਡਰ ਨਹੀਂ ਹੈ | ਇਸ ਲਈ ਲੋਕਾਂ ਨੂੰ ਅਦਾਲਤ ਦੀ ਲੰਬੀ ਤੇ ਢਿੱਲੀ ਕਾਨੂੰਨੀ ਪ੍ਰਕਿਰਿਆ ਤੋਂ ਰਾਹਤ ਦੇਣ ਲਈ ਕਾਨੂੰਨੀ ਪ੍ਰਣਾਲੀ ਅਤੇ ਨਿਆਇਕ ਪ੍ਰਕਿਰਿਆ ਵਿਚ ਬੁਨਿਆਦੀ ਤਬਦੀਲੀਆਂ ਤੇ ਹੋਰ ਸੁਧਾਰਾਂ ਦੀ ਲੋੜ ਹੈ | ਭਾਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਵੀ ਹਿਮਾਚਲ ਸਰਕਾਰ ਵਾਂਗ ਇਕ ਕਾਨੂੰਨ ਬਣਾਉਣਾ ਚਾਹੀਦਾ ਹੈ, ਜਿਸ ਵਿਚ ਪ੍ਰਵਾਸੀਆਂ ਨੂੰ ਮਾਲਕੀ ਹੱਕ ਦੇਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ | ਪ੍ਰਵਾਸੀਆਂ ਨੂੰ ਘਰ ਕਿਰਾਏ 'ਤੇ ਦੇਣ ਵਾਲਿਆਂ ਨੂੰ ਵੀ ਕਾਨੂੰਨ ਤਹਿਤ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਜੇਕਰ ਉਹ ਪੁਲਿਸ ਸਟੇਸ਼ਨਾਂ ਵਿਚ ਕਿਰਾਏਦਾਰਾਂ ਦੇ ਪਛਾਣ ਪੱਤਰ ਪੇਸ਼ ਕਰਨ ਵਿਚ ਅਸਫਲ ਰਹਿੰਦੇ ਹਨ | ਇਸ ਮੌਕੇ ਰੋਮੀ, ਜਸਕਰਨ ਸਿੰਘ, ਰਮਨ ਕੁਮਾਰ, ਰੋਹਿਤ, ਪਵਨ ਅਤੇ ਨੰਦਨਪਾਲ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਵਾਰਡ ਨੰਬਰ 1 'ਚ ਟਿਊਬਵੈੱਲ ਦਾ ਉਦਘਾਟਨ ਅਗਲੀ ਖ਼ਬਰ ਡਾ. ਅੰਬੇਡਕਰ ਮਿਸ਼ਨ ਟਰੱਸਟ ਵਲੋਂ ਐੱਸ. ਐੱਮ. ਓ. ਪ੍ਰਮੋਟ ਹੋਣ 'ਤੇ ਡਾ. ਨਿਰਮਲ ਕੁਮਾਰ ਦਾ ਸਨਮਾਨ
Ad Position 24