25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਛਿੰਝ ਕਮੇਟੀ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਵਿੱਤੀ ਸਹਾਇਤਾ

Ad Position 21
No active advertisement
ਅਜੀਤ ਡੈਸਕ 22-09-2025
ਮੁਕੇਰੀਆਂ, 21 ਸਤੰਬਰ (ਰਾਮਗੜ੍ਹੀਆ)-ਗੁਰੂ ਰਵਿਦਾਸ ਮਹਾਰਾਜ ਮੁਕੇਰੀਆਂ ਕਾਲਾ ਮੰਝ ਕੋਠੀ ਦੇ ਮੰਦਰ 'ਚ ਹੜ੍ਹ ਪ੍ਰਭਾਵਿਤ ਹੋਏ ਪਿੰਡ ਮਹਿਤਾਬਪੁਰ, ਕੋਲੀਆਂ ਤੇ ਮੋਤਲਾ ਦੇ ਲੋਕਾਂ ਲਈ ਇਕ ਮੀਟਿੰਗ ਰੱਖੀ ਗਈ | ਇਹ ਮੀਟਿੰਗ ਛਿੰਝ ਕਮੇਟੀ ਜੋ ਕਿ ਕਾਲਾ ਮੰਝ ਕੋਠੀ ਮੁਕੇਰੀਆਂ ਵਿਖੇ ਪ੍ਰਧਾਨ ਸੁਰਿੰਦਰ ਕੁਮਾਰ, ਮੁੱਖ ਸਲਾਹਕਾਰ ਅਛਰਜੀਤ ਸਿੰਘ ਲਵਲੀ ਮੰਝਪੁਰ, ਸੈਕਟਰੀ ਰਾਮ ਰਤਨ, ਕੈਸ਼ੀਅਰ ਮਹਿੰਦਰ ਕੁਮਾਰ, ਮਾਸਟਰ ਲਬਲੀ ਮਹਿਤਾਬਪੁਰ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਘੱਟੋ ਘੱਟ 20 ਘਰਾਂ ਦਾ ਸਰਵੇਖਣ ਕੀਤਾ, ਜਿਨ੍ਹਾਂ ਘਰਾਂ 'ਚ ਬਹੁਤ ਪਾਣੀ ਆਇਆ ਸੀ ਤੇ ਉਨ੍ਹਾਂ ਦਾ ਬਹੁਤ ਸਾਰਾ ਵਿੱਤੀ ਨੁਕਸਾਨ ਹੋਇਆ | ਇਸ ਮੌਕੇ ਛਿੰਝ ਕਮੇਟੀ ਨੇ ਇਹ ਫ਼ੈਸਲਾ ਕੀਤਾ ਕਿ ਛਿੰਝ ਦਾ ਜੋ ਪ੍ਰੋਗਰਾਮ 28 ਤਰੀਕ ਨੂੰ ਹੋਣਾ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਿਹੜਾ ਵੀ ਪੈਸਾ ਇਕੱਠਾ ਹੋਇਆ ਸੀ ਉਹ ਸਾਰਾ ਪੈਸਾ ਇਨ੍ਹਾਂ ਲੋਕਾਂ ਨੂੰ ਤਕਸੀਮ ਕਰ ਦਿੱਤਾ ਗਿਆ | ਇਸ ਮੌਕੇ ਹਰ ਇਕ ਵਿਅਕਤੀ ਨੂੰ 4000 ਰੁਪਏ ਕੀਤਾ ਗਿਆ ਕੁਝ ਜਿਹੜੇ ਵਿਅਕਤੀ ਹੈਂਡੀਕੈਪਟ ਸਨ ਉਨ੍ਹਾਂ ਨੂੰ ਵੀਲ੍ਹ ਚੇਅਰ ਦਿੱਤੀ ਗਈ ਤੇ ਨਾਲ ਹੀ ਦੋ ਬੱਚਿਆਂ ਦੀ ਪੜ੍ਹਾਈ ਦਾ ਜ਼ੁੰਮਾ ਵੀ ਛਿੰਝ ਕਮੇਟੀ ਨੇ ਚੁੱਕਿਆ | ਉਨ੍ਹਾਂ ਕਿਹਾ ਕਿ ਛਿੰਝ ਕਮੇਟੀ ਕਾਲਾ ਮੰਜਕੋਠੀ ਦੇ ਪ੍ਰਧਾਨ ਸੁਰਿੰਦਰ ਕੁਮਾਰ, ਉਪ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਮੀਟਿੰਗਾਂ ਹੋਈਆਂ ਸਨ | ਵਿੱਤ ਸਮਾਰੋਹ 'ਚ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਸ਼ਾਮ ਸਿੰਘ ਸ਼ਾਮਾਂ ਪਹੁੰਚੇ ਅਤੇ ਉਨ੍ਹਾਂ ਵਲੋਂ ਤਕਰੀਬਨ 40 ਤੋਂ 50 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ | ਇਹ ਸ਼ਲਾਘਾਯੋਗ ਉਪਰਾਲਾ ਛਿੰਝ ਕਮੇਟੀ ਕਾਲਾ ਮੰਝ ਕੋਠੀ ਵਲੋਂ ਕੀਤਾ | ਇਸ ਮੌਕੇ ਸਰਪ੍ਰਸਤ ਕੈਪਟਨ ਗਿਆਨ ਚੰਦ ਤੇ ਮੁੱਖ ਸਲਾਹਕਾਰ ਅਛੱਰਜੀਤ ਸਿੰਘ ਲਵਲੀ ਮੰਝਪੁਰ ਨੇ 51 ਹਜ਼ਾਰ ਰੁਪਏ ਦਾ ਯੋਗਦਾਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਐਨ. ਡੀ. ਪੀ. ਐਸ. ਐਕਟ ਦੇ ਕੇਸਾਂ ਤਹਿਤ 2 ਗਿ੍ਫ਼ਤਾਰ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਵਾਰਡ ਨੰਬਰ 1 'ਚ ਟਿਊਬਵੈੱਲ ਦਾ ਉਦਘਾਟਨ
Ad Position 24