ਹਾਜੀਪੁਰ, 23 ਸਤੰਬਰ (ਪੁਨੀਤ ਭਾਰਦਵਾਜ)- ਹਮੇਸ਼ਾ ਹੀ ਇਹ ਗੱਲ ਸੁਣਨ ਨੂੰ ਮਿਲਦੀ ਰਹੀ ਹੈ ਕਿ ਕੰਡੀ ਖੇਤਰ ਪਛੜਿਆ ਖੇਤਰ ਹੈ | ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਤੋਂ ਬਾਅਦ ਵੀ ਕੰਢੀ ਖੇਤਰ ਦਾ ਪਛੜਨ ਦਾ ਮੁੱਖ ਕਾਰਨ ਇੱਥੋਂ ਦੇ ਸਾਬਕਾ ਵਿਧਾਇਕਾਂ ਦੀਆਂ ਕਾਰਗੁਜ਼ਾਰੀਆਂ ਰਹੀਆਂ ਹਨ | ਦਸੂਹਾ ਹਲਕੇ ਦੇ ਸਾਬਕਾ ਵਿਧਾਇਕਾਂ ਵੱਲੋਂ ਕੰਢੀ ਖੇਤਰ ਦੇ ਲੋਕਾਂ ਨੂੰ ਪਿਛਲੇ 75 ਸਾਲ ਗਲੀਆਂ ਨਾਲੀਆਂ ਦੇ ਵਿਚ ਹੀ ਉਲਝਾਈ ਰੱਖਿਆ ਅਤੇ 75 ਸਾਲ ਸੱਤਾ ਸੁਖ ਰੱਜ ਕੇ ਭੋਗਿਆ | ਕੰਢੀ ਖੇਤਰ ਲੋਕਾਂ ਵੱਲੋਂ ਮੈਨੂੰ ਜੋ ਸੇਵਾ ਦਾ ਮੌਕਾ ਦਿੱਤਾ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਵਾਵਾਂਗਾ | ਮੈਂ ਲੋਕਾਂ ਦੇ ਕੰਮਾਂ ਤੋਂ ਭੱਜਾਂਗਾ ਨਹੀਂ ਕੰਮ ਕਰਕੇ ਦੱਸਾਂਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕਰਮਵੀਰ ਸਿੰਘ ਘੁੰਮਣ ਨੇ ਬਲਾਕ ਹਾਜੀਪੁਰ ਦੇ ਪਿੰਡ ਸਵਾਰ ਵਿਖੇ ਸਵਾਰ ਹਾਜੀਪੁਰ ਸੜਕ ਦੇ ਉਦਘਾਟਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪਿੰਡਾਂ ਦੇ ਵਿਚ ਖੇਡ ਗਰਾਉਂਡਾ, ਪੀਣ ਵਾਲਾ ਪਾਣੀ, ਸਕੂਲਾਂ ਦੀ ਡਿਵੈਲਪਮੈਂਟ ਸਿਹਤ ਸੁਵਿਧਾਵਾਂ ਹਰ ਖੇਤਰ ਵਿਚ ਕੰਮ ਕੀਤਾ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਾਰਜਾਂ ਨੂੰ ਪਹਿਲ ਤੇ ਕਰਵਾਉਣ ਦੇ ਵਾਸਤੇ ਵਚਨ ਵੱਧ ਹੈ | ਉਨ੍ਹਾਂ ਕਹਾ ਕਿ ਪਿਛਲੇ ਸਮੇਂ ਦੇ ਵਿਚ ਕੰਢੀ ਖੇਤਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਸਨ, ਪਰ ਸਾਡੀ ਸਰਕਾਰ ਲੋਕ ਭਲਾਈ ਦੇ ਕੰਮਾਂ ਦੇ ਵਾਸਤੇ ਦਿਨ ਰਾਤ ਇੱਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ ਦੇ ਵਿਚ ਕੰਡੀ ਖੇਤਰ ਦੀਆਂ ਸਾਰੀਆਂ ਸੜਕਾਂ ਦੀ ਉਸਾਰੀ ਮੁਕੰਮਲ ਕਰ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਮੈਂ ਆਪਣੇ ਕੰਮਾਂ ਨੂੰ ਲੈ ਕੇ ਜਨਤਾ ਦੇ ਦਰਬਾਰ ਵਿਚ ਹਾਜ਼ਰ ਹੋਵਾਂਗਾ | ਇਸ ਮੌਕੇ ਪਿੰਡ ਸਵਾਰ ਦੇ ਸਰਪੰਚ ਮਾਨ ਸਿੰਘ ਗੱਗੜ, ਸਰਪੰਚ ਸ਼ਕਤੀ ਸਿੰਘ, ਸਾਬੀ ਸਰਪੰਚ ਨਿੱਕੂ ਚੱਕ, ਮਾਰਕੀਟ ਕਮੇਟੀ ਦਸੂਹਾ ਦੇ ਚੇਅਰਮੈਨ, ਪਹਿਲਵਾਨ ਰਿੰਕੂ, ਜਸਵੀਰ ਸਿੰਘ, ਬਲਰਾਮ ਸਿੰਘ, ਕਰਨੈਲ ਘਗਵਾਲ, ਗੌਰਵ ਸਵਾਰ, ਵਿਪਿਨ ਠਾਕੁਰ ਸਰਪੰਚ ਸਵਾਰ, ਲੱਕੀ ਸਰਪੰਚ ਟਿੱਬਾ ਟਿੱਬੀਆਂ, ਟਿੰਕੂ ਆਸਫਪੁਰ, ਸੁਖਦੇਵ ਸੀਪਰੀਆਂ, ਸਰਪੰਚ ਸ਼ਕਤੀ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ, ਜਸਵੀਰ ਆਸਫਪੁਰ, ਬਿੱਲੂ ਸੁਨੇਹੜਾ, ਸੁਖਦੇਵ ਸਿੰਘ ਸਰਪੰਚ ਬਢਾਲੀਆਂ, ਮਨੋਹਰ ਸਿੰਘ ਸਾਬਕਾ ਸਰਪੰਚ ਸਵਾਰ, ਬਾਬਾ ਗੁਰਮੁਖ ਸਿੰਘ, ਲੰਬੜਦਾਰ ਦਿਲਾਵਰ ਸਿੰਘ, ਮਨਜਿੰਦਰ ਸਿੰਘ ਨਿੱਕੂਚੱਕ, ਰਿੰਕੂ ਪਹਿਲਵਾਨ ਸਵਾਰ, ਨਰਿੰਦਰ ਸਰਪੰਚ ਘਗਵਾਲ ਹਾਰ, ਨਰੇਸ਼ ਬੱਧਣ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ |