ਅੱਡਾ ਸਰਾਂ , 24 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦਰੀਆ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਜੀ ਦੇ ਪਿਆਰੇ ਗੁਰਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ 52ਵਾਂ ਸਲਾਨਾ ਖੁਸ਼ਦਿਲ ਕੀਰਤਨ ਦਰਬਾਰ ਅਤੇ ਸੱਚਖੰਡ ਵਾਸੀ ਸ੍ਰੀਮਾਨ 108 ਸੰਤ ਬਾਬਾ ਨਿਰਮਲ ਸਿੰਘ ਜੀ ਨਿਰਮਲੇ ਮੁਖੀਏ ਦਰੀਏ ਵਾਲਿਆਂ ਦੀ 29ਵੀਂ ਸਲਾਨਾ ਬਰਸੀ ਸਮਾਗਮ 2 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਸੰਤ ਬਾਬਾ ਮੱਖਣ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਦੀ ਆਰੰਭਤਾ 26 ਸਤੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਨਾਲ ਹੋ ਜਾਵੇਗੀ | ਜਿਸ ਦੀ ਸੰਪੂਰਨਤਾ 2 ਅਕਤੂਬਰ ਨੂੰ ਹੋਵੇਗੀ | 1 ਅਕਤੂਬਰ ਦਿਨ ਬੁੱਧਵਾਰ ਨੂੰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਜਾਵੇਗਾ | ਸੰਤ ਬਾਬਾ ਮੱਖਣ ਸਿੰਘ ਨੇ ਦੱਸਿਆ ਕਿ ਰਾਤਰੀ ਦੇ ਦੀਵਾਨਾਂ ਦੀ ਆਰੰਭਤਾ 'ਚ ਰੋਜਾਨਾ ਕਥਾ ਸੰਤ ਸੁਲੱਖਣ ਸਿੰਘ ਜੀ ਟਕਸਾਲੀਆ ਕਰਨਗੇ | 26 ਸਤੰਬਰ ਨੂੰ ਸ੍ਰੀਮਾਨ ਸੰਤ ਮਲਕੀਤ ਸਿੰਘ ਖਾਨਪੁਰ ਥਿਆੜੇ ਵਾਲੇ, 27 ਸਤੰਬਰ ਨੂੰ ਹਰਭਜਨ ਸਿੰਘ ਸੋਤਲੇ ਵਾਲੇ ,28 ਸਤੰਬਰ ਨੂੰ ਸੰਤ ਸੁਖਰਾਜ ਸਿੰਘ ਪ੍ਰੀਤਮਪੁਰ ਵਾਲੇ, 29 ਅਕਤੂਬਰ ਸੰਤ ਗੁਰਸਾਹਿਬ ਸਿੰਘ ਜਫਰਵਾਲ ਵਾਲੇ , 30 ਸਤੰਬਰ ਨੂੰ ਭਾਈ ਦਾਤਾਰ ਸਿੰਘ ਦਾਤਾ ਢਾਡੀ ਜਥਾ ਕੰਧਾਲਾ ਜੱਟਾਂ ਵਾਲੇ, 8 ਵਜੇ ਤੋਂ 10 ਵਜੇ ਰਾਤ ਤੱਕ ਰੋਜ਼ਾਨਾ ਕੀਰਤਨ ਕਰਨਗੇ | ਇਸ ਮੌਕੇ ਸ੍ਰੀਮਾਨ 108 ਸ੍ਰੀ ਮਹੰਤ ਬਾਬਾ ਗਿਆਨ ਦੇਵ ਸਿੰਘ ਵੇਦਾਂਤਾ ਅਚਾਰੀਆ ਨਿਰਮਲ ਪੰਚਾਇਤੀ ਅਖਾੜਾ ਕਨਖੱਲ ਹਰਿਦੁਆਰ ਵਾਲੇ ਉਚੇਚੇ ਤੌਰ ਤੇ ਪਹੁੰਚਣਗੇ | ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਵਿਚ ਗਿਆਨੀ ਦੀਦਾਰ ਸਿੰਘ ਸੰਗਤਪੁਰ ਵਾਲੇ ਢਾਡੀ ਜਥਾ, ਗਿਆਨੀ ਪਰਮਿੰਦਰ ਸਿੰਘ ਅਮੋਲਕ ਜੰਡਿਆਲੇ ਵਾਲੇ ਢਾਡੀ ਜਥਾ, ਗਿਆਨੀ ਮੱਖਣ ਸਿੰਘ ਦਸ਼ਮੇਸ਼ ਨਗਰੀਆਂ ਸ਼ਾਗਿਰਦ ਜੋਗਾ ਸਿੰਘ ਜੋਗੀ ਕਵੀਸ਼ਰੀ ਜਥਾ, ਭਾਈ ਦਵਿੰਦਰ ਸਿੰਘ ਬੋਦਲਾਂ ਵਾਲੇ , ਭਾਈ ਸਤਨਿੰਦਰ ਪਾਲ ਸਿੰਘ ਬੋਦਲਾਂ ਵਾਲੇ , ਪ੍ਰੋਫੈਸਰ ਅਵਤਾਰ ਸਿੰਘ ਬੋਦਲਾਂ ਵਾਲੇ, ਭਾਈ ਜਸਵਿੰਦਰ ਸਿੰਘ ਗੜਦੀਵਾਲਾ ਉਸਤਾਦ ਸ਼ਮਿੰਦਰ ਪਾਲ ਸਿੰਘ (ਸਰੰਗੀ ਵਾਦਕ ਆਲ ਇੰਡੀਆ ਜਲੰਧਰ, ਤਬਲਾ ਵਾਦਕ ਉਸਤਾਦ ਕੁਲਵਿੰਦਰ ਸਿੰਘ ਜੀ ਅਕੈਡਮੀ ਫਤਿਹਪੁਰ ਹੁਸ਼ਿਆਰਪੁਰ ਵਾਲੇ, ਭਾਈ ਗੁਰਮੁੱਖ ਸਿੰਘ ਕੰਧਾਲਾ ਜੱਟਾਂ ਵਾਲੇ, ਉਸਤਾਦ ਜੈਦੇਵ ਤਬਲਾ ਵਾਦਕ ਪੰਜਾਬੀ ਘਰਾਣਾ, ਬਨੀਤਾ ਜੀ ਸਪੁੱਤਰੀ ਕਾਲਾ ਰਾਮ ਜੀ ਸਤਾਰਪਾਦਕ ਪੰਜਾਬੀ ਕਲਾ ਭਵਨ ਯੂਨੀਵਰਸਿਟੀ ਪਟਿਆਲਾ, ਬੀਬੀ ਮਨਪ੍ਰੀਤ ਕੌਰ ਕੰਧਾਲਾ ਜੱਟਾਂ ਵਾਲੇ, ਬੀਬੀ ਭੁਪਿੰਦਰ ਕੌਰ ਖਾਲਸਾ ਕੰਧਾਲਾ ਜੱਟਾਂ ਵਾਲੇ, ਬੀਬੀ ਖੁਸ਼ਪ੍ਰੀਤ ਕੌਰ ਅਤੇ ਬੀਬੀ ਭੁਪਿੰਦਰ ਕੌਰ ਕੰਧਾਲਾ ਜੱਟਾਂ ਵਾਲੇ ਅਤੇ ਹੋਰ ਜੱਥੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਨਾਲ ਨਿਹਾਲ ਕਰਨਗੇ |