ਮੁਕੇਰੀਆਂ, 27 ਸਤੰਬਰ (ਰਾਮਗੜ੍ਹੀਆ)-ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਸੀਟੂ ਤਹਿਸੀਲ ਮੁਕੇਰੀਆਂ ਵਲੋਂ ਹੁਸ਼ਿਆਰਪੁਰ ਕਤਲ ਕਾਂਡ ਦੀ ਆੜ ਹੇਠ ਕੁਝ ਸ਼ਰਾਰਤੀ ਅਨਸਰਾਂ ਵਲੋਂ ਰਾਜਾਂ ਵਿਚਕਾਰ ਨਫ਼ਰਤ ਫੈਲਾਉਣ ਵਿਰੁੱਧ ਤੇ ਕਤਲ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ | ਐਕਸ਼ਨ ਦੀ ਅਗਵਾਈ ਰਘਬੀਰ ਸਿੰਘ ਪੰਡੋਰੀ, ਸਤੀਸ਼ ਕੁਮਾਰ ਨੰਬਰਦਾਰ, ਤਰਸੇਮ ਸਿੰਘ ਅਤੇ ਸੰਤੋਸ਼ ਕੁਮਾਰੀ ਨੇ ਕੀਤੀ, ਜਿਸ 'ਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਕਤਲ ਇਕ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਇਸ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਦੀ ਆੜ ਹੇਠ ਇਕ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ | ਇਸ ਲਈ ਅਪਰਾਧੀ ਕਿਸੇ ਵੀ ਭਾਈਚਾਰੇ ਵਿਚੋਂ, ਕਿ ਕਿਸੇ ਵੀ ਇਲਾਕੇ ਦਾ ਹੋ ਸਕਦਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਸ ਦੇ ਅਪਰਾਧ ਬਦਲੇ ਪੂਰੇ ਭਾਈਚਾਰੇ ਜਾਂ ਇਲਾਕੇ ਨੂੰ ਦੋਸ਼ੀ ਕਰਾਰ ਦੇਣਾ ਗ਼ਲਤ ਹੈ | ਇਸ ਮੌਕੇ ਸੋਮ ਰਾਜ, ਕਮਲਦੀਪ, ਜੀਤ ਸਿੰਘ ਮੁਸਾਹਪੁਰ, ਬਲਦੇਵ ਚੱਕ ਭਾਈਆਂ ਵਿਵੇਕ ਪੰਡੋਰੀ, ਰਾਮ ਲੁਭਾਇਆ ਮਲਕੋਵਾਲ, ਗੁਰਮੇਲ ਪਟਿਆਲ, ਗੁਰਦੀਪ ਦੀਪੂ ਹਵੇਲੀ ਚਾਂਗ, ਸੋਮ ਰਾਜ ਬਰਿਆਹਾਂ, ਵਿਜੇ ਕੁਮਾਰ, ਦਰਬਾਰਾ ਸਿੰਘ, ਦੇਵ ਰਾਜ ਨਨਸੋਤਾ, ਗੀਤਾ ਦੇਵੀ, ਦਰਸ਼ਨੋਂ ਦੇਵੀ, ਰਾਧਾ ਰਾਣੀ, ਮੀਨੂੰ ਦੇਵੀ, ਸਵਿੱਤਰੀ ਦੇਵੀ, ਕਾਂਤਾ ਦੇਵੀ, ਬਬਲੀ, ਤੇਜੋ ਦੇਵੀ, ਜਿੰਦੋ ਦੇਵੀ, ਗੁਰਮੀਤ ਕੌਰ, ਸਰੋਜ, ਸੋਮਵਤੀ ਬਲਦੇਵ ਸਿੰਘ, ਰਾਜ ਕੁਮਾਰ, ਬੋਧੀ ਆਦਿ ਹਾਜ਼ਰ ਸਨ |