20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਖੇਤਰੀ ਯੁਵਕ ਤੇ ਵਿਰਾਸਤ ਮੇਲੇ 'ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 19-10-2025
ਗੜ੍ਹਸ਼ੰਕਰ, 18 ਅਕਤੂਬਰ (ਧਾਲੀਵਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੁਸ਼ਿਆਰਪੁਰ ਜ਼ੋਨ-5 ਦੇ ਖੇਤਰੀ ਯੁਵਕ ਤੇ ਵਿਰਾਸਤ ਮੇਲੇ 'ਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਖੇ ਹੋਏ ਖੇਤਰੀ ਯੁਵਕ ਤੇ ਵਿਰਾਸਤ ਮੇਲੇ 'ਚ ਕਾਲਜ ਵਿਦਿਆਰਥੀਆਂ ਨੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਹਿੱਸਾ ਲੈ ਕੇ 57 ਵੰਨਗੀਆਂ 'ਚੋਂ 26 ਵੰਨਗੀਆਂ 'ਚ ਇਨਾਮ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਕੰਟੀਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ ਨੇ ਯੁਵਕ ਤੇ ਵਿਰਾਸਤੀ ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੇ ਇਨਾਮਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਜ਼ਲ, ਨਾਨ-ਪ੍ਰਕਸ਼ਨ, ਡਿਬੇਟ, ਵਿਰਾਸਤੀ ਕੁਇਜ਼, ਵਿਰਾਸਤੀ ਗੀਤ ਤੇ ਸਕਿੱਟ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਗਰੁੱਪ ਸ਼ਬਦ, ਗਿੱਧਾ, ਕੋਲਾਜ਼, ਪੋਸਟਰ ਮੇਕਿੰਗ, ਲੋਕ-ਸਾਜ਼, ਫੋਕ-ਆਰਕੈਸਟਰਾ, ਭਾਸ਼ਣ, ਮਮਿੱਕਰੀ ਵਿਚ ਦੂਜਾ ਸਥਾਨ ਤੇ ਮੁਹਾਵਰੇਦਾਰ ਵਾਰਤਾਲਾਪ, ਪ੍ਰਕਸ਼ਨ, ਇਕਾਂਗੀ, ਮਾਈਮ, ਕਵਿਸ਼ਰੀ, ਵਾਰ ਤੇ ਭੰਗੜੇ 'ਚ ਤੀਜਾ ਸਥਾਨ ਹਾਸਿਲ ਕੀਤਾ ਹੈ | ਵਿਅਕਤੀਗਤ ਇਨਾਮਾਂ 'ਚ ਸਿਮਰਨ ਕੌਰ ਨੇ ਗਿੱਧੇ ਵਿਚ ਤੇ ਮਨਪ੍ਰੀਤ ਸਿੰਘ ਨੇ ਸਕਿੱਟ ਵਿਚ ਪਹਿਲਾ, ਹਰਸ਼ ਨੇ ਫੋਕ-ਆਰਕੈਸਟਰ ਤੇ ਰੋਹਿਤ ਨੇ ਭੰਡ 'ਚ ਦੂਜਾ ਤੇ ਦਵਿੰਦਰ ਸਿੰਘ ਨੇ ਭੰਗੜੇ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ | ਕਾਲਜ ਪਿੰ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਕੰਟੀਜੈਂਟ ਇੰਚਾਰਜ, ਵੱਖ-ਵੱਖ ਟੀਮਾਂ ਦੇ ਇੰਚਾਰਜ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਕਾਲਜ ਵਲੋਂ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਨੂੰ ਕਲਾਤਮਿਕ ਅਤੇ ਰਚਨਾਤਮਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਾਲਜ ਜੋ ਵੀ ਮਾਣਮੱਤੀਆਂ ਪ੍ਰਾਪਤੀਆਂ ਕਰ ਰਿਹਾ ਹੈ ਉਹ ਸਿਰਫ ਅਧਿਆਪਕਾਂ ਦੀ ਯੋਗ ਅਗਵਾਈ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਹੀ ਹੈ |
Ad Position 22
No active advertisement
ਪਿਛਲੀ ਖ਼ਬਰ ਗਿਆਨੀ ਰਘਵੀਰ ਸਿੰਘ ਨੇ 'ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬਲਾਚੌਰ' ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਡੇਰਾ ਹਰਖੋਵਾਲ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸੰਬੰਧੀ ਸੰਤ-ਮਹਾਂਪੁਰਖਾਂ ਦੀ ਇਕੱਤਰਤਾ
Ad Position 24