20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗਿਆਨੀ ਰਘਵੀਰ ਸਿੰਘ ਨੇ 'ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬਲਾਚੌਰ' ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 19-10-2025
ਬਲਾਚੌਰ, 18 ਅਕਤੂਬਰ (ਨਰੇਸ਼ ਧੌਲ)-ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਵਲੋਂ ਖ਼ਾਲਸਾ ਫਾਰਮ (ਸ਼ਿਕਾਗੋ ਇਨਕਲੇਵਜ) ਬਲਾਚੌਰ ਵਿਖੇ ਦਾਨ ਕੀਤੀ ਪੰਜ ਏਕੜ ਜ਼ਮੀਨ ਵਿਚ 'ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ' ਦਾ ਨੀਂਹ ਪੱਥਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਆਪਣੇ ਕਰ-ਕਮਲਾਂ ਨਾਲ ਰੱਖਿਆ ਗਿਆ | ਉਨ੍ਹਾਂ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਵਲੋਂ ਕੀਤੇ ਵੱਡੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧਾਂ ਹੇਠ ਸ਼ੁਰੂ ਕੀਤੇ ਜਾ ਰਹੇ ਇਸ ਸਕੂਲ ਨਾਲ ਬਲਾਚੌਰ ਵਾਸੀਆਂ ਲਈ ਸਿੱਖਿਆ ਖੇਤਰ 'ਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋਵੇਗੀ | ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਬਲਾਚੌਰ ਇਲਾਕੇ ਦੇ ਬੱਚੇ ਆਈ. ਪੀ. ਐਸ., ਆਈ. ਏ. ਐਸ. ਦੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੀਆਂ ਸੇਵਾਵਾਂ ਨਿਭਾਉਣ ਵਿਚ ਮੋਹਰੀ ਹੋਣਗੇ | ਸੰਤ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਪ੍ਰੇਮ ਸਿੰਘ ਅਰਦਾਸੀਏ ਗੁਰਦੁਆਰਾ ਸਾਹਿਬ ਨਾਨਕ ਪਿਆਉ ਦਿੱਲੀ, ਗਿਆਨੀ ਬਚਿੱਤਰ ਸਿੰਘ, ਸੰਤ ਬੇਅੰਤ ਸਿੰਘ ਲੰਗਰਾਂ ਵਾਲੇ ਹੇਮਕੰੁਟ ਸਾਹਿਬ, ਸੰਤ ਸੁਰਜੀਤ ਸਿੰਘ ਯੂ.ਐਸ.ਏ, ਬਾਬਾ ਹਰਜਿੰਦਰ ਸਿੰਘ ਬਰਾੜ ਬਲਾਚੌਰ, ਜਥੇਦਾਰ ਭਾਈ ਮਨਜੀਤ ਸਿੰਘ, ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ, ਸਰਦਾਰ ਤਜਿੰਦਰ ਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਵਿਧਾਇਕਾ ਸੰਤੋਸ਼ ਕਟਾਰੀਆ, ਚੇਅਰਮੈਨ ਸਤਨਾਮ ਜਲਾਲਪੁਰ, ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਚੌਧਰੀ ਆਰ.ਪੀ ਸਿੰਘ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਗੁਰਬਖਸ ਸਿੰਘ ਖਾਲਸਾ ਦੋਵੇ ਸ਼੍ਰੋਮਣੀ ਕਮੇਟੀ ਮੈਂਬਰ, ਅੰਤਰ ਰਾਸ਼ਟਰੀ ਸਿੰਘ ਪ੍ਰਚਾਰਕ ਬਲਵੀਰ ਸਿੰਘ ਚੰਗਿਆੜਾ, ਪਿ੍ਤਪਾਲ ਸਿੰਘ ਭਾਰਟਾ ਸਰਪੰਚ, ਬਹਾਦਰ ਸਿੰਘ ਭਾਰਟਾ, ਸਾਬਕਾ ਵਿਧਾਇਕ ਹਰਗੋਪਾਲ, ਚੰਦਰ ਸ਼ੇਖਰ ਬਲਾਚੌਰ, ਸੁਨੀਲ ਕੌਸ਼ਲ ਪ੍ਰਧਾਨ ਨਗਰ ਕੌਂਸਲ ਬਲਾਚੌਰ, ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ, ਰਾਮ ਪਾਲ ਮਹੈਸ਼ੀ, ਅਜੈ ਬਿੱਟੂ ਐਮ. ਸੀ. ਬਲਾਚੌਰ, ਜਸਵਿੰਦਰ ਸਿੰਘ ਸਿਆਣ, ਨਿਰਮਲਾ ਦੇਵੀ ਐਮ. ਸੀ., ਨੰਦ ਕਿਸ਼ੋਰ ਭਾਜਪਾ ਆਗੂ, ਪਰਮਜੀਤ ਸਿੰਘ ਖ਼ਾਲਸਾ, ਦਿਲਜੀਤ ਸਿੰਘ ਬੈਂਸ ਖੁਰਦਾਂ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ, ਸੁਰਜੀਤ ਸਿੰਘ ਦੁਭਾਲੀ, ਸੋਨੰੂ ਸ਼ਿਵਾਲਿਕ ਅਤੇ ਵੱਡੀ ਗਿਣਤੀ 'ਚ ਇਲਾਕੇ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਦਿਆਲ ਸਿੰਘ ਰਹਿਪਾ ਸਰਕਲ ਮੁਕੰਦਪੁਰ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਖੇਤਰੀ ਯੁਵਕ ਤੇ ਵਿਰਾਸਤ ਮੇਲੇ 'ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24