20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਫੂਡ ਫਾਰ ਹੰਗਰ ਪ੍ਰੋਜੈਕਟ ਸ਼ੁਰੂ

ਬੰਗਾ, 19 ਅਗਸਤ (ਧਰਮਵੀਰ ਪਾਲ) - ਲਾਇਨਜ਼ ਕਲੱਬ ਬੰਗਾ ਸਿਮਰਨ ਅਤੇ ਲੀਓ ਕਲੱਬ ਬੰਗਾ ਗੁਰਸਿਮਰਨ ਵਲੋਂ ਲਾਇਨ ਧੀਰਜ ਮੱਕੜ ਦੇ ਦਿਸ਼ਾ-ਨਿਰਦੇਸ਼, ਪ੍ਰਧਾਨ ਵਨੀਤਾ ਕੁਮਾਰੀ ਅਤੇ ਲੀਓ ਕਲੱਬ ਦੇ ਚਾਰਟਰ ਪ੍ਰਧਾਨ ਲੀਓ ਅਹਿਮ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ’ਤੇ ਭਾਰਤ ਦੇਸ਼ ਦਾ ਅਜ਼ਾਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਮੈਗਾ ਸਰਵਿਸ ਪ੍ਰੋਜੈਕਟ ਲਗਾਕੇ ਮਨਾਇਆ ਗਿਆ। ਕਲੱਬ ਦੇ ਕੈਂਸਰ ਅਵੇਅਰਨੈੱਸ ਚੇਅਰਮੈਨ ਲਾਇਨ ਡਾਕਟਰ ਗੁਰਮੀਤ ਸਿੰਘ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ, ਕਲੱਬ ਪੀ.

Ad Position 21
No active advertisement
ਅਜੀਤ ਡੈਸਕ 20-08-2026
ਬੰਗਾ, 19 ਅਗਸਤ (ਧਰਮਵੀਰ ਪਾਲ) - ਲਾਇਨਜ਼ ਕਲੱਬ ਬੰਗਾ ਸਿਮਰਨ ਅਤੇ ਲੀਓ ਕਲੱਬ ਬੰਗਾ ਗੁਰਸਿਮਰਨ ਵਲੋਂ ਲਾਇਨ ਧੀਰਜ ਮੱਕੜ ਦੇ ਦਿਸ਼ਾ-ਨਿਰਦੇਸ਼, ਪ੍ਰਧਾਨ ਵਨੀਤਾ ਕੁਮਾਰੀ ਅਤੇ ਲੀਓ ਕਲੱਬ ਦੇ ਚਾਰਟਰ ਪ੍ਰਧਾਨ ਲੀਓ ਅਹਿਮ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ’ਤੇ ਭਾਰਤ ਦੇਸ਼ ਦਾ ਅਜ਼ਾਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਮੈਗਾ ਸਰਵਿਸ ਪ੍ਰੋਜੈਕਟ ਲਗਾਕੇ ਮਨਾਇਆ ਗਿਆ। ਕਲੱਬ ਦੇ ਕੈਂਸਰ ਅਵੇਅਰਨੈੱਸ ਚੇਅਰਮੈਨ ਲਾਇਨ ਡਾਕਟਰ ਗੁਰਮੀਤ ਸਿੰਘ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ, ਕਲੱਬ ਪੀ. ਆਰ. ਓ ਪਰਮਜੀਤ ਕੌਰ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ, ਕਲੱਬ ਐਡਮਨਿਸਟ੍ਰੇਟਰ ਧੀਰਜ ਮੱਕੜ ਅਮਰੀਕਾ ਅਤੇ ਜ਼ੋਨ ਚੇਅਰਪਰਸਨ ਮੀਨੂੰ ਭੁੱਟਾ ਦੇ ਵਿਸ਼ੇਸ਼ ਸਹਿਯੋਗ ਨਾਲ ਮਰੀਜ਼ਾਂ ਲਈ ਫੂਡ ਫਾਰ ਹੰਗਰ ਦਾ ਪ੍ਰੋਜੈਕਟ ਅਤੇ ਲੀਓ ਕਲੱਬ ਬੰਗਾ ਗੁਰਸਿਮਰਨ ਦੇ ਚਾਰਟਰ ਪ੍ਰਧਾਨ ਲੀਓ ਅਹਿਮ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ। ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਸਾਬਕਾ ਡਿਸਟ੍ਰਿਕ ਗਵਰਨਰ ਲਾਇਨ ਹਰੀਸ਼ ਬੰਗਾ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਲੱਬ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਬੰਗਾ ਨੇ ਦੱਸਿਆ ਕਿ ਕਲੱਬ ਐਡਮਨਿਸਟ੍ਰੇਟਰ ਧੀਰਜ ਮੱਕੜ ਅਮਰੀਕਾ ਤੋਂ ਇਸ ਕਲੱਬ ਨੂੰ ਕਮਾਂਡ ਦੇ ਰਿਹਾ ਹੈ ਉਹ ਸਾਰੇ ਮੈਂਬਰ ਬਾਖੂਬੀ ਨਿਭਾ ਰਹੇ ਹਨ ਤੇ ਬੱਚਿਆਂ ਲਈ ਨਵੀਂ ਲੀਓ ਕਲੱਬ ਬੰਗਾ ਗੁਰਸਿਮਰਨ ਬਣਾਈ ਹੈ। ਕਲੱਬ ਪ੍ਰਧਾਨ ਲਾਇਨ ਵਨੀਤਾ ਕੁਮਾਰੀ ਅਤੇ ਲੀਓ ਚਾਰਟਰ ਪ੍ਰਧਾਨ ਲੀਓ ਅਹਿਮ ਵਲੋਂ ਸਾਰੇ ਹੀ ਲਾਇਨ ਮੈਂਬਰ ਅਤੇ ਮੁੱਖ ਮਹਿਮਾਨ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਜੋਨ ਚੇਅਰਪਰਸਨ ਮੀਨੂੰ ਭੁੱਟਾ ਨੇ ਕਲੱਬ ਦੇ ਸਮੂਹ ਲਾਇਨ ਮੈਂਬਰਾਂ ਨੂੰ ਪਿੰਨ ਲਗਾਕੇ ਸਨਮਾਨਿਤ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਬੰਗਾ ਸਿਮਰਨ ਅਤੇ ਲੀਓ ਕਲੱਬ ਬੰਗਾ ਗੁਰਸਿਮਰਨ ਦੇ ਸਮੂਹ ਲਾਇਨ ਮੈਂਬਰ ਅਤੇ ਲੀਓ ਮੈਂਬਰ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਵੀਰ ਖਾਦਾਂ ਅਤੇ ਕੀਟਨਾਸ਼ਕ ਸਿਰਫ਼ ਲਾਇਸੈਂਸਸ਼ੁਦਾ ਡੀਲਰਾਂ ਤੋਂ ਹੀ ਖਰੀਦਣ-ਡਾ. ਲੇਖ ਰਾਜ ਬੇਗੋਵਾਲ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ’ਚ ਲਹਿਰਾਇਆ ਜਿੱਤ ਦਾ ਝੰ...
Ad Position 24