ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਇਨਾਮ ਵੰਡ ਸਮਾਗਮ ਲਾਜਵੰਤੀ ਮਲਟੀਪਰਪਜ਼ ਸਟੇਡੀਅਮ ਹੁਸ਼ਿਆਰਪੁਰ ਵਿਖੇ ਸਮਾਪਤ ਹੋਇਆ | ਇਸ ਦੌਰਾਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਸਰਪੰਚ ਪਲਵਿੰਦਰ ਸਿੰਘ ਸੱਜਣ, ਮੇਅਰ ਸੁਰਿੰਦਰ ਕੁਮਾਰ ਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ | ਵਿਧਾਇਕ ਜਿੰਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ | ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਸਗੋਂ ਅਨੁਸ਼ਾਸਨ, ਟੀਮ ਭਾਵਨਾ ਤੇ ਆਤਮ-ਵਿਸ਼ਵਾਸ ਵੀ ਵਿਕਸਿਤ ਕਰਦੀਆਂ ਹਨ | ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਅਮਨਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ 'ਚ ਲੜਕਿਆਂ ਦੀ ਕਬੱਡੀ 'ਚ ਬਲਾਕ ਮੁਕੇਰੀਆਂ-2 ਪਹਿਲੇ ਤੇ ਹੁਸ਼ਿਆਰਪੁਰ 2 ਬੀ ਦੂਜੇ ਸਥਾਨ 'ਤੇ ਆਇਆ | ਕਬੱਡੀ ਲੜਕਿਆਂ 'ਚ ਕੋਟਫਤੂਹੀ ਪਹਿਲੇ ਤੇ ਹੁਸ਼ਿਆਰਪੁਰ-1 ਐਲੀਮੈਂਟਰੀ ਦੂਸਰੇ, ਸਰਕਲ ਕਬੱਡੀ ਵਿਚ ਟਾਂਡਾ-2 ਪਹਿਲੇ ਤੇ ਬੁੱਲੋ੍ਹਵਾਲ ਦੂਸਰੇ, ਰੱਸਾਕਸ਼ੀ 'ਚ ਮੁਕੇਰੀਆਂ-2 ਪਹਿਲੇ ਤੇ ਹੁਸ਼ਿਆਰਪੁਰ-1 ਐਲੀਮੈਂਟਰੀ ਦੂਸਰੇ, ਖੋ-ਖੋ ਲੜਕਿਆਂ ਵਿਚ ਮੁਕੇਰੀਆਂ-2 ਪਹਿਲੇ ਅਤੇ ਤਲਵਾੜਾ ਦੂਸਰੇ, ਖੋ-ਖੋ ਲੜਕੀਆਂ ਵਿਚ ਮੁਕੇਰੀਆਂ-2 ਪਹਿਲੇ ਅਤੇ ਕਮਾਹੀ ਦੇਵੀ ਦੂਸਰੇ, ਮਿੰਨੀ ਹੈਂਡਬਾਲ ਲੜਕਿਆਂ ਵਿਚ ਹਾਜੀਪੁਰ ਪਹਿਲੇ ਅਤੇ ਮਾਹਿਲਪੁਰ-2 ਦੂਸਰੇ, ਮਿੰਨੀ ਹੈਂਡਬਾਲ ਲੜਕੀਆਂ ਵਿਚ ਮਾਹਿਲਪੁਰ-2 ਪਹਿਲੇ ਤੇ ਮਾਹਿਲਪੁਰ-1 ਦੂਸਰੇ, ਫੁੱਟਬਾਲ ਲੜਕਿਆਂ ਵਿਚ ਗੜ੍ਹਸ਼ੰਕਰ-1 ਪਹਿਲੇ ਅਤੇ ਮਾਹਿਲਪੁਰ-2 ਦੂਸਰੇ, ਫੁੱਟਬਾਲ ਲੜਕੀਆਂ ਵਿਚ ਮਾਹਿਲਪੁਰ-1 ਪਹਿਲੇ ਅਤੇ ਮਾਹਿਲਪੁਰ-2 ਦੂਸਰੇ, 6-ਏ ਸਾਈਡ ਵਿਚ ਮਾਹਿਲਪੁਰ-1 ਪਹਿਲੇ ਅਤੇ ਹੁਸ਼ਿਆਰਪੁਰ 1ਏ ਦੂਸਰੇ, 6-ਏ ਸਾਈਡ ਹਾਕੀ ਲੜਕੀਆਂ ਵਿਚ ਮਾਹਿਲਪੁਰ-1 ਪਹਿਲੇ ਤੇ ਮੁਕੇਰੀਆਂ-1 ਦੂਸਰੇ, ਬੈਡਮਿੰਟਨ ਲੜਕਿਆਂ ਵਿਚ ਹੁਸ਼ਿਆਰਪੁਰ-2ਏ ਪਹਿਲੇ ਅਤੇ ਮੁਕੇਰੀਆਂ-2 ਦੂਸਰੇ, ਬੈਡਮਿੰਟਨ ਲੜਕੀਆਂ ਵਿਚ ਹੁਸ਼ਿਆਰਪੁਰ-2ਏ ਪਹਿਲੇ ਅਤੇ ਹੁਸ਼ਿਆਰਪੁਰ-2ਏ ਪਹਿਲੇ ਅਤੇ ਹੁਸ਼ਿਆਰਪੁਰ 1ਬੀ ਦੂਸਰੇ, ਸ਼ਤਰੰਜ ਲੜਕਿਆਂ ਵਿਚ ਦਸੂਹਾ-1 ਪਹਿਲੇ ਅਤੇ ਹੁਸ਼ਿਆਰਪੁਰ-1ਬੀ ਦੂਸਰੇ, ਸ਼ਤਰੰਜ ਲੜਕੀਆਂ ਵਿਚ ਹੁਸ਼ਿਆਰਪੁਰ-1ਏ ਪਹਿਲੇ ਅਤੇ ਮੁਕੇਰੀਆਂ-2 ਦੂਸਰੇ ਸਥਾਨ 'ਤੇ ਰਿਹਾ | 100 ਮੀਟਰ ਲੜਕਿਆਂ 'ਚ ਹੁਸ਼ਿਆਰਪੁਰ-1ਏ ਪਹਿਲੇ, 200 ਮੀਟਰ ਲੜਕਿਆਂ ਵਿਚ ਹੁਸ਼ਿਆਰਪੁਰ 1ਬੀ ਪਹਿਲੇ, 400 ਮੀਟਰ ਲੜਕਿਆਂ ਵਿਚ ਕੋਟਫਤੂਹੀ ਪਹਿਲੇ, 600 ਮੀਟਰ ਲੜਕਿਆਂ ਵਿਚ ਮੁਕੇਰੀਆਂ-2 ਪਹਿਲੇ, 100 *4 ਰਿਲੇ ਮੀਟਰ ਲੜਕਿਆਂ 'ਚ ਹੁਸ਼ਿਆਰਪੁਰ-2ਬੀ ਪਹਿਲੇ, ਲੰਬੀ ਛਲਾਂਗ ਲੜਕਿਆਂ ਵਿਚ ਹੁਸ਼ਿਆਰਪੁਰ-2ਬੀ ਪਹਿਲੇ ਸਥਾਨ 'ਤੇ ਰਹੇ | ਗੋਲਾ ਸੁੱਟਣ ਵਿਚ ਮਾਹਿਲਪੁਰ-1 ਪਹਿਲੇ, 100 ਮੀਟਰ ਲੜਕੀਆਂ 'ਚ ਬੁੱਲ੍ਹੋਵਾਲ ਪਹਿਲੇ, 200 ਮੀਟਰ ਲੜਕੀਆਂ ਵਿਚ ਕੋਟਫਤੂਹੀ ਪਹਿਲੇ, 400 ਮੀਟਰ ਲੜਕੀਆਂ ਵਿਚ ਹੁਸ਼ਿਆਰਪੁਰ-1ਏ ਪਹਿਲੇ, 600 ਮੀਟਰ ਲੜਕੀਆਂ ਵਿਚ ਬੁੱਲੋ੍ਹਵਾਲ ਪਹਿਲੇ, ਰਿਲੇਅ ਦੌੜ ਲੜਕੀਆਂ ਵਿਚ ਹੁਸ਼ਿਆਰਪੁਰ-2ਬੀ ਪਹਿਲੇ, ਲੰਬੀ ਛਲਾਂਗ ਲੜਕੀਆਂ ਵਿਚ ਕੋਟਫਤੂਹੀ ਪਹਿਲੇ, ਗੋਲਾ ਸੁੱਟਣ ਵਿਚ ਲੜਕੀਆਂ 'ਚ ਦਸੂਹਾ-1 ਪਹਿਲੇ ਸਥਾਨ 'ਤੇ ਰਿਹਾ | ਰਿਦਮਿਕ ਯੋਗ ਲੜਕਿਆਂ 'ਚ ਦਸੂਹਾ-2 ਪਹਿਲੇ, ਰਿਦਮਿਕ ਯੋਗ ਲੜਕੀਆਂ ਵਿਚ ਦਸੂਹਾ-2 ਪਹਿਲੇ, ਗਰੁੱਪ ਯੋਗ ਲੜਕੇ 5 ਵਿਚ ਦਸੂਹਾ-2 ਪਹਿਲੇ, ਗਰੁੱਪ ਯੋਗ ਲੜਕੀਆਂ 5 ਵਿਚ ਦਸੂਹਾ-2 ਪਹਿਲੇ, ਵਿਅਕਤੀਗਤ ਯੋਗ ਲੜਕਿਆਂ ਵਿਚ ਦਸੂਹਾ-2 ਪਹਿਲੇ, ਹੁਸ਼ਿਆਰਪੁਰ-2 ਏ ਦੂਸਰੇ ਵਿਅਕਤੀਗਤ ਯੋਗ ਲੜਕੀਆਂ 'ਚ ਦਸੂਹਾ-2 ਪਹਿਲੇ, ਜਿਮਨਾਸਟਿਕ ਲੜਕੇ ਆਰਟੀਸਟਿਕ ਲੜਕਿਆਂ 'ਚ ਹੁਸ਼ਿਆਰਪੁਰ-2 ਬੀ ਪਹਿਲੇ, ਜਿਮਨਾਸਟਿਕ ਲੜਕੀਆਂ ਆਰਟੀਸਟਿਕ ਵਿਚ ਹੁਸ਼ਿਆਰਪੁਰ-2 ਬੀ ਪਹਿਲੇ, ਜਿਮਨਾਸਟਿਕ ਸਿੰਗਲ ਲੜਕੀਆਂ 'ਚ ਹੁਸ਼ਿਆਰਪੁਰ-2 ਬੀ ਪਹਿਲੇ, ਜਿਮਨਾਸਟਿਕ ਆਰਟੀਸਟਿਕ ਸਿੰਗਲ ਲੜਕਿਆਂ ਵਿਚ ਹੁਸ਼ਿਆਰਪੁਰ-2ਬੀ ਪਹਿਲੇ, ਕਰਾਟੇ ਲੜਕੀਆਂ 21 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ 2 ਬੀ ਪਹਿਲੇ, ਕਰਾਟੇ ਲੜਕੀਆਂ 24 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ ਦੋ ਬੀ ਪਹਿਲੇ, ਕਰਾਟੇ ਲੜਕੀਆਂ 27 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ-2 ਬੀ ਪਹਿਲੇ, ਕਰਾਟੇ ਲੜਕੀਆਂ 30 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ-1 ਬੀ ਪਹਿਲੇ, ਕਰਾਟੇ ਲੜਕੀਆਂ 34 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ 2 ਬੀ ਪਹਿਲੇ, ਕਰਾਟੇ ਲੜਕੀਆਂ 34 ਪਲੱਸ ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ-2ਏ ਪਹਿਲੇ, ਕਰਾਟੇ ਲੜਕੇ 20 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ 1ਏ ਪਹਿਲੇ, ਕਰਾਟੇ ਲੜਕੇ 23 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ-1ਬੀ ਪਹਿਲੇ, ਕਰਾਟੇ ਲੜਕੇ 26 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ-1ਏ ਪਹਿਲੇ, ਕਰਾਟੇ ਲੜਕੇ 29 ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ 1-ਬੀ ਪਹਿਲੇ, ਕਰਾਟੇ ਲੜਕੇ 36 ਕਿਲੋਗ੍ਰਾਮ ਵਿਚ ਹੁਸ਼ਿਆਰਪੁਰ-1ਬੀ ਪਹਿਲੇ, ਕਰਾਟੇ ਲੜਕੇ 36 ਪਲੱਸ ਕਿੱਲੋਗ੍ਰਾਮ ਵਿਚ ਹੁਸ਼ਿਆਰਪੁਰ-2ਬੀ ਪਹਿਲੇ, ਕੁਸ਼ਤੀ 25 ਕਿੱਲੋਗ੍ਰਾਮ ਵਿਚ ਤਲਵਾੜਾ ਪਹਿਲੇ, ਕੁਸ਼ਤੀ 28 ਕਿੱਲੋਗ੍ਰਾਮ 'ਚ ਮਾਹਿਲਪੁਰ-2 ਪਹਿਲੇ, ਕੁਸ਼ਤੀ 30 ਕਿੱਲੋਗ੍ਰਾਮ ਵਿਚ ਬੁੱਲੋਵਾਲ ਪਹਿਲੇ, ਕੁਸ਼ਤੀ 32 ਕਿੱਲੋਗ੍ਰਾਮ ਵਿਚ ਭੂੰਗਾ-1 ਪਹਿਲੇ ਸਥਾਨ 'ਤੇ ਰਿਹਾ |