26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਹੁਸ਼ਿਆਰਪੁਰ ਨੇ ਰੂਪਨਗਰ ਨੂੰ ਹਰਾਇਆ

Ad Position 21
No active advertisement
ਮੇਘੋਵਾਲ ਗੰਜ਼ਿਆਂ ਵਿਖੇ ਕਰਵਾਈਆਂ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਜੇਤੂ ਰਹੀ ਹੁਸ਼ਿਆਰਪੁਰ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਨਾਲ ਬਾਬਾ ਇੰਦਰ ਦਾਸ ਤੇ ਮਹਿੰਦਰ ਦਾਸ ਤੇ ਹੋਰ | ਤਸਵੀਰ : ਸਤਵੰਤ ਸਿੰਘ ਥਿਆੜਾ <br/> 01-11-2025
ਨਸਰਾਲਾ, 31 ਅਕਤੂਬਰ (ਸਤਵੰਤ ਸਿੰਘ ਥਿਆੜਾ)-69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ 'ਚ ਹੈਂਡਬਾਲ ਅੰਡਰ 17 ਲੜਕੀਆਂ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜ਼ਿਆਂ ਵਿਖੇ ਕਰਵਾਈਆਂ ਗਈਆਂ, ਜਿਨ੍ਹਾਂ ਦੇ ਆਖ਼ਰੀ ਦਿਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕੀਤੀ | ਇਨ੍ਹਾਂ ਖੇਡਾਂ 'ਚ ਸੂਬੇ ਦੇ 23 ਜ਼ਿਲਿ੍ਹਆਂ ਦੀਆਂ ਟੀਮਾਂ ਸਮੇਤ 24 ਟੀਮਾਂ ਨੇ ਹਿੱਸਾ ਲਿਆ | ਖੇਡਾਂ ਦਾ ਫਾਈਨਲ ਮੈਚ ਹੁਸ਼ਿਆਰਪੁਰ ਤੇ ਰੂਪਨਗਰ ਦੀਆਂ ਟੀਮਾਂ ਵਿਚਕਾਰ ਖੇਡਿਆ, ਜਿਸ 'ਚ ਹੁਸ਼ਿਆਰਪੁਰ ਨੇ ਰੂਪਨਗਰ ਨੂੰ 19-08 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਇਸੇ ਤਰ੍ਹਾਂ ਦੂਜੇ ਸਥਾਨ 'ਤੇ ਰੂਪਨਗਰ, ਤੀਜੇ 'ਤੇ ਬਠਿੰਡਾ ਅਤੇ ਚੌਥਾ ਸਥਾਨ ਮਾਨਸਾ ਨੂੰ ਪ੍ਰਾਪਤ ਹੋਇਆ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਬਾਬਾ ਇੰਦਰ ਦਾਸ ਤੇ ਮਹਿੰਦਰ ਦਾਸ, 'ਆਪ' ਆਗੂ ਪ੍ਰਦੀਪ ਸੈਣੀ, ਸਰਪੰਚ ਗੁਰਦੇਵ ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਮੈਡਮ ਅਸ਼ਿਕਾ ਜੈਨ ਨੇ ਕਿਹਾ ਕਿ ਖੇਡਾਂ ਜਿਥੇ ਸਾਡਾ ਸਰੀਰਕ ਵਿਕਾਸ ਕਰਦੀਆਂ ਹਨ, ਉਥੇ ਹੀ ਸਾਡੇ 'ਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਸਾਡਾ ਮਨੋਬਲ ਤੇ ਭਾਈਚਾਰਕ ਸਾਂਝ ਵੀ ਵਧਦੀ ਹੈ | ਇਸ ਮੌਕੇ ਬਾਬਾ ਇੰਦਰ ਦਾਸ ਤੇ ਮਹਿੰਦਰ ਦਾਸ ਡੇਰਾ ਮੁਖੀ ਸੱਤ ਸਾਹਿਬ, ਮੁੱਖ ਅਧਿਆਪਕ ਰਵਿੰਦਰ ਕੌਰ ਮੇਘੋਵਾਲ, ਆਯੂਸ਼ੀ ਮੰਡਲ ਆਈ. ਏ. ਐਸ., ਡੀ. ਐਸ. ਪੀ. ਜਗਜੀਤ ਸਿੰਘ, ਸਰਪੰਚ ਗੁਰਦੇਵ ਸਿੰਘ, ਸਰਪੰਚ ਬਲਰਾਜ ਸਿੰਘ, ਮਨਦੀਪ ਕੁਮਾਰ ਕੈਨੇਡਾ, ਸਰਵਣ ਸਿੰਘ ਕੈਨੇਡਾ, ਅਮਰਜੀਤ ਵਿਰਦੀ, ਲੈਕਚਰਾਰ ਪ੍ਰਭਜੋਤ ਸਿੰਘ, ਸਤਵੀਰ ਸਿੰਘ, ਸੁਖਦੇਵ ਸਿੰਘ ਨਸਰਾਲਾ, ਮੁੱਖ ਅਧਿਆਪਕ ਰਣਵੀਰ ਸਿੰਘ, ਪਿ੍ੰਸੀਪਲ ਭਾਰਤ ਭੂਸ਼ਨ, ਕੋਚ ਸ਼ਾਮ ਲਾਲ, ਕੋਚ ਹਰਦੀਪ ਕੁਮਾਰ, ਲੈਂਬਰ ਸਿੰਘ, ਪਰਮਜੀਤ ਕੌਰ, ਗੁਰਮੀਤ ਕੌਰ, ਪੁਨੀਤ ਸਿੰਘ, ਜਤਿੰਦਰ ਸਿੰਘ, ਕੋਚ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਅਸ਼ਨੀ ਕੁਮਾਰ, ਹਰਦੀਪ ਸਿੰਘ, ਇੰਜੀਨੀਅਰ ਸੁਖਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਲੋਂ ਲੋਹ ਪੁਰਸ਼ ਨੂੰ ਕੀਤਾ ਯਾਦ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਦੋ ਦਿਨਾਂ ਧਾਰਮਿਕ ਸਮਾਗਮ ਅੱਜ ਤੋਂ
Ad Position 24