14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਹੀਉਂ 'ਚ ਗੁਰਮਤਿ ਸਮਾਗਮ <br/>

Ad Position 21
No active advertisement
ਪਿੰਡ ਹੀਉਂ ਵਿਖੇ ਹੋਏ ਸ਼ਹੀਦੀ ਸ਼ਤਾਬਦੀ ਗੁਰਮਤਿ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰ : ਕਰਮ ਲਧਾਣਾ <br/> 04-11-2025
ਬੰਗਾ, 3 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸੰਤ ਬਾਬਾ ਜੋਗਿੰਦਰ ਸਿੰਘ ਜੀ ਨੈਕੀ ਵਾਲਿਆਂ ਦੀ ਸੁਚੱਜੀ ਅਗਵਾਈ ਅਤੇ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪਿੰਡ ਹੀਉਂ ਵਿਖੇ ਚੌਥਾ ਸ਼ਹੀਦੀ ਸ਼ਤਾਬਦੀ ਗੁਰਮਤਿ ਸਮਾਗਮ ਕਰਾਇਆ ਗਿਆ | ਪਿੰਡ ਹੀਉਂ ਦੀਆਂ ਪ੍ਰਬੰਧਕੀ ਸੰਗਤਾਂ 'ਚ ਜਥੇ. ਤਰਲੋਕ ਸਿੰਘ ਫਲੋਰਾ, ਇੰਦਰਜੀਤ ਸਿੰਘ, ਮਨਜੀਤ ਸਿੰਘ, ਸੋਹਣ ਸਿੰਘ, ਗੁਰਪ੍ਰੀਤ ਸਿੰਘ, ਡਾ. ਜਸਵੰਤ ਸਿੰਘ, ਨੰਬਰਦਾਰ ਸੱਤਿਆ ਚੌਧਰੀ, ਰਾਜਵਿੰਦਰ ਕੌਰ ਅਤੇ ਰਾਜਵੀਰ ਕੌਰ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਹੇਠ ਸਮਾਗਮ ਦੇ ਮੁੱਢ 'ਚ ਦੀਵਾਨ ਸਜਾਏ ਗਏ | ਇਸ ਮੌਕੇ ਪ੍ਰਸਿੱਧ ਕੀਰਤਨੀ ਜਥਾ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਦੇ ਹਰੀ ਸੰਗੀਤ ਵਿਦਿਆਲਾ ਦੇ ਵਿਦਿਆਰਥੀ ਭਾਈ ਜੀਤ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਅਸ਼ੋਕ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਬੇਹੱਦ ਨਿਹਾਲ ਕੀਤਾ | ਉਪਰੰਤ ਉੱਘੇ ਕੀਰਤਨੀਏ ਭਾਈ ਲਾਲ ਸਿੰਘ ਜਲੰਧਰ ਵਾਲਿਆਂ ਦੇ ਜਥੇ ਨੇ ਧਾਰਨਾਮਈ ਕੀਰਤਨ ਦੁਆਰਾ ਦੀਵਾਨ ਨੂੰ ਵੱਖਰਾ ਪ੍ਰਭਾਵ ਬਖਸ਼ਿਆ | ਅੰਤ 'ਚ ਗੁ. ਚਰਨ ਕੰਵਲ ਸਾਹਿਬ ਦੇ ਹਜ਼ੂਰੀ ਕਥਾਵਾਚਕ ਭਾਈ ਪਲਵਿੰਦਰ ਸਿੰਘ ਜੀ ਹੋਰਾਂ ਵਲੋਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਅਤੇ ਮਿਸਾਲੀ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ | ਸਮਾਗਮ ਦੇ ਮੰਚ ਸੰਚਾਲਕ ਗਿ. ਸੁਖਵਿੰਦਰ ਸਿੰਘ ਗੋਬਿੰਦਪੁਰੀ, ਜਥੇ. ਤਰਲੋਕ ਸਿੰਘ ਫਲੋਰਾ ਸਨ | ਇਸ ਮੌਕੇ ਸਮਾਗਮ ਦੇ ਪ੍ਰਬੰਧਾਂ ਵਿੱਚ ਭਰਪੂਰ ਸਹਿਯੋਗ ਕਰਨ ਵਾਲੀਆਂ ਸੰਗਤਾਂ ਨੂੰ ਜਿਥੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ ਉਥੇ ਕੀਰਤਨੀ ਜਥਿਆਂ ਨੂੰ ਅਤੇ ਕਥਾ ਵਾਚਕ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸੰਗਤਾਂ 'ਚ ਉਪਰੋਕਤ ਸਖਸ਼ੀਅਤਾਂ ਤੋਂ ਇਲਾਵਾ ਸ. ਗੁਰਚਰਨ ਸਿੰਘ, ਸ. ਊਧਮ ਸਿੰਘ, ਸ. ਸੁੱਚਾ ਸਿੰਘ, ਸ. ਜਸਪਾਲ ਸਿੰਘ, ਸ. ਅਵਤਾਰ ਸਿੰਘ, ਲਹਿੰਬਰ ਸਿੰਘ, ਅਜੀਤ ਸਿੰਘ, ਮਨਦੀਪ ਸਿੰਘ, ਦੀਦਾਰ ਸਿੰਘ, ਸ. ਮਨਕੀਰਤ ਸਿੰਘ ਗੋਬਿੰਦਪੁਰੀ, ਰਘਵੀਰ ਸਿੰਘ ਅਟਾਰੀ, ਅਮਰਜੀਤ ਸਿੰਘ ਰਾਮਪੁਰ, ਸੁਰਿੰਦਰ ਸਿੰਘ ਪੱਦੀ ਮੱਠਵਾਲੀ, ਹਰਭਜਨ ਸਿੰਘ ਬਾਲੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪ... ਅਗਲੀ ਖ਼ਬਰ ਬੰਗਾ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ
Ad Position 24