15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ 10ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ ਸਥਾਪਨਾ ਦਿਵਸ ਮਨਾਉਣ ਸਮੇਂ ਹਾਜ਼ਰ ਮਹਿਮਾਨ | ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ <br/> 22-11-2025
ਭੰਗਾਲਾ, 21 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ ਨੇ ਆਪਣੇ 10ਵੇਂ ਸਥਾਪਨਾ ਦਿਵਸ ਨੂੰ ਧੂਮ-ਧਾਮ ਨਾਲ ਮਨਾਇਆ | ਸੱਭਿਆਚਾਰਕ ਰੰਗਾਂ ਨਾਲ ਸਜੇ ਇਸ ਸਮਾਗਮ ਦਾ ਸੰਚਾਲਨ ਕੈਂਪਸ ਡਾਇਰੈਕਟਰ ਡਾ. ਵਿਜੈਤਾ ਸ਼ਰਮਾ ਨੇ ਕੀਤਾ, ਜਿਨ੍ਹਾਂ ਨੇ ਮਹਿਮਾਨਾਂ, ਵਿਦਿਆਰਥੀਆਂ ਤੇ ਸਥਾਨਕ ਸਰਪੰਚਾਂ ਦਾ ਨਿੱਘਾ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਚੇਅਰਮੈਨ ਸ. ਸੁਰਜੀਤ ਸਿੰਘ ਦੇ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਸੰਸਥਾ ਦੀ ਸਥਾਪਨਾ ਵਿੱਚ ਆਈਆਂ ਰੁਕਾਵਟਾਂ ਅਤੇ ਸ਼ਾਨਦਾਰ ਯਾਤਰਾ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ | ਉਨ੍ਹਾਂ ਨੇ ਖਾਸ ਤੌਰ 'ਤੇ ਆਪਣੀ ਪਤਨੀ ਦਵਿੰਦਰ ਕੌਰ ਦੇ ਯੋਗਦਾਨ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਦੇ ਬੈਂਕ ਮੈਨੇਜਰ ਤੋਂ ਸਿੱਖਿਆਕਾਰ ਬਣਨ ਦੇ ਪਿੱਛੇ ਪ੍ਰੇਰਨਾ ਸਰੋਤ ਬਣੇ | ਇਸ ਤੋਂ ਬਾਅਦ ਮੈਨੇਜਿੰਗ ਡਾਇਰੈਕਟਰ ਡਾ. ਅਰਸ਼ਦੀਪ ਸਿੰਘ ਨੇ ਕਾਲਜ ਦੀਆਂ 10 ਸਾਲਾਂ ਵਿਚ ਹਾਸਲ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਾਲਜ ਟਰੇਨਿੰਗ ਅਤੇ ਵਿਕਾਸ ਲਈ ਅੰਤਰਰਾਸ਼ਟਰੀ ਟਾਈ-ਅੱਪਸ, ਸੈਂਟਰ ਆਫ਼ ਐਕਸੀਲੈਂਸ, ਇਨਕਿਊਬੇਸ਼ਨ ਸੈਂਟਰ ਅਤੇ ਵਿਭਿੰਨਤਾ ਵੱਲ ਲਿਜਾਂਦੇ ਦਿ੍ਸ਼ਟੀਕੋਣ ਨੂੰ ਸਾਂਝਾ ਕੀਤਾ | ਡਾਇਰੈਕਟਰ ਐਡਮਿਨਿਸਟਰੇਸ਼ਨ ਦੀਪਿੰਦਰ ਕੌਰ ਅਤੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ | ਇਸ ਮੌਕੇ 'ਤੇ ਮੌਜੂਦ ਵਿਸ਼ੇਸ਼ ਮਹਿਮਾਨਾਂ ਵਿਚ ਡਾ. ਵਿਪਨ ਪਠਾਨੀਆ (ਸੇਵਾਮੁਕਤ ਡਿਪਟੀ ਡਾਇਰੈਕਟਰ, ਬਾਗਬਾਨੀ ਵਿਭਾਗ ਪੰਜਾਬ), ਕਵਲਜੀਤ ਸਿੰਘ ਬਾਜਵਾ (ਸੇਵਾਮੁਕਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ), ਪਰਮਿੰਦਰ ਸਿੰਘ (ਸੇਵਾਮੁਕਤ ਲੈਕਚਰਾਰ), ਕਮਲਜੀਤ ਸਿੰਘ ਐਸ.ਡੀ.ਓ. (ਸੇਵਾਮੁਕਤ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਅਤੇ ਸ਼ਮਸ਼ੇਰ ਸਿੰਘ (ਰਿਟਾਇਰਡ ਪਿ੍ੰਸੀਪਲ) ਸ਼ਾਮਿਲ ਸਨ | ਸਥਾਨਕ ਨੁਮਾਇੰਦਿਆਂ ਵਿਚ ਅਮਨਦੀਪ ਸਿੰਘ ਗੋਲੀ (ਸਰਪੰਚ), ਧਿਆਨ ਸਿੰਘ (ਸਰਪੰਚ), ਰਾਕੀ (ਸਰਪੰਚ), ਰਣਵੀਰ ਸਿੰਘ ਲੰਬੜਦਾਰ, ਮਹਿਲ ਸਿੰਘ ਅਤੇ ਪੰਮੀ ਉਲੇਹੜੀਆਂ ਵਰਗੇ ਮਾਣਯੋਗ ਵਿਅਕਤੀ ਮੌਜੂਦ ਸਨ | ਸਮਾਗਮ ਦੇ ਅੰਤ ਵਿਚ ਕੈਂਪਸ ਡਾਇਰੈਕਟਰ ਡਾ. ਵਿਜੈਤਾ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਮਹਿਮਾਨਾਂ, ਫੈਕਲਟੀ ਮੈਂਬਰਾਂ ਅਤੇ ਸਥਾਨਕ ਕਮਿਊਨਿਟੀ ਮੈਂਬਰਾਂ ਨੂੰ ਯਾਦ ਚਿਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਡਾਇਰੈਕਟਰ ਐਡਮਿਸ਼ਨ ਐਂਡ ਮਾਰਕੀਟਿੰਗ ਪਰਵਿੰਦਰ ਸਿੰਘ, ਡੀਨ ਅਕੈਡਮਿਕਸ ਸੁਖਜਿੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਕਮਲ ਕਿਸ਼ੋਰ ਅਤੇ ਕਾਲਜ ਦਾ ਪੂਰਾ ਪਰਿਵਾਰ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਔਰਤਾਂ ਜਲਦੀ ਹੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੀਆਂ-ਸੇਠੀ <br/> ਅਗਲੀ ਖ਼ਬਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਮਾਤਾ ਨਛੱਤਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਸਮੈਥਿਕ ਇੰਗਲੈਂਡ ਵਿਖੇ ਸ਼ਰਧਾਂਜਲ...
Ad Position 24