ਟਾਂਡਾ ਉੜਮੜ, 6 ਦਸੰਬਰ (ਦੀਪਕ ਬਹਿਲ, ਭਗਵਾਨ ਸਿੰਘ ਸੈਣੀ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅੱਜ ਨਾਮਜਦਗੀ ਪਰਚੇ ਵਾਪਸ ਲੈਣ ਦੀ ਪ੍ਰਕਿਰਿਆ ਦੌਰਾਨ ਕੁੱਲ 75 ਉਮੀਦਵਾਰਾਂ ਵਿੱਚੋਂ 19 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ ਜਿਸ ਦੇ ਚਲਦਿਆਂ ਹੁਣ 20 ਜੋਨਾਂ ਵਾਲੀ ਬਲਾਕ ਸੰਮਤੀ ਟਾਂਡਾ ਅੰਦਰ ਕੁੱਲ 56 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ ਜੋ ਆਪੋ ਆਪਣੀ ਕਿਸਮਤ ਅਜਮਾਉਣਗੇ | ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ. ਲਵਦੀਪ ਸਿੰਘ ਅÏਲਖ ਨੇ ਦਿੱਤੀ | ਇਸ ਮੌਕੇ ਅÏਲਖ ਨੇ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਤੋਂ ਇਲਾਵਾ ਹੋਰ ਉਮੀਦਵਾਰਾਂ ਨੂੰ ਜਿੱਥੇ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ ਉੱਥੇ ਇਨ੍ਹਾਂ ਚੋਣਾਂ ਨੂੰ ਲੈ ਕੇ ਇਕੱਤਰ ਕੀਤੀ ਅਹਿਮ ਜਾਣਕਾਰੀ ਅਨੁਸਾਰ 56 ਉਮੀਦਵਾਰਾਂ ਵਿੱਚੋਂ ਆਪ ਵੱਲੋਂ 20 ਜੋਨਾਂ ਵਾਲੀ ਸੰਮਤੀ ਵਿੱਚੋਂ 20 ਉਮੀਦਵਾਰ, ਕਾਂਗਰਸ ਵੱਲੋਂ 20 ਉਮੀਦਵਾਰ, ਅਕਾਲੀ ਦਲ ਵਲੋਂ 12 ਉਮੀਦਵਾਰ ਤੇ ਭਾਜਪਾ ਵਲੋਂ 4 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਜਿਸ ਤੋਂ ਸਪਸ਼ਟ ਹੈ ਕਿ 14 ਦਸੰਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਅੰਦਰ ਮੁੱਖ ਮੁਕਾਬਲਾ ਸਤਾਧਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਰਹਿਣ ਵਾਲਾ ਹੈ ਕਿਉਂਕਿ ਬਾਕੀ ਪਾਰਟੀਆਂ ਵਲੋਂ 20 ਦੇ 20 ਚੋਣਾਂ ਵਿੱਚ ਪੂਰੇ ਉਮੀਦਵਾਰ ਹੀ ਨਹੀਂ ਉਤਾਰੇ ਗਏ ਹਨ |