ਅੱਡਾ ਸਰਾਂ, 6 ਦਸੰਬਰ (ਮਸੀਤੀ)-ਪ੍ਰਵਾਸੀ ਪੰਜਾਬੀ ਜਵਾਹਰ ਸਿੰਘ ਪੱਡਾ ਦੀ ਅਗਵਾਈ ਵਿਚ ਪਿੰਡ ਦੇਹਰੀਵਾਲ ਵਿਚ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਚ ਸੀਤਾ ਦੇਵੀ ਮਹਿੰਗਾ ਸਿੰਘ ਮੈਮੋਰੀਅਲ ਵੇਵਜ਼ ਹਸਪਤਾਲ ਟਾਂਡਾ ਵੱਲੋਂ ਇਕ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਡਾ.ਲਵਪ੍ਰੀਤ ਸਿੰਘ ਪਾਬਲਾ, ਜਸਪ੍ਰੀਤ ਕੌਰ, ਅਮਨਪ੍ਰੀਤ ਕੌਰ ਅਤੇ ਰਜਿੰਦਰ ਸਿੰਘ ਦੀ ਟੀਮ ਨੇ ਆਸ਼ਰਮ ਵਿਚ ਰਹਿੰਦੇ ਮੈਂਬਰਾਂ ਦੀ ਮੈਡੀਕਲ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ | ਇਸ ਮੌਕੇ ਡਾ.ਪਾਬਲਾ ਨੇ ਸਿਹਤਮੰਦ ਰਹਿਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਸਲਾਹਕਾਰੀਆਂ ਤੋਂ ਜਾਣੂ ਵੀ ਕਰਵਾਇਆ | ਇਸ ਮੌਕੇ ਆਸ਼ਰਮ ਪ੍ਰਬੰਧਕਾਂ ਵਲੋਂ ਹਸਪਤਾਲ ਦੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਰਵਿੰਦਰ ਸਿੰਘ, ਮੁਖ਼ਤਿਆਰ ਸਿੰਘ, ਕਾਲਾ, ਬਖ਼ਸ਼ੀਸ਼ ਸਿੰਘ, ਚੰਨਣ ਸਿੰਘ, ਪਰਮਜੀਤ ਸਿੰਘ, ਗੁਰਦੇਵ ਸਿੰਘ, ਭੋਲੂ, ਸੋਨੀਆ, ਦਰਸ਼ਨ ਕੌਰ, ਸੀਤਾ ਦੇਵੀ, ਸਾਧਨਾ ਆਦਿ ਮੌਜੂਦ ਸਨ |