22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਪਿੰਡ ਅਜੜਾਮ ਵਿਖੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 08-12-2025
ਨਸਰਾਲਾ, 7 ਦਸੰਬਰ (ਸਤਵੰਤ ਸਿੰਘ ਥਿਆੜਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਆਗੂ ਤੇ ਵਰਕਰਾਂ ਦੀ ਮੀਟਿੰਗ ਭੁਪਿੰਦਰ ਸਿੰਘ ਪੱਪੂ ਅਜੜਾਮ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਗ੍ਰਹਿ ਵਿਖੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਮਿ੍ੰਤਪਾਲ ਸਿੰਘ ਦੀ ਦੇਖ ਰੇਖ ਵਿਚ ਹੋਈ, ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਸੰਦੀਪ ਸਿੰਘ ਸੀਕਰੀ, ਦਲਜਿੰਦਰ ਸਿੰਘ ਮੈਂਬਰ ਜਰਨਲ ਕੌਂਸਲ, ਸੁਖਵਿੰਦਰ ਸਿੰਘ ਖ਼ਾਨਪੁਰ ਥਿਆੜਾ, ਬਲਜੀਤ ਸਿੰਘ ਮੇਘੋਵਾਲ, ਤਰਸੇਮ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਆਗੂ ਸੰਦੀਪ ਸਿੰਘ ਸੀਕਰੀ ਅਤੇ ਭੁਪਿੰਦਰ ਸਿੰਘ ਪੱਪੂ ਅਜੜਾਮ ਨੇ ਸਾਂਝੇ ਤੌਰ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਜ਼ਿਲੇ੍ਹ ਦੀ ਸਾਰੀ ਲੀਡਰਸ਼ਿਪ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾ ਦੇ ਉਮੀਦਵਾਰ ਵੱਡੀ ਗਿਣਤੀ ਵਿਚ ਜਿੱਤ ਹਾਸਲ ਕਰਕੇ ਅਕਾਲੀ ਦਲ ਦੀ ਹੋਂਦ ਨੂੰ ਹੋਰ ਮਜ਼ਬੂਤ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸੁਖਜੀਤ ਕੌਰ ਧਾਮੀ ਜ਼ੋਨ ਹਰਦੋਖਾਨਪੁਰ, ਜ਼ੋਨ ਅਜੜਾਮ ਤੋਂ ਜਗਤਾਰ ਸਿੰਘ ਘੱੁਗਾ ਖ਼ਾਨਪੁਰ ਥਿਆੜਾ, ਜ਼ੋਨ ਨਸਰਾਲਾ ਤੋਂ ਸਤਨਾਮ ਸਿੰਘ ਨਸਰਾਲਾ, ਜ਼ੋਨ ਡਗਾਣਾਂ ਤੋਂ ਅਜਮੇਰ ਸਿੰਘ ਲਾਡੀ ਡਗਾਣਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ | ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਅਜੜਾਮ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਿ੍ੰਤਪਾਲ ਸਿੰਘ ਅਜੜਾਮ, ਸੁਖਵਿੰਦਰ ਸਿੰਘ ਖ਼ਾਨਪੁਰ, ਬਲਜੀਤ ਸਿੰਘ ਮੇਘੋਵਾਲ, ਤਰਸੇਮ ਸਿੰਘ ਮੇਘੋਵਾਲ, ਹਰਜਿੰਦਰ ਸਿੰਘ ਧਾਮੀ, ਗੁਰਦੀਪ ਸਿੰਘ ਹਰਗੜ੍ਹ, ਰਵਿੰਦਰ ਸਿੰਘ ਗਗਨੌਲੀ, ਜਸਵਿੰਦਰ ਸਿੰਘ ਅਜੜਾਮ, ਕੁਲਵਿੰਦਰ ਸਿੰਘ ਕਿੰਦਾ ਪਿਆਲਾਂ, ਬਿੱਕੀ ਪਾਸਟਰ, ਲਖਵੀਰ ਸਿੰਘ ਅਜੜਾਮ, ਨੰਬਰਦਾਰ ਗਗਨਦੀਪ ਸਿੰਘ ਜਾਦੂਜੰਡਾ, ਜੈਪਾਲ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਕੈਨੇਡਾ, ਪਲਵਿੰਦਰ ਸਿੰਘ ਸਾਬਾ ਮੇਘੋਵਾਲ, ਸੁਖਵਿੰਦਰ ਸਿੰਘ ਘੁੱਗਾ, ਸਰਪੰਚ ਨਰਿੰਦਰ ਸਿੰਘ ਗਗਨੌਲੀ, ਸੋਨੀ ਗਗਨੌਲੀ, ਲੰ: ਅੱਛਰ ਸਿੰਘ ਰਾਮੂਥਿਆੜਾ, ਮਹਿੰਗਾ ਰਾਮ, ਕੂੜਾ ਰਾਮ, ਗੁਰਚਰਨ ਦਾਸ, ਬਲਵੀਰ ਕੌਰ, ਬਲਜੀਤ ਕੌਰ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਉਮੀਦਵਾਰ ਉਤਾਰਨ 'ਚ ਬਾਕੀ ਪਾਰਟੀਆਂ ਤੋਂ ਪਛੜਿਆ ਅਕਾਲੀ ਦਲ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲ੍ਹੇ 'ਚ 662 ਉਮੀਦਵਾਰ ਚੋਣ ਮੈਦਾਨ 'ਚ <br/>
Ad Position 24