23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਮੁੱਦਿਆਂ ਲਈ ਪਹਿਰਾ ਦਿੱਤਾ-ਆਗੂ <br/>

Ad Position 21
No active advertisement
ਅਜੀਤ ਡੈਸਕ 08-12-2025
ਗੜ੍ਹਦੀਵਾਲਾ, 7 ਦਸੰਬਰ (ਚੱਗਰ)-ਪੰਜਾਬ ਵਿਚ ਹੋ ਰਹੀਆਂ ਬਲਾਕ ਸੰਮਤੀ ਚੋਣਾਂ ਸੰਬੰਧੀ ਜ਼ੋਨ ਬੈਰਮਪੁਰ ਤੋ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੁਖ ਸਿੰਘ ਖ਼ਿਆਲਾ ਅਤੇ ਡੱਫਰ ਜ਼ੋਨ ਤੋ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਗੁਰਜੀਤ ਸਿੰਘ ਕੰਢਾਲੀਆਂ ਤੇ ਹੱਕ ਵਿਚ ਅੱਜ ਪਿੰਡ ਬੈਰਮਪੁਰ ਵਿਖੇ ਅਕਾਲੀ ਆਗੂ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਅਤੇ ਸਰਕਲ ਗੜ੍ਹਦੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਦਾਰਾਪੁਰ ਨੇ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਦੀ ਭਾਰੀ ਬਹੁਮਤ ਨਾਲ ਜਿੱਤ ਹੋਵੇਗੀ ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਨੇ ਹੀ ਹਮੇਸ਼ਾ ਸਿੱਖ ਪੰਥ, ਪੰਜਾਬੀਅਤ ਅਤੇ ਪੰਥਕ ਮਸਲਿਆ ਦੇ ਹੱਲ ਲਈ ਪਹਿਰਾ ਦਿੱਤਾ ਹੈ | ਇਸ ਮੌਕੇ ਕਮਲਜੀਤ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਗੋਂਦਪੁਰ ਜ਼ੋਨ ਦੇ ਉਮੀਦਵਾਰ ਸੁਖਵਿੰਦਰ ਸਿੰਘ ਮਾਛੀਆਂ, ਬੀਬੀ ਸੁਖਵਿੰਦਰ ਕੌਰ ਰੰਧਾਵਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਚਿੱਪੜਾ, ਸਤਵੀਰ ਸਿੰਘ ਬੈਰਮਪੁਰ, ਜਸਵੀਰ ਸਿੰਘ ਖ਼ਿਆਲਾ, ਪਰਮਵੀਰ ਸਿੰਘ ਬੈਰਮਪੁਰ, ਬੀਬੀ ਪਰਮਜੀਤ ਕੋਰ ਬੈਰਮਪੁਰ, ਜ਼ੈਲ ਸਿੰਘ, ਬਲਬੀਰ ਸਿੰਘ, ਬਖ਼ਸ਼ੀਸ਼ ਸਿੰਘ, ਪਰਮਿੰਦਰ ਸਿੰਘ, ਹਰਜਾਪ ਸਿੰਘ, ਇੰਦਰਜੀਤ ਸਿੰਘ, ਰਛਪਾਲ ਕੋਰ ਧਾਮੀ, ਸਰਪ੍ਰੀਤ ਕੌਰ ਧਾਮੀ, ਸੁਖਵਿੰਦਰ ਸਿੰਘ ਸੋਨੀ, ਯੂਥ ਲੀਡਰ ਲੱਕੀ ਰਾਈ ਬਾਹਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਧ ਸਿੰਘ ਢਾਹਾਂ ਦੇ 100 ਸਾਲਾ ਜਨਮ ਦਿਨ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਵਿਸ਼ਾਲ ਸਮਾਗਮ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦੀ ਪੁਰਬ ਸੰਬੰਧੀ ਸਮਾਗਮ ਕਰਵਾਇਆ <br/>
Ad Position 24