ਹਰਿਆਣਾ, 17 ਦਸੰਬਰ (ਹਰਮੇਲ ਸਿੰਘ ਖੱਖ)- ਬਲਾਕ ਭੂੰਗਾ ਅਧੀਨ ਆਉਂਦੇ ਪੰਚਾਇਤ ਸੰਮਤੀ ਦੇ 23 ਜ਼ੋਨਾਂ ਵਿਚ ਰਾਤ ਤੱਕ 10 ਜੋਨਾਂ ਦੇ ਨਤੀਜੇ ਆਏ ਜਿਨ੍ਹਾਂ 'ਚ ਕਾਂਗਰਸ ਨੇ 5 ਜ਼ੋਨਾਂ 'ਚ, ਆਮ ਆਦਮੀ ਪਾਰਟੀ ਨੇ 3 ਜ਼ੋਨਾਂ 'ਚ ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਜ਼ੋਨਾਂ 'ਚ ਜਿੱਤ ਪ੍ਰਾਪਤ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ੋਨ ਨੰ:1 ਕੰਗਮਾਈ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਨੇ 170 ਵੋਟਾਂ ਨਾਲ ਜਿੱਤ ਪ੍ਰਪਤ ਕੀਤੀ | ਜੋਨ ਨੰ: 2 ਭੂੰਗਾ 'ਚ ਕਾਂਗਰਸੀ ਉਮੀਦਵਾਰ ਰਾਮ ਆਸਰਾ ਸਿੰਘ ਨੇ 414 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 3 ਬਰਿਆਣਾ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਦੀਪ ਕੌਰ ਨੇ 446 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋੋਨ ਨੰ: 4 ਸੀਕਰੀ ਵਿਚ ਸ਼ੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਵੀਰ ਕੌਰ ਨੇ 294 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 5 ਢੱਟ ਵਿਚ ਸੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਨੇ 34 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 6 ਧੂਤ ਕਲਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਦਰਸ਼ਨ ਸਿੰਘ ਨੇ 360 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 7 ਜੌਹਲ ਵਿਚ ਕਾਂਗਰਸੀ ਉਮੀਦਵਾਰ ਮੀਨੂੰ ਨੇ 25 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 8 ਧੁੱਗਾ ਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਗੁਰਿੰਦਰਪਾਲ ਕੌਰ ਨੇ 20 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 9 ਅਰਗੋਵਾਲ ਵਿਚ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਨੇ 103 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 10 ਡੱਫਰ ਵਿਚ ਕਾਂਗਰਸੀ ਉਮੀਦਵਾਰ ਕੁਲਵਿੰਦਰ ਸਿੰਘ ਨੇ 132 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਨੰ: 11 ਜਮਸ਼ੇਰ ਚਠਿਆਲ ਵਿਚ ਕਾਂਗਰਸੀ ਉਮੀਦਵਾਰ ਨੇ 243 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਖਬਰ ਲਿਖੇ ਜਾਣ ਤੱਕ ਦੇ ਨਤੀਜੇ ਆਏ ਹਨ ਬਾਕੀ ਜ਼ੋਨਾਂ ਦੀ ਗਿਣਤੀ ਜਾਰੀ ਹੈ |