28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ੋਨ ਅਜੜਾਮ ਤੋਂ ਜਗਤਾਰ ਸਿੰਘ ਖਾਨਪੁਰ ਥਿਆੜਾ 150 ਵੋਟਾਂ ਨਾਲ ਰਹੇ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025

ਨਸਰਾਲਾ, 17 ਦਸਬੰਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜ਼ੋਨ ਅਜੜਾਮ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਘੁੱਗਾ ਪਿੰਡ ਖਾਨਪੁਰ ਥਿਆੜਾ ਨੇ ਆਪਣੇ ਵਿਰੋਧੀ 'ਆਪ' ਦੇ ੳੋੁਮੀਦਵਾਰ ਨੂੰ 150 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ | ਇਨ੍ਹਾਂ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਤੇ ਆਪ ਦੇ ਉਮੀਦਵਾਰਾਂ ਵਿੱਚ ਸਿੱਧੀ ਟੱਕਰ ਸੀ, ਕਿਉਂਕਿ ਇਸ ਜ਼ੋਨ ਤੋਂ ਹੋਰ ਕਿਸੇ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਅੰਦਰ ਨਹੀਂ ਸੀ ਉਤਾਰਿਆ | ਇਸ ਮੌਕੇ ਜਗਤਾਰ ਸਿੰਘ ਘੁੱਗਾ ਨੂੰ 1026 ਵੋਟਾ ਪਈਆਂ, ਜਦ ਕਿ ਉਨਾਂ ਦੇ ਵਿਰੋਧੀ 'ਆਪ' ਦੇ ਉਮੀਦਵਾਰ ਰਘਵੀਰ ਸਿੰਘ ਪਿਆਲਾਂ ਦੇ ਹਿੱਸੇ 876 ਵੋਟਾਂ ਆਈਆਂ | ਇਸ ਜਿੱਤ ਦੀ ਖੁਸ਼ੀ ਵਿਚ ਅਕਾਲੀ ਉਮੀਦਵਾਰ ਦੇ ਵੋਟਰ ਤੇ ਸਪੋਟਰਾਂ ਨੇ ਜਿੱਤ ਦੇ ਜਸ਼ਨ ਵਿੱਚ ਭੰਗੜੇ ਪਾਏ ਤੇ ਲੱਡੂ ਵੰਡੇ | ਇਸ ਮੌਕੇ ਜਗਤਾਰ ਸਿੰਘ ਘੁੱਗੇ ਦਾ ਪਿੰਡ ਖਾਨਪੁਰ ਥਿਆੜਾ ਵਿਖੇ ਪਹੁੰਚਣ ਤੇ ਢੋਲ ਵਜਾਕੇ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਅਮਿ੍ੰਤਪਾਲ ਸਿੰਘ ਅਜੜਾਮ, ਬਲਜੀਤ ਸਿੰਘ ਮੇਘੋਵਾਲ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਮੇਘੋਵਾਲ, ਕੈਪਟਨ ਸ਼ਿਵ ਦਿਆਲ, ਕੁਲਵਿੰਦਰ ਸਿੰਘ ਕਿੰਦਾ ਪਿਆਲਾਂ, ਹਰਭਜ ਲਾਲ, ਸੂਬੇਦਾਰ ਤੀਰਥ ਸਿੰਘ, ਸੁਿਲੰਦਰ ਸਿੰਘ ਕੈਨੇਡਾ, ਸਤਨਾਮ ਸਿੰਘ ਨਸਰਾਲਾ, ਪੰਡਤ ਅਨਿਲ ਕੁਮਾਰ, ਜਸਵੀਰ ਸਿੰਘ ਕਠਾਰ, ਭੁਪਿੰਦਰ ਸਿੰਘ ਧਨੋਆ, ਸਰਬਜੀਤ ਸਿੰਘ ਕਾਕਾ, ਉਮਪਾਲ ਬਿੱਟੂ, ਬਲਵੀਰ ਸਿੰਘ ਮੱਦੀ, ਕੁਲਦੀਪ ਕੌਰ, ਰਾਮਪਿਆਰੀ ਪ੍ਰੀਤ, ਮਹਿੰਦਰ ਕੌਰ, ਪ੍ਰਵੀਨ, ਜਸਵਿੰਦਰ ਕੌਰ, ਜਸਵੀਰ ਕੌਰ, ਭਜਨ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਭੂੰਗਾ ਅਧੀਨ ਆਉਂਦੇ 23 ਪੰਚਾਇਤ ਸੰਮਤੀ ਜ਼ੋਨਾਂ 'ਚੋਂ 11 ਜੋਨਾਂ ਦੇ ਨਤੀਜੇ ਆਏ <br/> ਅਗਲੀ ਖ਼ਬਰ ਗੜ੍ਹਸ਼ੰਕਰ ਦੇ ਪਨਾਮ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ 'ਆਪ' ਉਮੀਦਵਾਰ ਰਾਜਵਿੰਦਰ ਕੌਰ ਜੇਤੂ <br/>
Ad Position 24