ਕੋਟਫ਼ਤੂਹੀ, 18 ਦਸੰਬਰ (ਅਟਵਾਲ)-ਸਥਾਨਕ ਅੱਡਾ ਕੋਟਫ਼ਤੂਹੀ 'ਚ ਘਰ ਅੱਗੇ ਖੜ੍ਹੀਆਂ ਦੋ ਗੱਡੀਆਂ ਵਿਚੋਂ ਬੈਟਰੀਆਂ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਜੇਸ਼ ਕੁਮਾਰ ਚਾਵਲਾ ਦੇ ਘਰ ਅੱਗੇ ਉਸ ਦੀ ਇੱਕ ਆਲਟੋ ਕਾਰ ਤੇ ਇਕ ਬਲੈਰੋ ਗੱਡੀ ਵਿਚ ਇੱਕ ਦਿਨ ਪਹਿਲਾਂ ਨਵੀਂ ਰੱਖੀ ਗਈ ਬੈਟਰੀ ਚੋਰੀ ਕਰਕੇ ਲੈ ਗਏ | ਇਸੇ ਤਰ੍ਹਾਂ ਬਹਾਦਰ ਸਿੰਘ ਦੇ ਘਰ ਦੇ ਬਾਹਰ ਬਲੈਰੋ ਗੱਡੀ ਵਿਚੋ ਵੀ ਬੈਟਰੀ ਚੋਰਾਂ ਵੱਲੋਂ ਚੋਰੀ ਕਰ ਲਈ | ਇਸੇ ਤਰ੍ਹਾਂ ਪਿੰਡ ਦੇ ਸ੍ਰੀ ਰਾਮ ਮੰਦਿਰ ਕੋਲ ਖੜ੍ਹੇ ਸੰਦੀਪ ਕੁਮਾਰ ਦੇ ਛੋਟੇ ਹਾਥੀ ਵਿਚੋਂ ਵੀ ਬੈਟਰੀ ਚੋਰੀ ਹੋ ਗਈ | ਜਿਸ ਨਾਲ ਪਿੰਡ ਵਿਚ ਘਰ ਅੱਗੇ ਖੜ੍ਹੀਆਂ ਗੱਡੀਆਂ ਕਰਨ ਵਾਲਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਨ੍ਹਾਂ ਬੈਟਰੀ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ |