22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਿਲਵਰ ਓਕ ਸਕੂਲ ਦੇ ਵਿਚ ਸਫਲਤਾ ਪੂਰਵਕ ਸੰਪੰਨ ਹੋਏ ਹਾਊਸ ਵਾਈਜ਼ ਵਾਲੀਬਾਲ ਤੇ ਖੋ-ਖੋ ਦੇ ਮੁਕਾਬਲੇ

Ad Position 21
No active advertisement
ਅਜੀਤ ਡੈਸਕ 19-12-2025
ਟਾਂਡਾ ਉੜਮੁੜ, 18 ਦਸੰਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਹਾਊਸ ਵਾਈਜ਼ ਵਾਲੀਬਾਲ ਅਤੇ ਖੋ-ਖੋ ਦੇ ਮੁਕਾਬਲੇ ਕਰਾਏ ਗਏ | ਸੰਸਥਾ ਦੇ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਖੇਡ ਵਿਭਾਗ ਦੇ ਅਧਿਆਪਕ ਸੁਰੇਸ਼ ਸਿੰਘ, ਬਲਦੇਵ ਰਾਜ, ਅਮਰਜੀਤ ਕੌਰ ਸੈਣੀ ਅਤੇ ਸੁਸ਼ੀਲ ਦੀ ਦੇਖ ਰੇਖ ਵਿਚ ਇਹ ਮੁਕਾਬਲੇ ਸੰਪੰਨ ਹੋਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਦਾ ਹੌਸਲਾ ਵਧਾਇਆ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਵਿਚੋਂ ਵਾਲੀਬਾਲ ਦੇ ਵਿਚ ਅਰਥ ਹਾਊਸ ਪਹਿਲੇ ਸਥਾਨ 'ਤੇ ਰਿਹਾ ਜਦੋਂ ਕਿ ਮਾਰਸ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਯੂਪੀਟਰ ਅਤੇ ਮਰਕਰੀ ਹਾਊਸ ਤੀਸਰੇ ਸਥਾਨ 'ਤੇ ਰਹੇ | ਇਸ ਦੇ ਨਾਲ ਹੀ ਖੋ-ਖੋ ਵਿਚ ਵੀ ਅਰਥ ਹਾਊਸ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਰਕਰੀ ਹਾਊਸ ਦੀ ਟੀਮ ਦੂਸਰੇ ਸਥਾਨ 'ਤੇ ਰਹੀ | ਇਸ ਦੇ ਨਾਲ ਹੀ ਯੂਪੀਟਰ ਅਤੇ ਮਾਰਸ ਹਾਊਸ ਦੀਆਂ ਟੀਮਾਂ ਤੀਜੇ ਸਥਾਨ 'ਤੇ ਰਹੀਆਂ | ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਹੋਣ 'ਤੇ ਬੱਚਿਆਂ ਦੇ ਵਿਚ ਕੰਪੀਟੀਸ਼ਨ ਦੀ ਭਾਵਨਾ ਵਧਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਦਾ ਹੈ | ਉਨ੍ਹਾਂ ਬੱਚਿਆਂ ਦੀ ਸ਼ਾਨਦਾਰ ਖੇਡ ਦੇਖ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਨ੍ਹਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਚੇਅਰਮੈਨ ਤਰਲੋਚਨ ਸਿੰਘ ਅਤੇ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਹਰਮਿੰਦਰ, ਹਰਜੀਤ, ਸਿਲਪਾ, ਅੰਕਿਤਾ, ਸੋਨੂ, ਆਚਲ, ਗੁਰਿੰਦਰ,ਹਰਜਿੰਦਰ, ਨੀਤੂ, ਵਿਸ਼ਾਲੀ, ਰਾਜਵਿੰਦਰ, ਰਾਜਵੀਰ, ਅਰਚਨਾ, ਗੁਰਪ੍ਰੀਤ, ਡੌਲੀ, ਜਸਵਿੰਦਰ, ਆਸ਼ਾ ਅਤੇ ਹੋਰ ਅਧਿਆਪਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਬੀਣੇਵਾਲ ਜ਼ੋਨ ਤੇ ਸੈਲਾ ਖ਼ੁਰਦ ਜੋਨ ਤੋਂ 'ਆਪ' ਉਮੀਦਵਾਰ ਜੇਤੂ <br/>
Ad Position 24