ਮੁਕੇਰੀਆਂ, 18 ਦਸੰਬਰ (ਰਾਮਗੜ੍ਹੀਆ)- ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਜਗਦੀਸ ਸਿੰਘ ਗੁਨੋਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਇੰਪਲਾਈਜ਼ ਫ਼ੈਡਰੇਸ਼ਨ ਦੇ ਸੂਬਾ ਵਿਤ ਸਕੱਤਰ ਮਨਜੀਤ ਸਿੰਘ ਪਲਾਕੀ ਅਤੇ ਸਰਕਲ ਪ੍ਰਧਾਨ ਇੰਜ. ਤਰਲੋਚਨ ਸਿੰਘ ਜੇ.ਈ. ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਮੀਟਿੰਗ ਵਿਚ ਮੰਡਲ ਮੁਕੇਰੀਆਂ ਅਧੀਨ ਪੈਂਦੀਆਂ ਸਾਰੀਆਂ ਹੀ ਸਬ ਡਵੀਜ਼ਨਾਂ ਦੇ ਪ੍ਰਧਾਨ ਸਕੱਤਰ ਅਤੇ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਮੀਟਿੰਗ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ਸੰਬੋਧਨ ਕਰਦੇ ਹੋਏ ਜਥੇਬੰਦੀ ਦੀ ਚੜ੍ਹਦੀਕਲਾ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਲਈ ਕਿਹਾ ਅਤੇ ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚਣ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ | ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੈਨੇਜਮੈਂਟ ਨੇ ਤੁਰੰਤ ਇਹ ਨੋਟੀਫਿਕੇਸ਼ਨ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਮੰਡਲ ਮੁਕੇਰੀਆਂ ਵਿਚ ਨਵੇਂ ਜੁਆਇੰਨ ਕੀਤੇ ਸਹਾਇਕ ਲਾਈਨਮੈਨ ਨੂੰ ਜਥੇਬੰਦੀ ਵਿਚ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਸਾਰਿਆਂ ਦਾ ਉਚੇਚਾ ਸਨਮਾਨ ਹਾਰ ਪਾ ਕੇ ਕੀਤਾ ਗਿਆ | ਇਸ ਮੌਕੇ 'ਤੇ ਉਪ ਮੰਡਲ ਮੁਕੇਰੀਆਂ ਦੇ ਪ੍ਰਧਾਨ ਸੁਮਿਤ ਸ਼ਰਮਾ, ਮੰਡਲ ਮੁਕੇਰੀਆਂ ਦੇ ਸਕੱਤਰ ਇੰਜ. ਰਾਜਵੰਤ ਸਿੰਘ, ਖਜ਼ਾਨਚੀ ਕੁਲਵੰਤ ਸਿੰਘ, ਪ੍ਰਧਾਨ ਭੰਗਾਲਾ ਜਗਤਾਰ ਸਿੰਘ, ਪ੍ਰਧਾਨ ਹਾਜੀਪੁਰ ਰਾਮ ਲੁਭਾਇਆ, ਪ੍ਰਧਾਨ ਤਲਵਾੜਾ ਕੁਲਦੀਪ ਸਿੰਘ, ਪ੍ਰਧਾਨ ਦਾਤਾਰਪੁਰ ਵਿਨੋਦ ਕੁਮਾਰ, ਸਤਨਾਮ ਸਿੰਘ ਕੋਟਲੀ ਸਹਾਇਕ ਸਕੱਤਰ ਮੰਡਲ ਮੁਕੇਰੀਆਂ, ਹਰਪਿੰਦਰ ਸਿੰਘ ਧਨੋਆ ਸੀਨੀਅਰ ਆਗੂ, ਇੰਜ. ਚੰਦਰ ਸ਼ੇਖਰ ਜੇ.ਈ., ਇੰਜ. ਰਣਵੀਰ ਸਿੰਘ ਜੇ.ਈ. ਭੰਗਾਲਾ, ਵਿਕਰਮ ਠਾਕੁਰ, ਜਗਦੀਸ਼ ਸਿੰਘ ਬਿੱਟੂ, ਦਿਨੇਸ਼ ਕੁਮਾਰ, ਸ਼ਾਮ ਲਾਲ, ਸੁਨੀਲ ਪਲਿਆਲ, ਨਵੇਂ ਸ਼ਾਮਿਲ ਹੋਏ ਸਹਾਇਕ ਲਾਈਨਮੈਨ ਦਲੀਪ ਸਿੰਘ, ਸੁਰਿੰਦਰ ਸਿੰਘ, ਅਨਿਲ ਚੌਧਰੀ, ਰਕੇਸ਼ ਕੁਮਾਰ, ਪਵਨ ਕੁਮਾਰ, ਸ਼ੁਭਮ, ਪੂਰਨ ਚੌਧਰੀ, ਹਰਜਿੰਦਰ ਸਿੰਘ ਧਨੋਆ, ਕਮਲ ਭਾਰਦਵਾਜ, ਦਲੀਪ ਸਿੰਘ ਡੁਗਰੀ ਤੋਂ ਇਲਾਵਾ ਰਵੀ ਕੁਮਾਰ ਮੁਕੇਰੀਆਂ ਅਤੇ ਹੋਰ ਵੱਡੀ ਗਿਣਤੀ ਵਿਚ ਸਾਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ |