15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਤਲਵਾੜਾ ਵਿਖੇ ਮਨਰੇਗਾ ਐਕਟ ਨੂੰ ਬੰਦ ਕਰਨ ਦੇ ਵਿਰੋਧ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ <br/>

Ad Position 21
No active advertisement
ਅਜੀਤ ਡੈਸਕ 20-12-2025
ਤਲਵਾੜਾ, 19 ਦਸੰਬਰ (ਐੱਚ. ਐੱਸ. ਮਿੱਠੂ)- ਬੀਤੇ ਦਿਨੀਂ ਮੋਦੀ ਸਰਕਾਰ ਨੇ ਮਨਰੇਗਾ ਐਕਟ ਨੂੰ ਖ਼ਤਮ ਕਰਨ ਲਈ ਲੋਕ ਸਭਾ 'ਚ ਲਿਆਂਦਾ ਨਵਾਂ 'ਵੀ ਬੀ ਜੀ ਰਾਮ ਜੀ ਬਿੱਲ 2025 ' ਬਿਨਾਂ ਚਰਚਾ ਤੋਂ ਪਾਸ ਕਰਵਾ ਲਿਆ ਹੈ ਜਿਸ ਦੇ ਵਿਰੋਧ 'ਚ ਦੇਸ਼ ਭਰ ਦੇ ਨਰੇਗਾ ਸੰਗਠਨਾਂ ਨੇ 19 ਤਾਰੀਖ਼ ਨੂੰ 'ਰਾਸ਼ਟਰੀ ਵਿਰੋਧ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਸੀ | ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਨਵੇਂ ਬਿੱਲ ਦੇ ਵਿਰੋਧ 'ਚ ਅੱਜ ਪੰਜਾਬ ਭਰ 'ਚ ਮੋਦੀ ਸਰਕਾਰ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਸੂਬਾ ਕਨਵੀਨਰ ਦੀਪਕ ਤਲਵਾੜਾ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਵਟੂ ਨੇ ਦੱਸਿਆ ਕਿ ਨਵੇਂ ਪਾਸ ਬਿੱਲ ਨਾਲ ਮੋਦੀ ਸਰਕਾਰ ਨੇ ਯੋਜਨਾ ਦਾ ਨਾਮ ਹੀ ਨਹੀਂ ਸਗੋਂ ਸਵਰੂਪ ਹੀ ਬਦਲ ਦਿੱਤਾ ਹੈ | ਹੁਣ ਵਰਕਰ ਤੋਂ ਉਸ ਦੇ ਰੁਜ਼ਗਾਰ ਦੀ ਮੰਗ ਦਾ ਅਧਿਕਾਰ ਖੋਹ ਲਿਆ ਹੈ | ਨਵੀਆਂ ਤਰਮੀਮਾਂ ਤਹਿਤ ਕੇਂਦਰ ਸਰਕਾਰ ਨੇ ਯੋਜਨਾ ਦਾ 40 ਫ਼ੀਸਦੀ ਭਾਰ ਰਾਜਾਂ ਸਿਰ ਪਾ ਦਿੱਤਾ ਹੈ, ਜਿਹੜਾ ਪਹਿਲਾਂ ਮਹਿਜ਼ 10 ਫ਼ੀਸਦੀ ਸੀ | ਨਵੇਂ ਬਿੱਲ ਤਹਿਤ ਪੰਚਾਇਤਾਂ ਦਾ ਤਿੰਨ ਭਾਗਾਂ ਵਿਚ ਵਰਗੀਕਰਨ ਕਰਕੇ ਕੇਂਦਰੀਕਰਨ ਦੀ ਨੀਤੀ ਤਹਿਤ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ 'ਚ ਚਲਾ ਜਾਵੇਗਾ ਜੋ ਕਿ ਸੰਘੀ ਢਾਂਚੇ ਦੇ ਵਿਰੁੱਧ ਹੈ | ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਧਾਨ ਪਰਮਜੀਤ ਕੌਰ, ਸੂਬਾਈ ਆਗੂ ਪ੍ਰਕਾਸ਼ ਬਠਿੰਡਾ, ਬਲਦੇਵ ਸਿੰਘ ਪੰਡੋਰੀ ਤਰਨ ਤਾਰਨ, ਮੰਗਲ ਸਿੰਘ ਟਾਂਡਾ ਅੰਮਿ੍ਤਸਰ, ਗਗਨਦੀਪ ਕੌਰ ਅÏਲਖ ਫ਼ਰੀਦਕੋਟ, ਗੋਪਾਲ ਸਿੰਘ ਫ਼ਾਜ਼ਿਲਕਾ, ਆਤਮਾ ਰਾਮ ਸਰਦੂਲਗੜ੍ਹ, ਸਰਪੰਚ ਪ੍ਰਲਹਾਦ ਸਿੰਘ ਤੇ ਰਘਬੀਰ ਸਿੰਘ ਪਟਿਆਲਾ, ਚਰਨਜੀਤ ਸਿੰਘ ਥੰਮੂਵਾਲ ਅਤੇ ਸਤਪਾਲ ਜਲੰਧਰ, ਸ਼ਿਵ ਕੁਮਾਰ ਤੇ ਪਵਨ ਕੁਮਾਰ ਪਠਾਨਕੋਟ, ਹੈਪੀ ਛੀਨੀਵਾਲ ਬਰਨਾਲਾ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਮੁੱਚੀ ਵਿਰੋਧੀ ਧਿਰ ਅਤੇ ਦੇਸ਼ ਭਰ ਦੇ ਕਿਰਤੀਆਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਬਿਨਾਂ ਚਰਚਾ ਕਰਵਾਏ 'ਵਿਕਸਿਤ ਭਾਰਤ ਗਾਰੰਟੀ ਫ਼ਾਰ ਰੋਜ਼ਗਾਰ ਅਤੇ ਆਜੀਵਕਾ ਮਿਸ਼ਨ ਗਰਾਮੀਣ' (ਵੀ ਬੀ ਜੀ ਰਾਮ ਜੀ) ਬਿੱਲ 2025 ਸਦਨ 'ਚ ਧੱਕੇ ਨਾਲ ਪਾਸ ਕਰਵਾ ਲਿਆ ਹੈ | ਅੱਜ ਪੰਜਾਬ ਭਰ 'ਚ ਥਾਂ-ਥਾਂ 'ਤੇ ਬਿੱਲ ਦੇ ਵਿਰੋਧ 'ਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਹਨ | ਆਗੂਆਂ ਨੇ ਮਨਰੇਗਾ ਵਰਕਰਾਂ ਨੂੰ ਕੇਂਦਰ ਸਰਕਾਰ ਦੇ ਹੱਲੇ ਖ਼ਿਲਾਫ਼ ਜਥੇਬੰਦਕ ਸੰਘਰਸ਼ ਨਾਲ ਮੂੰਹ ਤੋੜਵਾਂ ਜਵਾਬ ਦੇਣ ਦਾ ਸੱਦਾ ਦਿੱਤਾ ਹੈ | ਸੂਬਾਈ ਆਗੂਆਂ ਨੇ ਜਲਦ ਹੀ ਮਜ਼ਦੂਰ ਸੰਗਠਨਾਂ ਦੀ ਸਾਂਝੀ ਮੀਟਿੰਗ ਸੱਦ ਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਦੀ ਗੱਲ ਕਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਟੀਮ ਵਲੋਂ ਰੰਗੇ ਹੱਥੀਂ ਕਾਬੂ <br/> ਅਗਲੀ ਖ਼ਬਰ ਹੁਸ਼ਿਆਰਪੁਰ ਬਣੇਗਾ ਸੋਲਰ ਮਾਡਲ ਜ਼ਿਲ੍ਹਾ, 600 ਹੋਣਹਾਰ ਵਿਦਿਆਰਥੀਆਂ ਦੇ ਘਰਾਂ 'ਚ ਲੱਗਣਗੇ ਮੁਫ਼ਤ ਸੋਲਰ ਸਿਸਟਮ-ਆਸ਼ਿਕਾ...
Ad Position 24