15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਗੁਰਵਿੰਦਰ ਸਿੰਘ ਹੈਦਰੋਵਾਲ ਨੇ ਕਾਂਗਰਸੀ ਉਮੀਦਵਾਰ ਨੂੰ 321 ਵੋਟਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 20-12-2025
ਨਸਰਾਲਾ, 19 ਦਸਬੰਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜ਼ੋਨ ਸਿੰਗੜੀਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਹੈਦਰੋਵਾਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 321 ਵੋਟਾਂ ਦੇ ਫ਼ਰਕ ਨਾਲ ਹਰਾਕੇ ਵੱਡੀ ਜਿੱਤ ਹਾਸਲ ਕੀਤੀ ਹੈ | ਇਸ ਜ਼ੋਨ ਤੋਂ ਤਿੰਨ ਉਮੀਦਵਾਰ ਚੋਣ ਅਖਾੜੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਗੁਰਵਿੰਦਰ ਸਿੰਘ ਹੈਦਰੋਵਾਲ, ਕਾਂਗਰਸ ਤੋਂ ਬਲਵਿੰਦਰ ਸਿੰਘ ਸਿੰਗੜੀਵਾਲਾ ਅਤੇ ਅਜ਼ਾਦ ਉਮੀਦਵਾਰ ਗੁਰਨਾਮ ਸਿੰਘ ਸਿੰਗੜੀਵਾਲਾ ਸ਼ਾਮਲ ਸੀ | ਇਸ ਮੌਕੇ ਹਾਜ਼ਰ ਆਪ ਆਗੂ ਹਰਪ੍ਰੀਤ ਸਿੰਘ ਧਾਮੀ ਨੇ ਕਿਹਾ ਕਿ ਸਾਡੇ ਉਮੀਦਵਾਰ ਗੁਰਵਿੰਦਰ ਸਿੰਘ ਦੀ ਜਿੱਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਕੀਤੇ ਵਿਕਾਸ ਕਾਰਜ਼ਾ ਅਤੇ ਉਨ੍ਹਾ ਵਲੋਂ ਆਪਣੇ ਸਾਥੀਆਂ ਦੀ ਕੀਤੀ ਜਾਂਦੀ ਹੌਸਲਾ ਅਫ਼ਜਾਈ ਕਰਕੇ ਹੋਈ ਹੈ | ਇਸ ਮੌਕੇ ਗੁਰਚਰਨ ਸਿੰਘ ਸਿੰਗੜੀਵਾਲਾ, ਜਤਿੰਦਰ ਸਿੰਘ ਪੰਡੋਰੀ ਰੁਕਮਾਣ, ਕਿ੍ਪਾਲ ਸਿੰਘ ਪੰਡੋਰੀ ਰੁਕਮਾਣ, ਜਰਨੈਲ ਸਿੰਘ ਪੰਡੋਰੀ ਰੁਕਮਾਣ, ਬਲਜੀਤ ਸਿੰਘ ਹੈਦਰੋਵਾਲ, ਜਸਪ੍ਰੀਤ ਸਿੰਘ, ਲਵਲੀ, ਹਰਪਾਲ ਸਿੰਘ, ਮਨਮੋਹਣ ਸਿੰਘ ਕੁਰਾਂਗਣਾ, ਮਲਕੀਤ ਸਿੰਘ ਕੁਰਾਂਗਣਾਂ, ਕੁਲਦੀਪ ਸਿੰਘ ਪੰਡੋਰੀ ਨਵੀਂ ਅਬਾਦੀ, ਬਲਜੀਤ ਸਿੰਘ ਦਿਓਵਾਲ, ਜੋਗਾ ਸਿੰਘ ਦਿਓਵਾਲ, ਲਖਵਿੰਦਰ ਸਿੰਘ ਦਿਓਵਾਲ, ਸਰਪੰਚ ਹਰਭਜਨ ਸਿੰਘ ਲਾਲੀ, ਪ੍ਰਭਦਿਆਲ ਚੱਕਗੁਜਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪੱਤਰਕਾਰ ਰਵੀ ਦੱਤ ਸ਼ਾਸਤਰੀ ਨਹੀਂ ਰਹੇ <br/> ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ 136 ਵਿਦਿਆਰਥੀਆਂ ਨੂੰ ਵੰਡੇ ਸਵੈਟਰ <br/>
Ad Position 24