ਮੁਕੇਰੀਆਂ, 19 ਦਸੰਬਰ (ਰਾਮਗੜ੍ਹੀਆ)- ਮੁਕੇਰੀਆਂ ਦੇ ਸੀਨੀਅਰ ਪੱਤਰਕਾਰ ਅਤੇ ਸੰਸਕਿ੍ਤ ਅਧਿਆਪਕ ਰਵੀ ਦੱਤ ਸ਼ਾਸਤਰੀ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ, ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਸ਼ਿਵਪੁਰੀ ਮੁਕੇਰੀਆਂ ਵਿਖੇ ਕੀਤਾ ਗਿਆ | ਉਹ 72 ਸਾਲ ਦੇ ਸਨ | ਉਨ੍ਹਾਂ ਦੀ ਮੌਤ ਨਾਲ ਪੱਤਰਕਾਰੀ, ਸਿੱਖਿਆ ਅਤੇ ਸਮਾਜਿਕ ਖੇਤਰਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਰਵੀ ਦੱਤ ਸ਼ਾਸਤਰੀ ਪੱਤਰਕਾਰੀ ਅਤੇ ਅਧਿਆਪਨ ਹਲਕਿਆਂ ਵਿਚ 'ਗੁਰੂ ਜੀ' ਵਜੋਂ ਜਾਣੇ ਜਾਂਦੇ ਸਨ | ਉਨ੍ਹਾਂ ਨੇ ਲੰਬੇ ਸਮੇਂ ਤੱਕ ਵੱਖ-ਵੱਖ ਹਿੰਦੀ ਅਖ਼ਬਾਰਾਂ ਵਿਚ ਪੱਤਰਕਾਰ ਵਜੋਂ ਕੰਮ ਕੀਤਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਮੁਕੇਰੀਆਂ ਪੈੱ੍ਰਸ ਕੌਂਸਲ ਦੇ ਜਨਰਲ ਸਕੱਤਰ ਵਜੋਂ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ | ਉਨ੍ਹਾਂ ਦੀ ਨਿਰਪੱਖ ਪੱਤਰਕਾਰੀ, ਸਾਦਾ ਜੀਵਨ ਸ਼ੈਲੀ ਅਤੇ ਸਿੱਖਿਆ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਜ਼ਿਲ੍ਹਾ ਪ੍ਰਧਾਨ ਭਾਜਪਾ ਅਜੈ ਕੌਸ਼ਲ ਸੇਤੂ, ਹਰੀਸ਼ ਮਹਾਜਨ, ਮੰਗਲੇਸ਼ ਕੁਮਾਰ ਜੱਜ, ਦਿਨੇਸ਼ ਸ਼ਰਮਾ ਹੁਸ਼ਿਆਰਪੁਰ, ਸੰਜੀਵ ਕੁਮਾਰ ਚੀਨਾ, ਨਾਇਬ ਤਹਿਸੀਲਦਾਰ ਸੁਰਿੰਦਰ ਗੁਪਤਾ, ਸੁਨੀਲ ਕੁਮਾਰ ਮਹੰਤ, ਕੁਮਾਰ ਪੇਂਟਰ, ਸੁਰਿੰਦਰ ਸਿੰਘ ਸ਼ਿੰਦਾ, ਵਿਨੋਦ ਕੁਮਾਰ ਸਾਬੀ, ਮਨੋਜ ਸ਼ਰਮਾ, ਸੋਨੀ ਸ਼ਰਮਾ, ਪ੍ਰਸ਼ੋਤਮ ਸਿੰਘ ਪੁਰੇਵਾਲ, ਸਾਗਰ ਸ਼ਰਮਾ, ਵਿਨੋਦ ਮਹਾਜਨ ਸਮੇਤ ਕਈ ਰਾਜਨੀਤਿਕ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਦੇ ਮੈਂਬਰਾਂ ਸ਼ਾਮਿਲ ਹੋਏ | ਇਸ ਤੋਂ ਇਲਾਵਾ ਪੈੱ੍ਰਸ ਕਲੱਬ ਮੁਕੇਰੀਆਂ ਤੋਂ ਗੁਰਦੀਪ ਸਿੰਘ ਗੁਰਾਇਆ, ਐਨ.ਐਸ. ਰਾਮਗੜ੍ਹੀਆ, ਮਨਜੀਤ ਸਿੰਘ ਚੀਮਾ, ਬਲਬੀਰ ਸਿੰਘ, ਠਾਕੁਰ ਸੁਭਾਸ਼ ਚੰਦਰ, ਸਚਿਨ ਸ਼ਰਮਾ, ਰਾਜਿੰਦਰ ਸਿੰਘ ਸੈਣੀ, ਜਗਜੀਤ ਸਿੰਘ ਸੈਣੀ, ਧਰਮ ਚੰਦ, ਵਿਜੇ ਨਾਗਲਾ, ਪ੍ਰੇਮ ਕੁਮਾਰ ਬਿੱਟੂ ਅਤੇ ਹਰਦੀਪ ਸਿੰਘ ਭੰਮਰਾ ਨੇ ਰਵੀ ਦੱਤ ਸ਼ਾਸਤਰੀ ਦੀ ਬੇਵਕਤੀ ਮੌਤ ਨੂੰ ਪੱਤਰਕਾਰੀ ਦੀ ਦੁਨੀਆ ਲਈ ਇਕ ਵੱਡਾ ਘਾਟਾ ਦੱਸਦੇ ਹੋਏ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ |