ਮਾਹਿਲਪੁਰ,19 ਦਸੰਬਰ (ਰਜਿੰਦਰ ਸਿੰਘ)-ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਮਾਤਾ ਗੁਜਰ ਕੌਰ ਜੀ ਤੇ ਚਾਰ ਸਹਿਬਜ਼ਾਦਿਆਂ ਦੀ ਯਾਦ 'ਚ ਮੈਨੇਜਰ ਗੁਰਦਿਆਲ ਸਿੰਘ ਦੀ ਦੇਖ-ਰੇਖ 'ਚ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਦੇ ਭੋਗ ਪਾਏ ਉਪਰੰਤ ਸਜਾਏ ਗਏ ਦਿਵਾਨ ਮੌਕੇ ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਅਮਿ੍ੰਤਸਰ, ਭਾਈ ਹਰਮੇਸ਼ ਹਜ਼ੂਰੀ ਰਾਗੀ ਸ਼ਹੀਦਾਂ, ਭਾਈ ਸੁਖਦੇਵ ਸਿੰਘ ਟੂਟੋਮਾਜਾਰਾ, ਕਥਾ ਵਾਚਕ ਬਾਬਾ ਬੰਤਾ ਸਿੰਘ ਅਤੇ ਕਵੀਸ਼ਰ ਭਾਈ ਸੁਖਵੀਰ ਸਿੰਘ ਮੜੀਆਂ ਵਾਲੇ ਨੇ ਗੁਰਬਾਣੀ ਕੀਰਤਨ ਕਥਾ ਅਤੇ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਥੇਦਾਰ ਬਾਬਾ ਨਗਰ ਸਿੰਘ ਟੂਟੋ ਮਜਾਰਾ ਮਿਸਲ ਸ਼ਹੀਦਾਂ ਤਰਨਾ ਦਲ ਨੇ ਕਿਹਾ ਕਿ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਚੱਲ ਰਹੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹੋਏ ਮੂਲ ਮੰਤਰ ਦੇ ਜਾਪ ਕਰਨੇ ਚਾਹੀਦੀ ਹਨ | ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ, ਪ੍ਰੋ.ਅਪਿੰਦਰ ਸਿੰਘ ਮਾਹਿਲਪੁਰੀ, ਪਿ੍ੰ. ਰਾਜਵਿੰਦਰ ਕੌਰ, ਸੁਖਵਿੰਦਰ ਕੌਰ ਬੈਂਸ ਕਹਾਰਪੁਰ, ਹਰਪ੍ਰੀਤ ਸਿੰਘ ਕਹਾਰਪੁਰ, ਗ੍ਰੰਥੀ ਸੁਰਜੀਤ ਸਿੰਘ, ਗ੍ਰੰਥੀ ਹਰਬੰਸ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਬਹਾਦਰ ਸਿੰਘ, ਪਿ੍ੰ. ਸੁਰਿੰਦਰਪਾਲ ਸਿੰਘ ਪ੍ਰਦੇਸੀ, ਮਾ. ਬਲਵੀਰ ਸਿੰਘ, ਗਿਆਨੀ ਗੁਰਪ੍ਰੀਤ ਸਿੰਘ, ਮਹੰਤ ਸੁਖਦੇਵ ਸਿੰਘ, ਪਰਮਜੀਤ ਸਿੰਘ ਮੇਘੋਵਾਲ, ਰਣਵੀਰ ਸਿੰਘ ਸਕੱਤਰ, ਬਾਬਾ ਸਮਿੱਤਰ ਸਿੰਘ, ਸੁੱਖਾ ਸਿੰਘ, ਬਾਬਾ ਹਰਦਿਆਲ ਸਿੰਘ, ਬਾਬਾ ਗੁਰਦੇਵ ਸਿੰਘ, ਮਹੰਤ ਸੁਖਦੇਵ ਸਿੰਘ, ਮਨਵੀਰ ਸਿੰਘ, ਜਸਵੀਰ ਸਿੰਘ, ਰੂਪ ਸਿੰਘ, ਬਲਜੀਤ ਸਿੰਘ ਬੱਲੀ, ਬਾਬਾ ਹਰਮਨਵੀਰ ਸਿੰਘ, ਬਾਬਾ ਧਰਮ ਸਿੰਘ, ਬਾਬਾ ਨਿਸ਼ਾਨ ਸਿੰਘ, ਬਾਬਾ ਅਮਨਵੀਰ ਸਿੰਘ, ਬਾਬਾ ਵਰਿੰਦਰ ਸਿੰਘ ਜੰਡੋਲੀ, ਬਾਬਾ ਗੁਰਪਾਲ ਸਿੰਘ, ਅਮਨਦੀਪ ਸਿੰਘ ਕੰਮੋਵਾਲ, ਲਾਲੀ ਸਿੰਘ ਚੱਗਰਾਂ, ਭਾਈ ਹਨੀ ਸਿੰਘ, ਭਾਈ ਜਸਪਾਲ ਸਿੰਘ, ਬਾਬਾ ਜਸਵੰਤ ਸਿੰਘ, ਅਮਨਦੀਪ ਸਿੰਘ, ਜੋਧਵੀਰ ਸਿੰਘ, ਬਾਬਾ ਲਹਿਣਾ ਸਿੰਘ, ਗਿਆਨੀ ਤਰਲੋਕ ਸਿੰਘ, ਮਨਵੀਰ ਸਿੰਘ, ਗੁਰਲਾਟ ਸਿੰਘ, ਹਰਸਿਮਰਨ ਸਿੰਘ, ਸਤਵਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਜੁਝਾਰ ਸਿੰਘ, ਅਤੇ ਹੋਰ ਸੰਗਤਾਂ ਹਾਜ਼ਰ ਸਨ |