15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਆਈ. ਟੀ. ਕਲੱਬ ਵਲੋਂ ਐਮ.ਐਸ. ਆਫ਼ਿਸ ਅਤੇ ਏ.ਆਈ. ਟੂਲਜ਼ 'ਤੇ ਪੰਦ੍ਹਰਵਾੜਾ ਵਰਕਸ਼ਾਪ ਲਗਾਈ

Ad Position 21
No active advertisement
ਵਰਕਸ਼ਾਪ ਦੌਰਾਨ ਦਸਮੇਸ਼ ਗਰਲਜ਼ ਕਾਲਜ ਮੁਕੇਰਿਆਂ ਦੇ ਆਈ. ਟੀ. ਕਲੱਬ ਦੇ ਮੈਂਬਰ ਸਾਹਿਬਾਨ | ਤਸਵੀਰ : ਰਾਮਗੜ੍ਹੀਆ <br/> 20-12-2025
ਮੁਕੇਰੀਆਂ, 19 ਦਸੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਮੁਕੇਰਿਆਂ ਦੇ ਆਈ.ਟੀ. ਕਲੱਬ ਵਲੋਂ ਜੇ.ਬੀ.ਕੇ.ਐਸ.ਸੀ. ਸੀਨੀਅਰ ਸੈਕੰਡਰੀ ਸਕੂਲ ਮੁਕੇਰਿਆਂ ਦੇ ਫੈਕਲਟੀ ਮੈਂਬਰਾਂ ਲਈ 1 ਦਸੰਬਰ ਤੋਂ 17 ਦਸੰਬਰ 2025 ਤੱਕ Tਐਮ.ਐਸ. ਆਫ਼ਿਸ ਵਿਦ ਏ.ਆਈ. ਟੂਲਜ਼U ਵਿਸ਼ੇ 'ਤੇ ਪੰਦਰਾਂ ਦਿਨਾਂ ਦੀ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦੀ ਮੁੱਖ ਵਕਤਾ ਸਹਾਇਕ ਪ੍ਰੋਫੈਸਰ ਪੂਜਾ ਜੀ ਰਹੇ | ਇਸ ਵਰਕਸ਼ਾਪ ਦਾ ਮੁੱਖ ਮੰਤਵ ਫੈਕਲਟੀ ਮੈਂਬਰਾਂ ਦੀ ਡਿਜ਼ੀਟਲੀ ਸਮਝ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਆਧੁਨਿਕ ਏ.ਆਈ. ਆਧਾਰਿਤ ਟੂਲਜ਼ ਨਾਲ ਜਾਣੰੂ ਕਰਵਾਉਣਾ ਸੀ, ਤਾਂ ਜੋ ਅਕਾਦਮਿਕ ਅਤੇ ਪ੍ਰਸ਼ਾਸਕੀ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾ ਸਕੇ | ਵਰਕਸ਼ਾਪ ਦੌਰਾਨ ਐਮ.ਐਸ. ਵਰਡ, ਐਮ.ਐਸ. ਐਕਸਲ ਅਤੇ ਐਮ.ਐਸ. ਪਾਵਰਪੌਇੰਟ ਦੀ ਵਿਸਥਾਰ ਨਾਲ ਵਿਹਾਰਕ ਸਿਖਲਾਈ ਦਿੱਤੀ ਗਈ | ਇਸ ਵਿਚ ਦਸਤਾਵੇਜ਼ਾਂ ਦੀ ਫਾਰਮੈਟਿੰਗ, ਡਾਟਾ ਵਿਸ਼ਲੇਸ਼ਣ, ਆਕਰਸ਼ਕ ਪ੍ਰਜ਼ੈਂਟੇਸ਼ਨਾਂ ਦੀ ਤਿਆਰੀ ਅਤੇ ਪ੍ਰਭਾਵਸ਼ਾਲੀ ਈ-ਮੇਲ ਪ੍ਰਬੰਧਨ ਵਰਗੇ ਵਿਹਾਰਕ ਪੱਖਾਂ 'ਤੇ ਖ਼ਾਸ ਧਿਆਨ ਦਿੱਤਾ ਗਿਆ | ਇਸ ਤੋਂ ਇਲਾਵਾ, ਐਮ.ਐਸ. ਆਫ਼ਿਸ ਨਾਲ ਜੁੜੇ ਏ.ਆਈ. ਟੂਲਜ਼ ਜਿਵੇਂ ਕਿ ਏ.ਆਈ. ਆਧਾਰਿਤ ਕੰਟੈਂਟ ਤਿਆਰੀ, ਡਾਟਾ ਵਿਸ਼ਲੇਸ਼ਣ, ਆਟੋਮੈਟਿਕ ਫਾਰਮੈਟਿੰਗ, ਸਮਾਰਟ ਪ੍ਰਜ਼ੈਂਟੇਸ਼ਨ ਅਤੇ ਉਤਪਾਦਕਤਾ ਵਧਾਉਣ ਵਾਲੇ ਫੀਚਰਾਂ ਬਾਰੇ ਵੀ ਫੈਕਲਟੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ | ਪੂਰੀ ਵਰਕਸ਼ਾਪ ਦੌਰਾਨ ਹੈਂਡਜ਼-ਆਨ ਸੈਸ਼ਨ ਕਰਵਾਏ ਗਏ, ਜਿਨ੍ਹਾਂ ਿੱਚ ਭਾਗੀਦਾਰਾਂ ਨੇ ਪ੍ਰੋਫੈਸ਼ਨਲ ਦਸਤਾਵੇਜ਼ ਤਿਆਰ ਕਰਨ, ਫਾਰਮੂਲਿਆਂ ਅਤੇ ਚਾਰਟਾਂ ਰਾਹੀਂ ਸਪ੍ਰੈਡਸ਼ੀਟ ਪ੍ਰਬੰਧਨ, ਇੰਟਰਐਕਟਿਵ ਪ੍ਰਜ਼ੈਂਟੇਸ਼ਨਾਂ ਦੀ ਡਿਜ਼ਾਈਨਿੰਗ, ਪਾਠ ਯੋਜਨਾ, ਮੁਲਾਂਕਣ ਤਿਆਰ ਕਰਨ ਅਤੇ ਰਿਸਰਚ ਸਹਾਇਤਾ ਲਈ ਏ.ਆਈ. ਟੂਲਜ਼ ਦੀ ਵਰਤੋਂ ਦਾ ਅਭਿਆਸ ਕੀਤਾ | ਵਰਕਸ਼ਾਪ ਵਿਚ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | ਭਾਗੀਦਾਰਾਂ ਨੇ ਟਰੇਨਿੰਗ ਦੀ ਉਪਯੋਗਿਤਾ ਦੀ ਭਰਪੂਰ ਸਰਾਹਨਾ ਕੀਤੀ ਅਤੇ ਕਿਹਾ ਕਿ ਡਿਜ਼ੀਟਲ ਟੂਲਜ਼ ਦੀ ਵਰਤੋਂ ਨਾਲ ਉਨ੍ਹਾਂ ਵਿਚ ਸਕਾਰਾਤਮਿਕਤਾ ਆਤਮਵਿਸ਼ਵਾਸ ਵਰਗੇ ਗੁਣ ਪੈਦਾ ਹੋਣਗੇ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਿਚ ਨਿਪੁੰਨਤਾ ਆਵੇਗੀ | ਕੁੱਲ ਮਿਲਾ ਕੇ.ਐਮ.ਐਸ. ਆਫ਼ਿਸ ਵਿਦ ਏ.ਆਈ. ਟੂਲਜ਼ 'ਤੇ ਪੰਦਰਾਂ ਦਿਨਾਂ ਦੀ ਵਰਕਸ਼ਾਪ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਸਿੱਧ ਹੋਈ | ਇਸ ਵਰਕਸ਼ਾਪ ਨੇ ਫੈਕਲਟੀ ਮੈਂਬਰਾਂ ਨੂੰ ਜ਼ਰੂਰੀ ਡਿਜ਼ੀਟਲ ਅਤੇ ਏ.ਆਈ. ਹੁਨਰਾਂ ਨਾਲ ਨਿਪੁੰਨ ਕਰਕੇ ਪ੍ਰਯੋਗੀ, ਤਰਕ ਆਧਾਰ ਸਿੱਖਿਆ ਅਤੇ ਉਸ ਦੇ ਅਧਿਐਨ ਨੂੰ ਉਤਸ਼ਾਹਿਤ ਕਰਨ ਦੇ ਸੰਸਥਾ ਦੇ ਉਦੇਸ਼ ਨੂੰ ਸਫ਼ਲਤਾ-ਪੂਰਵਕ ਪੂਰਾ ਕੀਤਾ | ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਵਰਕਸ਼ਾਪ ਦੇ ਆਯੋਜਕਾਂ ਦਾ ਹੌਂਸਲਾ ਵਧਾਇਆ ਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਤਰਕ ਆਧਾਰ ਕਾਰਜ ਕਰਵਾਉਂਦੇ ਰਹਿਣ ਲਈ ਆਪਣਾ ਆਸ਼ੀਰਵਾਦ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ 1.50 ਲੱਖ ਠੱਗੇ ਅਗਲੀ ਖ਼ਬਰ ਗੁ. ਸ਼ਹੀਦਾਂ ਲੱਧੇਵਾਲ ਵਿਖ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ
Ad Position 24